ਅਦਾਲਤ ਨੇ ਦੋਵਾਂ ਅਪਰਾਧੀਆਂ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ 'ਚ ਭੇਜਿਆ

News18 Punjabi | News18 Punjab
Updated: September 16, 2020, 5:38 PM IST
share image
ਅਦਾਲਤ ਨੇ ਦੋਵਾਂ ਅਪਰਾਧੀਆਂ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ 'ਚ ਭੇਜਿਆ
ਅਦਾਲਤ ਨੇ ਦੋਵਾਂ ਅਪਰਾਧੀਆਂ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ 'ਚ ਭੇਜਿਆ

  • Share this:
  • Facebook share img
  • Twitter share img
  • Linkedin share img
ਅਮਰਜੀਤ ਸਿੰਘ ਪੰਨੂ 

ਥਾਣਾ ਸਦਰ ਪੁਲਿਸ ਰਾਜਪੁਰਾ ਨੇ ਸਰਹਿੰਦ ਨੈਸ਼ਨਲ ਹਾਈਵੇ ਤੇ ਨਾਕੇ ਬੰਦੀ ਦੌਰਾਨ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਸੀ ਜਦੋਂ ਪੁਲਿਸ ਨੇ ਸਖਤੀ ਕੀਤੀ ਤਾਂ ਇਨ੍ਹਾਂ ਪਾਸੋਂ ਨਜਾਇਜ ਅਸਲਾ ਬਰਾਮਦ ਕੀਤਾ ਗਿਆ ਤੇ 7 ਦੋਸੀਆ ਖਿਲਾਫ ਮੁਕਤਮਾ ਧਾਰਾ 13-16-18-20-26-212-216-120-8 ਮੁਕਦਮਾ ਦਰਜ ਕੀਤਾ ਗਿਆ ਹੈ।

ਗੁਰਵਿੰਦਰ ਸਿੰਘ ਉਪ ਪੁਲਿਸ ਕੈਪਟਨ ਰਾਜਪੁਰਾ ਨੇ ਦਸਿਆ ਕਿ ਕਲ ਰਾਜਪੁਰਾ ਸਦਰ ਥਾਣਾ ਪੁਲਿਸ ਵਲੋਂ ਸਰਹਿੰਦ ਨੈਸ਼ਨਲ ਹਾਈਵੇ ਤੇ ਨਾਕੇ ਬੰਦੀ ਦੌਰਾਨ ਦੋ ਨੌਜਵਾਨਾਂ ਕਾਬੂ ਕੀਤੇ ਸਨ। ਜਦੋਂ ਪੁਲਿਸ ਦੇ ਸਖਤੀ ਨਾਲ ਪੁਛੜਤਾਲ ਕੀਤੀ ਤਾਂ ਇਨ੍ਹਾਂ ਪਾਸੋਂ 6 ਨਾਜਾਇਜ ਅਸਲੇ ਬਰਾਮਦ ਕੀਤੇ ਗਏ ਹਨ ਅਤੇ ਇਨ੍ਹਾਂ ਦੇ 5 ਹੋਰ ਸਾਥੀਆਂ ਉਤੇ ਮੁਕਦਮਾ ਦਰਜ ਕੀਤਾ ਗਿਆ ਹੈ ਜਿਨਾ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ। ਇਹ ਲੋਕ ਪੰਜਾਬ ਦਾ ਮਾਹੌਲ ਖਰਾਬ  ਕਰਨਾ ਚਾਹੁੰਦੇ ਸਨ। ਦੋਸੀਆਂ ਨੇ ਆਪਣਾ ਨਾਮ ਹਰਜੀਤ ਸਿੰਘ ਰਾਜੂ ਅਤੇ ਸ਼ਮਸੇਰ ਸਿੰਘ ਸ਼ੇਰਾ ਵਾਸੀ ਤਰਨਤਾਰਨ ਦੱਸਿਆ। ਪੁਲਿਸ ਇਨ੍ਹਾਂ ਦੇ ਸਾਥੀਆਂ ਦੀ ਭਾਲ ਵਿੱਚ ਛਾਪੇ ਮਾਰੀ ਕਰ ਰਹੀ ਹੈ। ਰਾਜਪੁਰਾ ਦੀ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕ 7 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।
Published by: Ashish Sharma
First published: September 16, 2020, 5:36 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading