ਰਾਜਪੁਰਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਦਲ ਵੱਲੋਂ ਸੱਤਵਾਂ ਜਥਾ ਪੰਜ ਬੀਬੀਆ ਦਾ ਦਿੱਲੀ ਵਿੱਚ ਗ੍ਰਿਫ਼ਤਾਰੀਆਂ ਦੇਣ ਜਾਦੀਆਂ ਦਾ ਗਗਨ ਚੌਕ ਦੇ ਕੀਤਾ ਸੁਵਾਗਤ

News18 Punjabi | News18 Punjab
Updated: April 8, 2021, 10:25 AM IST
share image
ਰਾਜਪੁਰਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਦਲ ਵੱਲੋਂ ਸੱਤਵਾਂ ਜਥਾ ਪੰਜ ਬੀਬੀਆ ਦਾ ਦਿੱਲੀ ਵਿੱਚ ਗ੍ਰਿਫ਼ਤਾਰੀਆਂ ਦੇਣ ਜਾਦੀਆਂ ਦਾ ਗਗਨ ਚੌਕ ਦੇ ਕੀਤਾ ਸੁਵਾਗਤ
ਰਾਜਪੁਰਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਦਲ ਵੱਲੋਂ ਸੱਤਵਾਂ ਜਥਾ ਪੰਜ ਬੀਬੀਆ ਦਾ ਦਿੱਲੀ ਵਿੱਚ ਗ੍ਰਿਫ਼ਤਾਰੀਆਂ ਦੇਣ ਜਾਦੀਆਂ ਦਾ ਗਗਨ ਚੌਕ ਦੇ ਕੀਤਾ ਸੁਵਾਗਤ

ਕੇਂਦਰ ਦੀ ਸਰਕਾਰ ਵੱਲੋਂ ਖੇਤੀ ਕਾਨੂੰਨ ਨੂੰ ਰੱਦ ਕਰਵਾਉਣ ਲਈ ਸਾਰੇ ਪੰਜਾਬ ਵਿੱਚ ਔਰਤਾਂ ਬਚਿਆ ਵਾਲੋ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਹੈ।

  • Share this:
  • Facebook share img
  • Twitter share img
  • Linkedin share img
ਰਾਜਪੁਰਾ :  ਕੇਂਦਰ ਦੀ ਸਰਕਾਰ ਤੋ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਵਿੱਚ ਧਰਨੇ ਤੇ ਬੈਠੀਆਂ ਹਨ ਪਰ ਕੇਂਦਰ ਦੀ ਸਰਕਾਰ ਵੱਲੋਂ ਖੇਤੀ ਕਾਨੂੰਨ ਨੂੰ ਰੱਦ ਕਰਵਾਉਣ ਲਈ ਸਾਰੇ ਪੰਜਾਬ ਵਿੱਚ ਔਰਤਾਂ ਬਚਿਆ ਵਾਲੋ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਹੈ ਕਿ ਤਿੰਨ ਖੇਤੀ ਕਾਨੂੰਨ ਰੱਦ ਕੀਤੇ ਜਾਣ ਪਰ ਕੇਂਦਰ ਦੀ ਸਰਕਾਰ ਕਈ  ਮਹੀਨੇ ਤੋ ਕਿਸਾਨਾਂ ਨਾਲ ਕੋਈ ਗੱਲਬਾਤ ਵੀ ਨਹੀਂ ਕਰ ਰਹੀ ਹੈ।

26 ਜਨਵਰੀ 2021ਨੂੰ ਦਿੱਲੀ ਵਿੱਚ ਕਿਸਾਨਾਂ ਵੱਲੋ ਟਰੈਕਟਰ ਮਾਰਚ ਕਢਿਆ ਗਿਆ ਸੀ ਅਤੇ ਦਿੱਲੀ ਦੇ ਲਾਲ ਕਿਲੇ ਤੇ ਝੰਡਾ ਲਹਿਰਾਇਆ ਗਿਆ ਸੀ ਅਤੇ ਕੁਝ ਨੌਜਵਾਨਾਂ ਨੂੰ ਦਿੱਲੀ ਪੁਲਿਸ ਵੱਲੋਂ ਗ੍ਰਿਫ ਦਾਰ ਕਰਲਿਆ ਗਿਆ ਸੀ ਜਿਨ੍ਹਾਂ ਦੀ ਰਿਹਾਈ ਲਈ ਸ਼੍ਰੋਮਣੀ ਅਕਾਲੀ ਦਲ ਮਾਨ ਅੰਮ੍ਰਿਤਸਰ ਸਤ ਵਾਂ ਪੰਜ ਬੀਬੀਆ ਦਾ ਜੱਥਾ ਜੌ ਮਾਨਸਾ ਤੋ ਚਲਿਆ ਸੀ ਉਸ ਦਾ ਰਾਜਪੁਰਾ ਦੇ ਗਗਨ ਚੌਕ ਤੇ ਜਗਜੀਤ ਸਿੰਘ ਖਾਲਸਾ ਵਾਲੋ ਨਿੱਘਾ ਸਵਾਗਤ ਕੀਤਾ ਗਿਆ ।

ਭੁਪਿੰਦਰ ਕੌਰ ਕਾਹਨ ਸਿੰਘ ਵਾਲਾ,ਕਮਲ ਜੀਤ ਕੌਰ ,ਪਰਮ ਪ੍ਰੀਤ ਕੌਰ ਹਰਸ਼ਦੀਪ ਕੌਰ ਸਰਜੀਤ ਕੌਰ ਅਤੇ ਜਸਕਰਨ ਸਿੰਘ ਕਾਹਨ ਵਾਲਾ ਪ੍ਰਧਾਨ ਕਿਸਾਨ ਯੂਨੀਅਨ ਅੰਮ੍ਰਿਤਸਰ ਅਤੇ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਦਲ ਨੇ ਪਤਰਕਾਰ ਨੂੰ ਦਸਿਆ ਕਿ ਕੇਂਦਰ ਦੀ ਸਰਕਾਰ ਤੋ ਤਿੰਨ ਖੇਤੀ ਕਾਨੂੰਨ ਰਦ ਕਰਵਾਉਣ ਦੇ ਕਿਸਾਨ ਜਥੇਬੰਦੀਆਂ ਬੰਦਿਆ ਦੀ ਹਿਮਾਇਤ  ਲਈ  7ਵਾਂ ਬੀਬੀਆ ਦਾ ਜੱਥਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਦਾ ਰਾਜਪੁਰਾ ਦੇ ਗਗਨ ਚੌਕ ਤੇ ਜਗਜੀਤ ਸਿੰਘ ਖਾਲਸਾ ਮਾਨ ਦਲ ਵੱਲੋ ਨਿੱਘਾ ਸੁਆਗਤ ਕੀਤਾ ਗਿਆ।
ਇਸ ਜਥੇ ਵਿੱਚ ਛੋਟੀਆਂ ਬੱਚੀਆਂ ਵੀ ਦਿੱਲੀ ਕੇਂਦਰ ਦੀ ਸਰਕਾਰ ਨੇ ਕਿਸਾਨ ਦੇ ਪੁੱਤਰ ਜਿਲਾ ਵਿੱਚ ਬੰਦ ਕੀਤੇ ਹਨ ਜਿਨ੍ਹਾਂ ਦੀ ਰਿਹਾਈ ਲਈ ਲਗਾਤਾਰ ਮਾਨ ਦਲ ਵੱਲੋਂ ਦਿੱਲੀ ਵਿੱਚ ਗਰਿਫ ਦਾਰੀ ਲਈ  ਭੇਜੇ ਜਾ ਰਹੇ ਹਨ ਪਰ ਕਿਸਾਨ ਦੇ ਹੱਕ ਵਿੱਚ ਪੰਜਾਬ ਅਤੇ ਵਿਦੇਸ਼ ਤੋਂ ਵੀ ਹਿਮਾਇਤ ਕੀਤੀ ਜਾ ਰਹੀ ਹੈ ਅਤੇ ਪੰਜਾਬ ਸਰਕਾਰ ਅਤੇ ਕੇਂਦਰ ਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ ਅਤੇ ਤਿੰਨ ਖੇਤੀ ਕਾਨੂੰਨ ਰੱਦ ਕਰਵਾ ਕੇ ਦਮ ਲਾਵਾਗੇ। ਅਮਰਜੀਤ ਸਿੰਘ ਪੰਨੂ ਦੀ ਰਿਪੋਰਟ।
Published by: Sukhwinder Singh
First published: April 8, 2021, 10:17 AM IST
ਹੋਰ ਪੜ੍ਹੋ
ਅਗਲੀ ਖ਼ਬਰ