ਰਾਜਪੁਰਾ ਦੀ ਵਿਦਿਆਰਥਣ ਨੇ ਮੈਡੀਕਲ 'ਚ ਪ੍ਰਾਪਤ ਕੀਤੇ 94 ਪ੍ਰਤੀਸ਼ਤ ਅੰਕ

News18 Punjabi | News18 Punjab
Updated: July 21, 2020, 6:49 PM IST
share image
ਰਾਜਪੁਰਾ ਦੀ ਵਿਦਿਆਰਥਣ ਨੇ ਮੈਡੀਕਲ 'ਚ ਪ੍ਰਾਪਤ ਕੀਤੇ 94 ਪ੍ਰਤੀਸ਼ਤ ਅੰਕ
ਰਾਜਪੁਰਾ ਦੀ ਵਿਦਿਆਰਥਣ ਨੇ ਮੈਡੀਕਲ 'ਚ ਪ੍ਰਾਪਤ ਕੀਤੇ 94 ਪ੍ਰਤੀਸ਼ਤ ਅੰਕ

  • Share this:
  • Facebook share img
  • Twitter share img
  • Linkedin share img
ਅਮਰਜੀਤ ਸਿੰਘ ਪੰਨੂ

ਰਾਜਪੁਰਾ ਤੋਂ 15 ਕਿਲੋਮੀਟਰ ਦੂਰ ਪਿੰਡ ਦਵਾਲੀ ਦੀ ਵਿਦਿਆਰਥਣ ਰਣਦੀਪ ਕੌਰ ਨੇ ਬਾਰਵੀਂ ਦੀ ਮੈਡੀਕਲ ਦੀ ਪ੍ਰੀਖਿਆ 'ਚੋਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਲਾਨੇ ਗਏ ਨਤੀਜਿਆਂ ਚ 94 ਪ੍ਰਤੀਸ਼ਤ ਨੰਬਰ ਹਾਸਲ ਕੀਤੇ ਹਨ।

ਵਿਦਿਆਰਥਣ  ਰਣਦੀਪ ਕੌਰ ਨੇ ਦੱਸਿਆ ਕਿ ਮੈਂ ਬਹੁਤ ਮਿਹਨਤ ਕਰਕੇ 94 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ ਅਤੇ ਮੈ ਅੱਗੇ ਵੀ ਐਸੇ ਤਰਾਂ ਸਖਤ ਮਿਹਨਤ ਕਰਗੀ। ਮੇਰੇ ਪਿਤਾ ਜੀ ਕਿਸਾਨ ਹਨ ਅਤੇ ਮੈਂ ਪ੍ਰੋਫੈਸਰ ਬਣਨਾ ਚਾਹੁੰਦੀ ਹਾਂ।ਰਾਜਪੁਰਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਲਈ ਬੜੀ ਮਾਣ ਦੀ ਗੱਲ ਹੈ।
ਮਾਤਾ ਮਨਜਿੰਦਰ ਕੌਰ ਨੇ ਦੱਸਿਆ ਕਿ ਮੇਰੀ ਲੜਕੀ ਬੜੀ ਹੋਣਹਾਰ ਹੈ।ਬੜੀ ਸਖਤ ਮਿਹਨਤ ਕਰਕੇ ਮੈਡੀਕਲ ਦੀ ਪ੍ਰੀਖਿਆ ਚੋਂ ਪਾਸ ਹੋਈ ਹੈ।  ਨਵਨੀਤ ਸਿੰਘ ਸਕੂਲ ਅਧਿਆਪਕ ਨੇ ਦੱਸਿਆ ਕਿ ਸਾਡੇ ਲਈ ਬੜੀ ਮਾਣ ਦੀ ਗੱਲ ਹੈ ਕਿ ਰਣਦੀਪ ਕੌਰ ਨੇ ਮੈਡੀਕਲ ਦੀ ਪ੍ਰੀਖਿਆ ਚੋਂ 94% ਨੰਬਰ ਹਾਸਲ ਕਰਕੇ ਸਾਡੇ ਸਕੂਲ ਦਾ ਨਾਮ ਉੱਚਾ ਕੀਤਾ ਹੈ।ਅਸੀਂ ਬਚਿਆ ਨੂੰ ਅਪੀਲ ਕਰਦੇ ਹਾਂ ਕਿ ਬੱਚੇ ਸਖਤ ਮਿਹਨਤ ਕਰਕੇ ਚੰਗੇ ਅੰਕ ਹਾਸਲ ਕਰਨ।
Published by: Ashish Sharma
First published: July 21, 2020, 6:49 PM IST
ਹੋਰ ਪੜ੍ਹੋ
ਅਗਲੀ ਖ਼ਬਰ