
ਮ੍ਰਿਤਕ ਦੀ ਫਾਇਲ ਫੋਟੋ
ਅਮਰਜੀਤ ਸਿੰਘ ਪੰਨੂ
ਰਾਜਪੁਰਾ - ਥਾਣਾ ਸਦਰ ਰਾਜਪੁਰਾ ਅਧੀਨ ਪੈਂਦੇ ਪਿੰਡ ਚੰਦੂਆ ਖੁਰਦ ਦੀ ਵਾਸੀ ਰੋਜੀ ਦਾ ਪਤੀ ਸੰਜੀਵ ਆਪਣੇ ਘਰ ਵਿੱਚ ਅਰਾਮ ਕਰ ਰਿਹਾ ਸੀ ਤਾਂ ਘਰੇਲੂ ਕਲੇਸ਼ ਤੋਂ ਗੁੱਸੇ ਵਿੱਚ ਪਤਨੀ ਨੇ ਆਪਣੇ ਪਤੀ ਤੇ ਪੈਟਰੋਲ ਛਿੱੜਕ ਅੱਗ ਲਗਾ ਦਿੱਤੀ। ਸੰਜੀਵ (40) ਬੁਰੀ ਤਰ੍ਹਾਂ ਝੁਲਸ ਗਿਆ, ਜਿਸ ਨੂੰ ਰਾਜਪੁਰਾ ਦੇ ਸਿਵਲ ਹਸਪਤਾਲ ਰਾਜਪੁਰਾ ਵਿੱਚ ਲਿਆ ਦਾ ਗਿਆ ਪਰ ਹਾਲਾਤ ਖਰਾਬ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਪੀ ਜੀ ਆਈ ਚੰਡੀਗ੍ਹੜ ਰੈਫਰ ਕਰ ਦਿੱਤਾ ਗਿਆ। ਜਖਮਾ ਦੀ ਤਾਪ ਨਾ ਸਹਾਰਦਾ ਹੋਇਆ ਰਸਤੇ ਵਿੱਚ ਹੀ ਦਮ ਤੋੜ ਗਿਆ।
ਗੁਰਿੰਦਰ ਸਿੰਘ ਹੰਡਾ ਮੁੱਖ ਅਫ਼ਸਰ ਥਾਣਾ ਸਦਰ ਰਾਜਪੁਰਾ ਨੇ ਦਸਿਆ ਕਿ ਪੁਲੀਸ ਨੇ ਮਿਰਤਕ ਦੀ ਮਾਂ ਪਾਲੋ ਦੇ ਬਿਆਨਾਂ ਤੇ ਰੋਜੀ ਪਤਨੀ ਸੰਜੀਵ ਸਿੰਘ ਦੇ ਖਿਲਾਫ ਧਾਰਾ 302 ਆਈ ਪੀ ਸੀ ਤਹਿਤ ਮੁਕਦਮ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ। ਰਾਜਪੁਰਾ ਦੀ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਦੀ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।