• Home
 • »
 • News
 • »
 • punjab
 • »
 • RAJPURA THE YOUTH ENDED HIS LIFE BY JUMPING INTO THE CANAL

Rajpura: ਨੌਜਵਾਨ ਨੇ ਨਹਿਰ 'ਚ ਛਾਲ ਮਾਰ ਕੇ ਜੀਵਨ ਲੀਲਾ ਕੀਤੀ ਖਤਮ 

ਮ੍ਰਿਤਕ ਦੀ ਫਾਇਲ ਫੋਟੋ

 • Share this:
  ਰਾਜਪੁਰਾ ਦੇ ਨੌਜਵਾਨ  ਨੇ  ਨਹਿਰ  ਵਿੱਚ ਛਾਲ  ਮਾਰ  ਕੇ  ਆਪਣੀ  ਜੀਵਨ  ਲੀਲਾ  ਸਮਾਪਤ ਕਰ ਲਈ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ  ਰਾਜਪੁਰਾ  ਦੇ ਪੀਰ  ਕਲੋਨੀ  ਦਾ  ਰਹਿਣ  ਵਾਲਾ ਸੀ।  ਰਾਜਪੁਰਾ  ਦੇ  ਨਾਲ  ਲੱਗਦੀ   ਨਰਵਾਣਾ  ਬ੍ਰਾਂਚ  ਨਹਿਰ  ਵਿੱਚ  ਛਾਲ  ਮਾਰ  ਕੇ  ਖੁਦਕੁਸ਼ੀ ਕਰ ਲਈ। ਮ੍ਰਿਤਕ ਨੇ ਮਰਨ ਤੋਂ ਪਹਿਲਾਂ ਇੱਕ ਵੀਡੀਓ  ਵਾਇਰਲ ਕੀਤੀ ਸੀ , ਜਿਸ ਵਿੱਚ  ਪੀਰ ਕਾਲੋਨੀ ਵਾਸੀ ਇੱਕ ਲੜਕੀ ਨੂੰ  ਆਪਣੀ ਮੌਤ ਦਾ ਜ਼ਿੰਮੇਵਾਰ   ਠਹਿਰਾਇਆ ਸੀ।

  ਥਾਣਾ ਸਿਟੀ ਰਾਜਪੁਰਾ ਦੀ ਪੁਲੀਸ ਨੇ  ਮ੍ਰਿਤਕ ਦੇ ਭਰਾ  ਲਵਕੇਸ਼ ਦੀ ਸ਼ਿਕਾਇਤ ਤੇ ਉਹਨੂੰ ਮਹੱਤਤਾ ਖ਼ਿਲਾਫ਼ ਪਰਚਾ ਦਰਜ ਕਰ ਦਿੱਤਾ ਹੈ  ਅਤੇ ਪੜਤਾਲ ਜਾਰੀ ਹੈ।  ਮੁਲਜ਼ਮ ਦੇ ਖ਼ਿਲਾਫ਼  ਧਾਰਾ  306 ਤਹਿਤ  ਪਰਚਾ   ਦਰਜ  ਕੀਤਾ ਹੈ। ਪੁਲਿਸ ਨੇ ਪੋਸਟਮਾਰਟਮ ਕਰਵਾ  ਕੇ  ਲਾਸ਼  ਵਾਰਸਾਂ  ਦੇ  ਹਵਾਲੇ ਕਰ ਦਿੱਤੀ ਹੈ।

  ਐੱਸ ਐੱਚ ਓ  ਹਰਮਨਪ੍ਰੀਤ ਸਿੰਘ  ਥਾਣਾ ਸਿਟੀ ਰਾਜਪੁਰਾ  ਨੇ ਪੱਤਰਕਾਰਾਂ ਨੂੰ ਦੱਸਿਆ ਕਿ  ਮਿ੍ਰਤਕ ਡਿੰਪਲ  ਰਾਜਪੁਰਾ ਦੀ ਨਰਵਾਣਾ ਬਰਾਂਚ ਨਹਿਰ ਚ ਛਾਲ ਮਾਰੀ ਹੈ  ਅਤੇ ਉਸਦੇ ਭਰਾ ਦੀ  ਸ਼ਿਕਾਇਤ  ਉਤੇ  ਅਨੂ  ਮਹਿਤਾ ਖ਼ਿਲਾਫ਼  ਪਰਚਾ ਦਰਜ ਕੀਤਾ ਗਿਆ ਹੈ  ।
  Published by:Ashish Sharma
  First published: