Home /News /punjab /

ਰਾਜਪੁਰਾ: ਭਾਜਪਾ ਦਫ਼ਤਰ ਪਹੁੰਚੇ ਹਰਜੀਤ ਗਰੇਵਾਲ ਦਾ ਨਿੱਘਾ ਸਵਾਗਤ

ਰਾਜਪੁਰਾ: ਭਾਜਪਾ ਦਫ਼ਤਰ ਪਹੁੰਚੇ ਹਰਜੀਤ ਗਰੇਵਾਲ ਦਾ ਨਿੱਘਾ ਸਵਾਗਤ

ਰਾਜਪੁਰਾ: ਭਾਜਪਾ ਦਫ਼ਤਰ ਪਹੁੰਚੇ ਹਰਜੀਤ ਗਰੇਵਾਲ ਦਾ ਨਿੱਘਾ ਸਵਾਗਤ

ਰਾਜਪੁਰਾ: ਭਾਜਪਾ ਦਫ਼ਤਰ ਪਹੁੰਚੇ ਹਰਜੀਤ ਗਰੇਵਾਲ ਦਾ ਨਿੱਘਾ ਸਵਾਗਤ

 • Share this:
  ਅਮਰਜੀਤ ਸਿੰਘ ਪੰਨੂ

  ਰਾਜਪੁਰਾ ਵਿਚ ਭਾਰਤੀ ਜਨਤਾ ਪਾਰਟੀ ਦੇ ਦਫਤਰ ਵਿਖੇ ਇਕ ਸਾਦਾ ਪ੍ਰੋਗਰਾਮ ਰੱਖਿਆ ਗਿਆ, ਜਿਸ ਵਿਚ  ਵਿਸ਼ੇਸ਼ ਤੌਰ ਉਤੇ ਭਾਰਤੀ ਜਨਤਾ ਪਾਰਟੀ ਸੀਨੀਅਰ ਆਗੂ ਹਰਜੀਤ ਸਿੰਘ  ਗਰੇਵਾਲ ਪਹੁੰਚੇ ਸਨ, ਜਿਨ੍ਹਾਂ ਦਾ  ਪਾਰਟੀ ਵਰਕਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।

  ਹਰਜੀਤ ਸਿੰਘ ਗਰੇਵਾਲ ਨੇ ਪਾਰਟੀ ਵਰਕਰਾਂ ਨੂੰ ਸੰਬੋਧਨ ਵੀ ਕੀਤਾ ਅਤੇ ਕਿਹਾ ਕਿ ਡਰਨ ਦੀ ਲੋੜ ਨਹੀਂ ਹੈ,  ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਸੀਂ ਪੰਜਾਬ ਵਿਚ ਵੱਡੀ ਜਿੱਤ ਪ੍ਰਾਪਤ ਕਰਾਂਗੇ। ਇਸ ਮੌਕੇ ਜਸਬੀਰ ਸਿੰਘ  ਕੋਟਲਾ ਨੂੰ ਮੰਡਲ ਪ੍ਰਧਾਨ ਅਤੇ  ਦਰਸ਼ਨ ਸਿੰਘ ਕਿਸਾਨੀ ਮੋਰਚੇ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ।

  ਹਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨ ਖੇਤੀ ਕਾਨੂੰਨ ਰੱਦ ਕਰ ਦਿੱਤੇ ਹਨ। ਅਸੀਂ ਉਨ੍ਹਾਂ ਦਾ ਧੰਨਵਾਦ ਕਰਦੇ ਕਰਦੇ ਹਾਂ ਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਭਾਰਤੀ ਜਨਤਾ ਪਾਰਟੀ ਇਕੱਲੇ ਹੀ ਲੜੇਗੀ।

  ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ  ਇੱਛਾ ਹੈ, ਸਾਡੀ ਪਾਰਟੀ ਵੱਲੋਂ ਉਨ੍ਹਾਂ ਦਾ ਸੁਆਗਤ ਕੀਤਾ ਜਾਵੇਗਾ, ਪਰ ਇਹ ਫੈਸਲਾ ਹਾਈਕਮਾਂਡ ਨੇ ਕਰਨਾ ਹੈ ਹੈ। ਇਸ ਮੌਕੇ  ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਲੱਡੂ ਵੀ ਵੰਡੇ ਗਏ।
  Published by:Gurwinder Singh
  First published:

  Tags: Assembly Elections 2022, Punjab Assembly election 2022, Punjab Assembly Polls 2022, Punjab BJP, Punjab Election 2022

  ਅਗਲੀ ਖਬਰ