Rajpura : ਔਰਤ ਨੇ ਫਾਹਾ ਲੈ ਕੇ ਜੀਵਨ ਲੀਲਾ ਕੀਤੀ ਖਤਮ

ਰਾਜਪੁਰਾ - ਔਰਤ ਨੇ ਦਰੱਖਤ ਦੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਕੀਤੀ ਖਤਮ

(ਸੰਕੇਤਕ ਫੋਟੋ)

 • Share this:
  ਅਮਰਜੀਤ ਪੁੰਨੂੰ

   ਰਾਜਪੁਰਾ  - ਰਾਜਪੁਰਾ ਤੋਂ ਦੱਸ ਕਿਲੋਮੀਟਰ ਦੂਰ  ਬਸੰਤਪੁਰਾ ਪੁਲੀਸ ਚੌਕੀ ਨੂੰ ਇਕ ਜ਼ਖ਼ਮੀ ਹਾਲਤ ਵਿੱਚ  35 ਸਾਲਾਂ ਔਰਤ ਮਿਲੀ ਸੀ , ਜਿਸ ਨੂੰ ਰਾਜਪੁਰਾ ਦੇ ਸਿਵਲ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ  ਗਿਆ ਪਰ ਸਵੇਰੇ ਇਸ ਔਰਤ ਨੇ  ਰਾਜਪੁਰਾ ਦੇ ਸਿਵਲ ਹਸਪਤਾਲ ਦੇ ਪਾਰਕ ਵਿੱਚ ਲੱਗੇ ਦਰੱਖਤ ਨਾਲ  ਲਟਕੀ ਹੋਈ ਲਾਸ਼ ਮਿਲੀ।  ਇਸ ਔਰਤ ਦੀ  ਬੋਲੀ ਵੀ ਕਿਸੇ ਨੂੰ ਸਮਝ ਨਹੀਂ ਲਗਦੀ ਸੀ । ਪੁਲਸ ਨੇ  ਔਰਤ ਨੂੰ  ਰਾਜਪੁਰਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਸੀ  ਪਰ ਸਵੇਰੇ  ਉਸ ਦੀ ਲਾਸ਼  ਦਰੱਖਤ ਨਾਲ ਲਟਕੀ ਹੋਈ ਮਿਲੀ  ਤਾਂ ਥਾਣਾ ਸਿਟੀ ਰਾਜਪੁਰਾ ਦੀ ਪੁਲਸ ਵੱਲੋਂ  ਮੌਕੇ ਤੇ ਪਹੁੰਚ ਕੇ  ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲਿਆ  ਅਤੇ ਬਹੱਤਰ ਘੰਟੇ ਲਈ  ਰਾਜਪੁਰਾ ਦੀ ਮੋਰਚਰੀ ਵਿਚ ਰੱਖ ਦਿੱਤੀ ਗਈ ਹੈ।  ਇਸ ਬੇਪਛਾਣ ਔਰਤ ਔਰਤ ਦੇ  ਲਾਲ ਰੰਗ ਦੇ  ਕੱਪੜੇ ਪਾਏ ਹੋਏ ਹਨ  ਰਾਜਪੁਰਾ ਪੁਲਿਸ ਨੇ  ਆਪਣਾ ਨੰਬਰ ਵੀ  ਜਾਰੀ ਕੀਤਾ ਹੈ  ਪਾ ਕੇ ਇਸ ਦੀ ਪਹਿਚਾਣ ਹੋ ਸਕੇ।

  ਡਾ ਅਸ਼ਵਨੀ ਕੁਮਾਰ ਨੇ ਦੱਸਿਆ ਕਿ  ਪੁਲਸ ਬਸੰਤਪੁਰਾ ਦੀ ਚੌਂਕੀ ਵਾਲੇ  ਸਾਡੇ ਕੋਲ ਇਕ ਔਰਤ ਨੂੰ  ਇਲਾਜ ਲਈ ਛੱਡ ਗਏ ਸੀ  ਜਿਸ ਤੇ ਸੱਟਾਂ ਲੱਗੀਆਂ ਹੋਈਆਂ ਸਨ। ਇਸ ਦਾ ਇਲਾਜ ਰਾਜਪੁਰਾ ਦੇ ਸਿਵਲ ਹਸਪਤਾਲ ਵਿੱਚ ਚੱਲ ਰਿਹਾ ਸੀ  ਉਸ ਦੀ ਪਹਿਚਾਣ ਕੋਈ ਨਹੀਂ ਸੀ।  ਇਹ ਔਰਤ ਸਵੇਰੇ ਉੱਠ ਕੇ  ਆਪਣੇ ਬਿਸਤਰ ਤੋਂ ਚਲੀ ਗਈ  ਜਦੋਂ ਉਸ ਦੀ ਭਾਲ ਕੀਤੀ ਗਈ ਤਾਂ  ਇਸ ਦੀ ਲਾਸ਼ ਦਰੱਖਤ ਨਾਲ  ਲਟਕੀ ਹੋਈ ਮਿਲੀ। ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ  ਪੁਲੀਸ ਨੇ ਮੌਕੇ ਤੇ ਪਹੁੰਚ ਕੇ  ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ  ਅਤੇ ਰਾਜਪੁਰਾ ਦੀ  ਸਿਵਲ ਹਸਪਤਾਲ ਦੀ ਮੋਰਚਰੀ ਵਿਚ  72ਘੰਟੇ ਲਈ ਰੱਖ ਦਿੱਤਾ ਗਿਆ ਤਾਂ ਕਿ ਇਸ ਦੀ ਪਹਿਚਾਣ ਹੋ ਸਕੇ।

  ਨਰਿੰਦਰ ਸਿੰਘ   ਥਾਣਾ ਸਿਟੀ ਰਾਜਪੁਰਾ  ਨੇ ਪੱਤਰਕਾਰਾਂ ਨੂੰ ਦੱਸਿਆ ਕਿ  ਸਾਨੂੰ ਸਿਵਿਲ ਹੋਸਪੀਟਲ ਤੋਂ  ਡਾ ਸਾਹਿਬ ਦਾ ਟੈਲੀਫੋਨ ਆਇਆ ਸੀ  ਇਕ ਔਰਤ ਦੀ ਲਾਸ਼  ਦਰੱਖਤ ਨਾਲ ਲਟਕੀ ਹੋਈ । ਪੁਲੀਸ ਨੂੰ ਵੀ ਕਬਜ਼ੇ ਵਿੱਚ ਲੈ ਲਿਆ  ਉਸ ਨੂੰ ਬਹੱਤਰ ਘੰਟੇ ਲਈ  ਰਾਜਪੁਰਾ ਦੀ ਮੋਰਚਰੀ ਵਿਚ ਰੱਖ ਦਿੱਤਾ ਗਿਆ।  ਪੁਲਿਸ ਵੱਲੋਂ  ਵਾਰਸਾਂ ਦੀ ਭਾਲ ਜਾਰੀ ਹੈ ਅਸੀਂ ਮੀਡੀਆ ਰਾਹੀਂ  ਆਪਣੇ ਨੰਬਰ ਵੀ  ਜਾਰੀ ਕੀਤੇ ਹਨ  ਤਾਂ ਕਿ ਇਸ ਔਰਤ ਦੀ ਪਹਿਚਾਣ  ਹੋ ਸਕੇ
  Published by:Ashish Sharma
  First published: