ਰਾਜਪੁਰਾ : ਕਿਸਾਨ ਨੇ ਕਰਜੇ ਤੋਂ ਪ੍ਰੇਸ਼ਾਨ ਹੋ ਕੇ ਆਪਣੀ ਜੀਵਨ ਲੀਲ੍ਹਾ ਕੀਤੀ ਖਤਮ

ਮ੍ਰਿਤਕ ਦੀ ਫਾਈਲ ਫੋਟੋ

 • Share this:
   (ਅਮਰਜੀਤ ਸਿੰਘ ਪੰਨੂ) 

  ਰਾਜਪੁਰਾ :  ਥਾਣਾ ਬਸੰਤਪੁਰਾ  ਪੁਲਿਸ ਚੋਂਕੀ ਅਧੀਨ ਪੈਂਦੇ ਪਿੰਡ ਉਪਲਹੇੜੀ ਦੇ ਕਿਸਾਨ ਰਾਜਵਿੰਦਰ ਸਿੰਘ (35)  ਨੇ ਬੈਂਕ ਅਤੇ ਆੜਤੀਆਂ ਦੇ ਕਰਜੇ ਤੋਂ ਪ੍ਰੇਸ਼ਾਨ ਹੋਕੇ ਜਹਿਰੀਲੀ ਚੀਜ਼ ਖਾਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਰਾਜਵਿੰਦਰ ਸਿੰਘ ਦੀ ਮਾਤਾ ਅਤੇ ਮ੍ਰਿਤਕ ਦੇ ਲੜਕੇ ਸਹਿਜ ਪ੍ਰੀਤ ਸਿੰਘ, ਸਰਪੰਚ ਦਿਲਬਾਗ ਸਿੰਘ ਪਿੰਡ ਉਪਲਹੇੜੀ, ਸਾਬਕਾ ਸਰਪੰਚ ਕਰਨੈਲ ਸਿੰਘ ਨੇ ਦਸਿਆ ਕਿ  ਮ੍ਰਿਤਕ ਦੇ ਪਿਤਾ ਜੀਤ ਸਿੰਘ ਵਲੋਂ ਰਾਜਪੁਰਾ ਦੇ ਕੇਨਰਾ ਬੈਂਕ ਤੋਂ 10 ਲੱਖ ਰੁਪਏ ਦਾ ਕਰਜਾ ਲਿਆ ਸੀ ਜੋ ਕਿ ਵੱਧ ਕੇ 14 ਲੱਖ ਰੁਪਏ ਹੋ ਗਿਆ ਸੀ। ਮ੍ਰਿਤਕ ਦੇ ਪਿਤਾ ਨੇ ਵੀ 3 ਨਵੰਬਰ 2019 ਨੂੰ ਕਰਜੇ ਤੋਂ ਪ੍ਰੇਸ਼ਾਨ ਹੋਕੇ ਆਪਣੀ ਜੀਵਨ ਲੀਲ੍ਹਾ ਖਤਮ ਕੀਤੀ ਸੀ ਅਤੇ ਉਸੇ ਕਰਜੇ ਨੂੰ ਵਾਪਿਸ ਕਰਨ ਲਈ ਮ੍ਰਿਤਕ ਰਾਜਵਿੰਦਰ ਸਿੰਘ ਤੇ ਬੈਂਕ ਵਾਲੇ ਦਬਾਅ ਪਾਉਂਦੇ ਸਨ ਜਿਸ ਤੋਂ ਪ੍ਰੇਸ਼ਾਨ ਹੋਕੇ ਰਾਜਵਿੰਦਰ ਸਿੰਘ ਨੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ।.

  ਕਾਬਲੇਗੌਰ ਹੈ ਕਿ ਜਦੋ ਪੰਜਾਬ ਵਿਚ ਕੈਪਟਨ ਦੀ ਸਰਕਾਰ ਸਤਾ ਵਿਚ ਆਈ  ਸੀ ਤਾਂ ਇਹਨਾਂ ਨੇ ਚੋਣਾਂ ਦੌਰਾਨ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਕਿਸਾਨਾਂ ਦੇ ਕਰਜੇ ਮੁਆਫ ਕੀਤਾ ਜਾਣਗੇ ਤਾਂ ਕਿਸਾਨਾਂ ਨੇ ਬੈਂਕ ਤੇ ਕਰਜੇ ਦੀਆ ਕਿਸ਼ਤਾਂ ਭਰਨੀਆਂ ਬੰਦ ਕਰ ਦਿਤੀਆਂ। ਕਰਜ਼ੇ ਕਿਸਾਨਾਂ ਦੇ ਗਲ ਦੁਗਣੇ ਹੋ ਗਏ ਸਨ।

  ਧਰਮਿੰਦਰ ਸਿੰਘ ਹੌਲਦਾਰ ਬਸੰਤਪੁਰਾ ਪੁਲਿਸ ਚੋਂਕੀ ਨੇ ਦਸਿਆ ਕਿ ਮ੍ਰਿਤਕ ਰਾਜਵਿੰਦਰ ਸਿੰਘ 35 ਸਾਲ ਪਿੰਡ ਉਪਲਹੇੜੀ ਜਿਸਨੇ ਕਰਜੇ ਤੋਂ ਪ੍ਰੇਸ਼ਾਨ ਓਕੇ ਕੋਈ ਜਹਿਰੀਲੀ ਵਸਤੂ ਖਾ ਲਈ ਸੀ। ਜੋ ਕਿ ਬੈਂਕ ਦੇ ਕਰਜੇ ਤੋਂ ਪ੍ਰੇਸ਼ਾਨ ਸੀ ਜਿਸਦਾ ਰਾਜਿੰਦਰਾ ਹਸਪਤਾਲ ਪਟਿਆਲਾ ਤੋਂ ਪੋਸਟਮਾਰਟਮ ਕਰਵਾਕੇ ਲਾਸਸ਼ ਵਾਰਸਾਂ ਹਵਾਲੇ ਕਰ ਦਿਤੀ ਗਈ ਹੈ। ਪੁਲਿਸ ਨੇ  ਪਰਿਵਾਰਕ ਮੈਂਬਰਾਂ ਦੇ ਬਿਆਨਾਂ ਉਤੇ 174 ਦੀ ਕਾਰਵਾਈ ਕੀਤੀ ਹੈ।
  Published by:Ashish Sharma
  First published: