BJP ਦੇ ਯੂਥ ਵਿੰਗ ਵਲੋਂ ਪੰਜਾਬ ਸਰਕਾਰ ਤੇ ਰਵਨੀਤ ਬਿੱਟੂ ਦਾ ਪੁਤਲਾ ਫੂਕਿਆ

News18 Punjabi | News18 Punjab
Updated: October 16, 2020, 9:02 AM IST
share image
BJP ਦੇ ਯੂਥ ਵਿੰਗ ਵਲੋਂ ਪੰਜਾਬ ਸਰਕਾਰ ਤੇ ਰਵਨੀਤ ਬਿੱਟੂ ਦਾ ਪੁਤਲਾ ਫੂਕਿਆ
ਰਾਜਪੁਰਾ- ਭਾਰਤੀ ਜਨਤਾ ਪਾਰਟੀ ਦੇ ਯੂਥ ਵਿੰਗ ਵਲੋਂ ਪੰਜਾਬ ਸਰਕਾਰ ਤੇ ਰਵਨੀਤ ਬਿੱਟੂ ਦਾ ਪੁਤਲਾ ਫੂਕਿਆ ਗਿਆ

  • Share this:
  • Facebook share img
  • Twitter share img
  • Linkedin share img
ਰਾਜਪੁਰਾ : ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ ਤੇ ਹਮਲਾ ਕਰ ਦਿੱਤਾ ਸੀ ਜਿਸ ਦੇ ਰੋਸ ਕਾਰਨ ਪੰਜਾਬ ਭਰ ਵਿੱਚ ਰੋਸ ਪਰਦਰਸ਼ਨ ਕੀਤੇ ਜਾ ਰਹੇ ਹਨ ਰਾਜਪੁਰਾ ਦੇ ਟਾਹਲੀ ਵਾਲਾ ਚੌਕ ਤੇ ਮੀਨੂ ਗੋਇਲ ਮੀਤ ਪ੍ਰਧਾਨ ਯੂਵਾ ਮੋਰਚਾ ਤੇ ਵਿਕਾਸ ਸ਼ਰਮਾ ਦਿਹਾਤੀ ਪ੍ਰਧਾਨ ਜਿਲਾ ਪਟਿਆਲਾ ਅਤੇ ਜਰਨੈਲ ਸਿੰਘ ਹੈਪੀ ਪ੍ਰਧਾਨ ਓ ਬੀ ਸੀ ਸੇਲ ਯੂਵਾ ਮੋਰਚਾ ਭਾਰਤੀ ਜਨਤਾ ਪਾਰਟੀ ਦੇ ਅਗਵਾਈ ਵਿੱਚ ਪੰਜਾਬ ਸਰਕਾਰ ਅਤੇ ਰਵਨੀਤ ਬਿੱਟੂ ਦਾ ਪੁਤਲਾ ਫ਼ੂਕਿਆ ਗਿਆ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀਵਿਕਾਸ ਸ਼ਰਮਾ ਯੂਵਾ ਮੋਰਚਾ ਪ੍ਰਧਾਨ ਜਿਲਾ ਪਟਿਆਲਾ ਨੇ ਦਸਿਆ ਕਿ ਪੰਜਾਬ ਸਰਕਾਰ ਵੱਲੋਂ ਸਾਡੇ ਸੂਬਾ ਪ੍ਰਧਾਨ ਤੇ ਹਮਲਾ ਕਰਕੇ ਉਸ ਦੀ ਕਾਰ ਦੀ ਤੋੜ ਪਨ ਕੀਤੀ ਗਈ ਹੈ ਜਿਸ ਦੇ ਰੋਸ ਵਜੋ ਪੰਜਾਬ ਸਰਕਾਰ ਅਤੇ ਰਵਨੀਤ ਬਿੱਟੂ ਦਾ ਪੁਤਲਾ ਫੂਕਿਆ ਗਿਆ ਹੈ।

ਮੀਨੂ ਗੋਇਲ ਮੀਤ ਪ੍ਰਧਾਨ ਯੂਵਾ ਮੋਰਚਾ ਪੰਜਾਬ ਭਾਰਤੀ ਜਨਤਾ ਪਾਰਟੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਾਡੀ ਪਾਰਟੀ ਵਲੋਂ  ਵਰਕਰਾ ਨਾਲ ਧੱਕਾ ਕਰ ਰਹੀ ਹੈ  ਇਸ ਲਈ ਇਨ੍ਹਾਂ ਦੇ ਪੁਤਲੇ ਫੂਕੇ ਗਏ ਹਨ। ਜਰਨੈਲ ਸਿੰਘ ਹੈਪੀ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਸਾਡੇ ਵਰਕਰਾ ਨਾਲ ਧੱਕਾ ਸ਼ਾਹੀ ਕਰ ਰਹੀ ਹੈ ਇਸ ਲਈ ਸਾਡੀ।ਯੂਵਾ ਮੋਰਚਾ ਵੱਲੋ ਪੰਜਾਬ ਸਰਕਾਰ ਅਤੇ ਰਵਨੀਤ ਬਿੱਟੂ ਦਾ ਪੁਤਲਾ ਫੂਕਿਆ ਗਿਆ ਹੈ ਇਸੇ ਮੌਕੇ ਸੈਕੜਿਆਂ ਦੀ ਗਿਣਤੀ ਵਿੱਚ ਯੂਵਾ ਮੋਰਚਾ ਦੇ ਵਰਕਰ ਹਾਜ਼ਰ ਸਨ।
Published by: Sukhwinder Singh
First published: October 16, 2020, 8:58 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading