• Home
  • »
  • News
  • »
  • punjab
  • »
  • RAJYA SABHA MP SHWETA MALIK DESCRIBED THE CONGRESS PARTY AS PAKISTAN S BIGGEST SUPPORTER

RSS ਦੇ ਮੁੱਦੇ 'ਤੇ ਮਲਿਕ ਨੇ ਚੰਨੀ ਨੂੰ ਦੱਸਿਆ ਪਾਕਿਸਤਾਨ ਸਮਰਥਕ

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਨੇ ਕੱਲ੍ਹ ਜੋ ਕੁੱਝ ਵਿਧਾਨਸਭਾ ਵਿੱਚ ਕਿਹਾ ਉਸਤੋਂ ਸਾਫ ਹੈ ਕਿ ਕਾਂਗਰਸ ਦਾ ਪਾਕਸਤਾਨ ਸਮਰਥਕ ਚਿਹਰਾ ਨੰਗਾ ਹੋ ਚੁੱਕਿਆ ਹੈ।

RSS ਦੇ ਮੁੱਦੇ 'ਤੇ ਮਲਿਕ ਨੇ ਚੰਨੀ ਨੂੰ ਦੱਸਿਆ ਪਾਕਿਸਤਾਨ ਸਮਰਥਕ

  • Share this:
ਅੰਮ੍ਰਿਤਸਰ- ਰਾਜ ਸਭਾ ਸਾਂਸਦ ਸ਼ਵੇਤ ਮਲਿਕ ਨੇ ਕਾਂਗਰਸ ਪਾਰਟੀ ਨੂੰ ਪਾਕਿਸਤਾਨ ਦਾ ਸੱਭ ਤੋਂ ਵੱਡਾ ਸਮਰਥਕ ਦੱਸਦਿਆਂ ਹੋਈਆਂ ਕਿਹਾ ਕਿ ਕੱਲ੍ਹ ਇੱਕ ਵਾਰ ਮੁੱਖ ਮੰਤਰੀ ਚੰਨੀ ਨੇ ਫਿਰ ਇਸ ਗੱਲ ਦਾ ਸਬੂਤ ਦਿੱਤਾ ਕਿ RSS ਨੂੰ ਪੰਜਾਬ ਵਿੱਚ ਲਿਆਉਣ ਵਾਲੇ ਅਕਾਲੀ ਹਨ, ਜਦਕਿ ਰਾਸ਼ਟਰੀ ਸਵੈ ਸੇਵਕ ਸੰਘ 1947 ਤੋਂ ਪਹਿਲਾਂ ਦਾ ਹੀ ਲੋਕ ਭਲਾਈ ਅਤੇ ਸਮਾਜ ਸੇਵਾ ਲਈ ਕੰਮ ਕਰਦਾ ਰਿਹਾ ਹੈ। ਮੇਰੇ ਪਿਤਾ ਜੀ ਖੁਦ ਸੰਘ ਦੇ ਪ੍ਰਚਾਰਕ ਦੇ ਤੌਰ ਤੇ ਸੇਵਾਵਾਂ ਨਿਭਾਉਂਦੇ ਰਹੇ ਹਨ।

ਮਲਿਕ ਨੇ ਕਿਹਾ ਕਿ ਇੱਕ ਪਾਸੇ ਤਾਂ ਇਨ੍ਹਾਂ ਦੇ ਮੁੱਖ ਮੰਤਰੀ ਕੇਂਦਰੀ ਗ੍ਰਿਹ ਮੰਤਰੀ ਨਾਲ ਮੁਲਾਕਾਤ ਕਰਕੇ ਮੰਗ ਕਰਦੇ ਹਨ ਕਿ ਪੰਜਾਬ ਦੀਆਂ ਸਰਹੱਦਾਂ ਨੂੰ ਸੀਲ ਕੀਤਾ ਜਾਵੇ ਕਿਉਂਕਿ ਪਾਕਿਸਤਾਨ ਵਾਲੇ ਪਾਸਿਓਂ ਆਉਣ ਵਾਲਾ ਨਸ਼ਾ ਅਤੇ ਅੱਤਵਾਦ ਪੰਜਾਬ ਲਈ ਖਤਰਾ ਹੈ, ਪਰ ਜਦੋਂ ਬੀਐਸਐਫ ਦਾ ਅਧਿਕਾਰ ਖੇਤਰ ਵਧਾਇਆ ਜਾਂਦਾ ਹੈ ਤਾਂ ਇਹ ਲੋਕ ਇਸ ਫ਼ੈਸਲੇ ਨੂੰ ਪੰਜਾਬ ਦੇ ਹੱਕਾਂ ਟੇ ਡਾਕਾ ਦੱਸ ਰਹੇ ਹਨ। ਅਜਿਹਾ ਕਰਕੇ ਇਹ ਲੋਕ ਪਾਕਿਸਤਾਨ ਅਤੇ ਅੱਤਵਾਦ ਆ ਸਮਰਥਨ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਨੇ ਕੱਲ੍ਹ ਜੋ ਕੁੱਝ ਵਿਧਾਨਸਭਾ ਵਿੱਚ ਕਿਹਾ ਉਸ ਤੋਂ ਸਾਫ ਹੈ ਕਿ ਕਾਂਗਰਸ ਦਾ ਪਾਕਿਸਤਾਨ ਸਮਰਥਕ ਚਿਹਰਾ ਨੰਗਾ ਹੋ ਚੁੱਕਿਆ ਹੈ।

ਇਸਦੇ ਨਾਲ ਹੀ ਮਲਿਕ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਪੰਜਾਬ ਦੇ ਮਾਲੀ ਹਾਲਾਤਾਂ ਬਾਰੇ ਦਿੱਤੇ ਬਿਆਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਿੱਧੂ ਦਾ ਬਿਆਨ ਸਪਸ਼ਟ ਕਰਦਾ ਹੈ ਕਿ ਮੁੱਖਮੰਤਰੀ ਚੰਨੀ ਅਤੇ ਪੰਜਾਬ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਜਾ ਰਹੇ ਵਾਧੇ ਸਿਰਫ ਇੱਕ ਚੁਣਾਵੀ ਜੁਮਲਾ ਹਨ। ਜੇਕਰ ਪੰਜਾਬ ਸਰਕਾਰ ਦੇ ਕੋਲ ਖਜਾਨਾ ਭਰਨ ਲਈ ਕੋਈ ਜ਼ਰੀਆ ਨਹੀਂ ਹੈ ਤਾਂ ਉਹ ਲੋਕਾਂ ਨਾਲ ਕੀਤੇ ਵਾਧੇ ਕਿਸ ਤਰਾਂ ਪੂਰੇ ਕਰ ਸਕਦੇ ਹਨ।
Published by:Ashish Sharma
First published:
Advertisement
Advertisement