ਜੇਲ੍ਹੀਂ ਡੱਕੇ ਬੁੱਧੀਜੀਵੀਆਂ ਦੀ ਰਿਹਾਈ ਲਈ ਰੈਲੀ ਅਤੇ ਪ੍ਰਦਰਸ਼ਨ

News18 Punjabi | News18 Punjab
Updated: June 11, 2021, 8:05 PM IST
share image
ਜੇਲ੍ਹੀਂ ਡੱਕੇ ਬੁੱਧੀਜੀਵੀਆਂ ਦੀ ਰਿਹਾਈ ਲਈ ਰੈਲੀ ਅਤੇ ਪ੍ਰਦਰਸ਼ਨ
ਜੇਲ੍ਹੀਂ ਡੱਕੇ ਬੁੱਧੀਜੀਵੀਆਂ ਦੀ ਰਿਹਾਈ ਲਈ ਰੈਲੀ ਅਤੇ ਪ੍ਰਦਰਸ਼ਨ

ਸਰਕਾਰੀ ਦਮਨ ਵਿਰੁੱਧ ਲੋਕ ਲਹਿਰ ਖੜੀ ਕਰਨ ਦਾ ਸੱਦਾ

  • Share this:
  • Facebook share img
  • Twitter share img
  • Linkedin share img
ਸੈਲੇਸ ਕੁਮਾਰ

ਜਮਹੂਰੀ ਅਧਿਕਾਰ ਸਭਾ,ਡੈਮੋਕ੍ਰੇਟਿਕ ਲਾਇਰਜ ਐਸੋਸੀਏਸ਼ਨ ਵੱਲੋਂ ਜੇਹਲਾਂ ਵਿਚ ਡੱਕੇ ਬੁੱਧੀਜੀਵੀਆਂ ਦੀ ਰਿਹਾਈ ਲਈ ਨਵਾਂਸ਼ਹਿਰ ਵਿਖੇ ਰੈਲੀ ਅਤੇ ਮੁਜਾਹਰਾ ਕੀਤਾ ਗਿਆ।ਰੈਲੀ ਦੀ ਪ੍ਰਧਾਨਗੀ ਦਲਜੀਤ ਸਿੰਘ ਐਡਵੋਕੇਟ, ਸੁਤੰਤਰ ਕੁਮਾਰ ਅਤੇ ਸਤਪਾਲ ਸਲੋਹ ਨੇ ਕੀਤੀ।ਸਥਾਨਕ ਬੱਸ ਅੱਡੇ ਤੇ ਇਕੱਠ ਨੂੰ ਸੰਬੋਧਨ ਕਰਦਿਆਂ ਡੀ.ਐਲ.ਏ ਪੰਜਾਬ ਦੇ ਕਨਵੀਨਰ ਦਲਜੀਤ ਸਿੰਘ ਐਡਵੋਕੇਟ,ਜਮਹੂਰੀ ਅਧਿਕਾਰ ਸਭਾ ਦੇ ਸੂਬਾ ਪ੍ਰੈਸ ਸਕੱਤਰ ਬੂਟਾ ਸਿੰਘ ,ਸਭਾ ਦੇ ਜਿਲਾ ਸਕੱਤਰ ਜਸਬੀਰ ਦੀਪ ਨੇ ਕਿਹਾ ਕਿਮੋਦੀ ਸਰਕਾਰ ਨੇ ਦੇਸ਼ ਦੇ 21 ਚੋਟੀ ਦੇ ਬੁਧੀਜੀਵੀਆਂ ਨੂੰ ਝੂਠੇ ਦੋਸ਼ਾਂ ਤਹਿਤ ਜੇਹਲਾਂ ਵਿਚ ਬੰਦ ਕੀਤਾ ਹੋਇਆ ਹੈ।ਸਰਕਾਰ ਉਹਨਾਂ ਦੀ ਕੋਈ ਦਲੀਲ ਜਾਂ ਅਪੀਲ ਨਹੀਂ ਸੁਣ ਰਹੀ।6 ਜੂਨ 2018 ਦੇ ਦਿਨ ਮਹਾਰਾਸ਼ਟਰ ਪੁਲਿਸ ਵੱਲੋਂ ਬੁੱਧੀਜੀਵੀਆਂ ਅਤੇ ਜਮਹੂਰੀ ਹੱਕਾਂ ਦੇ ਕਾਰਕੁੰਨਾਂ ਨੂੰ ਕਥਿਤ ਭੀਮਾ-ਕੋਰੇਗਾਓਂ ਸਾਜ਼ਿਸ਼ ਕੇਸ ਵਿਚ ਗਿ੍ਰਫ਼ਤਾਰ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਸੀ। ਇਸ ਕੇਸ ਵਿਚ ਪ੍ਰੋਫੈਸਰ ਸੋਮਾ ਸੇਨ, ਐਡਵੋਕੇਟ ਸੁਰਿੰਦਰ ਗੈਡਲਿੰਗ, ਰੋਨਾ ਵਿਲਸਨ, ਸੁਧੀਰ ਢਾਵਲੇ, ਮਹੇਸ਼ ਰਾਵਤ, ਪ੍ਰੋਫੈਸਰ ਵਰਾਵਰਾ ਰਾਓ, ਪ੍ਰੋਫੈਸਰ ਵਰਨੋਨ ਗੋਂਜ਼ਾਲਵਿਜ਼, ਅਰੁਣ ਫ਼ਰੇਰਾ, ਗੌਤਮ ਨਵਲਖਾ, ਐਡਵੋਕੇਟ ਸੁਧਾ ਭਰਦਵਾਜ, ਸਟੇਨ ਸਵਾਮੀ, ਪ੍ਰੋਫੈਸਰ ਹਨੀ ਬਾਬੂ, ਰਮੇਸ਼ ਗੈਚਰ, ਸਾਗਰ ਗੋਰਖੇ, ਜਯੋਤੀ ਜਾਗਤਪ ਨੂੰ ਬੇਬੁਨਿਆਦ ਅਤੇ ਪੂਰੀ ਤਰ੍ਹਾਂ ਝੂਠੇ ਕੇਸ ਵਿਚ ਜੇਲ੍ਹਾਂ ਵਿਚ ਡੱਕਿਆ ਹੋਇਆ ਹੈ। ਪ੍ਰੋਫੈਸਰ ਜੀਐੇੱਨ ਸਾਈਬਾਬਾ, ਹੇਮ ਮਿਸ਼ਰਾ, ਪ੍ਰਸ਼ਾਂਤ ਰਾਹੀ ਆਦਿ ਬੁੱਧੀਜੀਵੀ ਪਹਿਲਾਂ ਹੀ ਇਸੇ ਤਰ੍ਹਾਂ ਦੇ ਝੂਠੇ ਕੇਸ ਵਿਚ ਕੈਦ ਹਨ। ਉਮਰ ਖ਼ਾਲਿਦ ਅਤੇ ਨਤਾਸ਼ਾ ਨਰਵਾਲ ਨੂੰ ਦਿੱਲੀ ਹਿੰਸਾ ਦੇ ਕਥਿਤ ਸਾਜ਼ਿਸ਼ਘਾੜੇ ਕਰਾਰ ਦੇ ਕੇ ਜੇਲ੍ਹ ਵਿਚ ਡੱਕਿਆ ਹੋਇਆ ਹੈ। ਇਨ੍ਹਾਂ ਸਾਰੇ ਸਮਾਜਿਕ ਨਿਆਂ ਅਤੇ ਲੋਕ ਹੱਕਾਂ ਲਈ ਆਵਾਜ਼ ਉਠਾਉਣ ਵਾਲੇ ਘੁਲਾਟੀਏ ਹਨ ਅਤੇ ਇਨ੍ਹਾਂ ਝੂਠੇ ਕੇਸਾਂ ਦਾ ਇੱਕੋ ਇਕ ਮਕਸਦ ਇਨ੍ਹਾਂ  ਬੁੱਧੀਜੀਵੀਆਂ ਅਤੇ ਹੋਰ ਇਨਸਾਫ਼ਪਸੰਦ ਜਮਹੂਰੀ ਤਾਕਤਾਂ ਨੂੰ ਡਰਾਕੇ  ਚੁੱਪ ਕਰਾਉਣਾ ਹੈ।ਉਹਨਾਂ ਕਿਹਾ ਕਿ ਸਾਰੇ ਇਨਸਾਫ ਪਸੰਦ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਇਸ ਫਾਸ਼ੀਵਾਦੀ ਜ਼ੁਬਾਨਬੰਦੀ ਵਿਰੁੱਧ ਆਵਾਜ਼ ਬੁਲੰਦ ਕਰਨ ਅਤੇ ਲੋਕ ਬੁੱਧੀਜੀਵੀਆਂ ਦੀ ਰਿਹਾਈ ਲਈ ਅੱਗੇ ਆਉਣ।ਇਹ ਬੁੱਧੀਜੀਵੀ ਲੋਕ ਘੋਲਾਂ ਦੇ ਹੱਕ ਵਿਚ ਲਿਖਦੇ ਹਨ, ਬੋਲਦੇ ਹਨ, ਉਹਨਾਂ ਦੇ ਕੇਸਾਂ ਦੀ ਅਦਾਲਤਾਂ ਰਾਹੀਂ ਪੈਰਵਾਈ ਕਰਦੇ ਹਨ।ਸਰਕਾਰ ਦੇ ਫਾਸ਼ੀਵਾਦੀ ਰਾਹ ਦਾ ਅੜਿੱਕਾ ਹਨ।ਸਰਕਾਰ ਦੇ ਜਬਰ ਵਿਰੁੱਧ ਆਵਾਜ਼ ਉਠਾਉਂਦੇ ਹਨ। ਇਸ ਲਈ ਸਰਕਾਰ ਦੀਆਂ ਅੱਖਾਂ ਵਿਚ ਰੜਕਦੇ ਹਨ।ਮੋਦੀ ਸਰਕਾਰ ਦਾ ਜਬਰ,ਤਸ਼ੱਦਦ ਇਹਨਾਂ ਦੇ ਹੌਸਲੇ ਪਸਤ ਨਹੀਂ ਕਰ ਸਕਿਆ।ਸਰਕਾਰ ਅਤੇ ਆਰ.ਐਸ.ਐਸ.ਆਪਣਾ ਫਾਸ਼ੀਵਾਦੀ ਅਜੰਡਾ ਅੱਗੇ ਵਧਾ ਰਹੀ ਹੈ,ਡਰ ਨੂੰ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ,ਇਸਦੇ ਲਈ ਯੂ.ਏ.ਪੀ.ਏ ਵਰਗੇ ਇਕ ਤੋਂ ਬਾਅਦ ਇਕ ਕਾਲੇ ਕਾਨੂੰਨ ਘੜੇ ਜਾ ਰਹੇ ਹਨ।ਸਰਕਾਰ ਨੇ ਇਕ ਕਿਸਮ ਦੀ ਅਣਐਲਾਨੀ ਐਂਮਰਜੈਂਸੀ ਲਾਈ ਹੋਈ ਹੈ।ਜਦ ਕਿ ਹਾਲਾਤ ਮੰਗ ਕਰਦੇ ਹਨ ਕਿ ਲੋਕ ਸਰਕਾਰ ਦਾ ਤਿੱਖਾ ਵਿਰੋਧ ਕਰਨ।ਬੁਲਾਰਿਆਂ ਨੇ ਸਰਕਾਰ ਦੇ ਇਹਨਾਂ ਹਮਲਿਆਂ ਦਾ ਤਿੱਖਾ ਵਿਰੋਧ ਕਰਨ ਦਾ ਸੱਦਾ ਦਿੱਤਾ ਹੈ।ਉਹਨਾਂ ਕਿਹਾ ਕਿ ਮੋਦੀ ਸਰਕਾਰ ਦੇ ਨਾਲ ਪੰਜਾਬ ਦੀ ਕਾਂਗਰਸ ਸਰਕਾਰ ਨੇ ਕਰੋਨਾ ਦੇ ਨਾਂਅ ਉੱਤੇ ਦੇਸੀ ਅਤੇ ਵਿਦੇਸ਼ੀ ਦਵਾ ਕੰਪਨੀਆਂ ਅਤੇ ਨਿੱਜੀ ਹਸਪਤਾਲਾਂ ਨੂੰ ਲੋਕਾਂ ਦੀ ਲੁੱਟ ਕਰਨ ਦੀ ਖੁੱਲ੍ਹੀ ਛੁੱਟੀ ਦੇ ਰੱਖੀ ਹੈ।ਪੰਜਾਬ ਸਰਕਾਰ ਦੇ ਵੈਕਸੀਨ ਅਤੇ ਮਿਸ਼ਨ ਫਤਹਿ ਪੰਜਾਬ ਦੇ ਉਜਾਗਰ ਹੋਏ ਸਕੈਂਡਲ ਇਸ ਗੱਲ ਨੂੰ ਸਹੀ ਠਹਿਰਾਉਂਦੇ ਹਨ।ਦਵਾਈਆਂ, ਵੈਕਸੀਨ, ਔਜਾਰਾਂ,ਨਿੱਤ ਵਰਤੋਂ ਦੀਆਂ ਵਧ ਰਹੀਆਂ ਕੀਮਤਾਂ  ਸਾਬਤ ਕਰਦੀਆਂ ਹਨ ਕਿ ਸਰਕਾਰਾਂ ਅਤੇ ਅਫਸਰਸ਼ਾਹੀ ਕਾਰਪੋਰੇਟਰਾਂ ਦੇ ਦਲਾਲਾਂ ਵਜੋਂ ਵਿਚਰ ਰਹੀਆਂ ਹਨ ਜਿਸਦੇ ਵਿਰੁੱਧ ਤਿੱਖੀ ਲੋਕ ਟਾਕਰਾ ਲਹਿਰ ਦੀ ਲੋੜ ਹੈ।ਇਹ ਸਮਾਂ ਹੱਥ ਉੱਤੇ ਹੱਥ ਧਰਕੇ ਬੈਠਣ ਦਾ ਨਹੀਂ।ਇਸ ਮੌਕੇ ਇਸਤਰੀ ਜਾਗ੍ਰਿਤੀ ਮੰਚ ਦੇ ਸੂਬਾ ਪ੍ਰਧਾਨ ਗੁਰਬਖਸ਼ ਕੌਰ ਸੰਘਾ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ
ਭੁਪਿੰਦਰ ਸਿੰਘ ਵੜੈਚ, ਏਟਕ ਦੇ ਆਗੂ ਸੁਤੰਤਰ ਕੁਮਾਰ ਨੇ ਵੀ ਵਿਚਾਰ ਪੇਸ਼ ਕੀਤੇ। ਇਸ ਇਕੱਠ ਵਿਚ ਵੱਖ ਵੱਖ ਜਥੇਬੰਦੀਆਂ ਨੇ ਵੀ ਸ਼ਮੂਲੀਅਤ ਕੀਤੀ।ਬਾਅਦ ਵਿਚ ਸ਼ਹਿਰ ਅੰਦਰ ਮੁਜਾਹਰਾ ਕੀਤਾ ਗਿਆ।
Published by: Ramanpreet Kaur
First published: June 11, 2021, 6:52 PM IST
ਹੋਰ ਪੜ੍ਹੋ
ਅਗਲੀ ਖ਼ਬਰ