ਪੱਤਰਕਾਰ ਦੀ ਹੱਤਿਆ ਦੇ ਆਰੋਪਾਂ ਹੇਠ ਰਾਮ ਰਹੀਮ 'ਤੇ ਕੱਲ ਆਵੇਗਾ ਫ਼ੈਸਲਾ, ਪੁਲਿਸ ਨੇ ਕੀਤਾ ਅਲਰਟ ਜਾਰੀ


Updated: January 10, 2019, 7:21 PM IST
ਪੱਤਰਕਾਰ ਦੀ ਹੱਤਿਆ ਦੇ ਆਰੋਪਾਂ ਹੇਠ ਰਾਮ ਰਹੀਮ 'ਤੇ ਕੱਲ ਆਵੇਗਾ ਫ਼ੈਸਲਾ, ਪੁਲਿਸ ਨੇ ਕੀਤਾ ਅਲਰਟ ਜਾਰੀ
ਪੱਤਰਕਾਰ ਦੀ ਹੱਤਿਆ ਦੇ ਆਰੋਪਾਂ ਹੇਠ ਰਾਮ ਰਹੀਮ 'ਤੇ ਕੱਲ ਆਵੇਗਾ ਫ਼ੈਸਲਾ

Updated: January 10, 2019, 7:21 PM IST
ਸਿਰਸਾ ਦੇ ਪੱਤਰਕਾਰ ਰਾਮਚੰਦਰ ਛੱਤਰਪਤੀ ਦੀ ਹੱਤਿਆ ਦੇ ਮਾਮਲੇ ਵਿੱਚ ਆਰੋਪਾਂ ਦਾ ਸਾਹਮਣਾ ਕਰ ਰਹੇ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਉੱਤੇ 11 ਜਨਵਰੀ ਨੂੰ ਹੋਣ ਵਾਲੇ ਅਦਾਲਤ ਦੇ ਫ਼ੈਸਲੇ ਦੇ ਮੱਦੇਨਜ਼ਰ ਪੰਜਾਬ ਪੁਲਿਸ ਨੇ ਅਲਰਟ ਜਾਰੀ ਕਰ ਦਿੱਤਾ ਹੈ। ਇਸਦੇ ਤਹਿਤ ਬੇਹੱਦ ਸੰਵੇਦਨਸ਼ੀਲ ਮੰਨੇ ਜਾਂਦੇ ਕਈ ਖੇਤਰ ਦੇ 8 ਜ਼ਿਲ੍ਹਿਆਂ ਦੀ ਸੁਰੱਖਿਆ ਲਈ 25 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ।

ਉੱਥੇ ਹੀ ਪੰਚਕੁਲਾ ਦੇ ਨਾਲ ਲੱਗਦੇ ਸਾਰੇ ਸਰਹੱਦੀ ਇਲਾਕੇ ਉੱਤੇ ਵੀ ਪੁਲਿਸ ਦੇ ਨਾਲ-ਨਾਲ ਹੋਰ ਸੁਰੱਖਿਆ ਬਲ ਤਾਇਨਾਤ ਕਰ ਦਿੱਤੇ ਗਏ ਹਨ। ਜਿਸਨੂੰ ਲੈ ਕੇ ਸਾਰਿਆਂ ਨੇ ਮੋਰਚਾ ਸੰਭਾਲ ਲਿਆ ਹੈ। ਜ਼ੀਰਕਪੁਰ ਤੇ ਪੰਚਕੁਲਾ ਬਾਰਡਰ ਉੱਤੇ ਵੀ ਪੁਲਿਸ ਦੀ ਤਿੱਖੀ ਨਜ਼ਰ ਹੈ। ਥਾਣਾ ਮੁਖੀ ਗੁਰਜੀਤ ਸਿੰਘ ਨੇ ਦੱਸਿਆ ਕਿ ਆਦੇਸ਼ਾਂ ਤੋਂ ਬਾਅਦ ਪੁਲਿਸ ਦੇ ਨਾਲ-ਨਾਲ 4 ਬਟਾਲੀਅਨ ਕੰਪਨੀ ਵੀ ਤਾਇਨਾਤ ਕਰ ਦਿੱਤੀ ਗਈ ਹੈ।

First published: January 10, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ