• Home
  • »
  • News
  • »
  • punjab
  • »
  • RAM RAHIM TO APPEAR IN PUNJAB COURT ISSUES PRODUCTION WARRANT

ਬੇਅਦਬੀ ਮਾਮਲਾ: ਰਾਮ ਰਹੀਮ ਦੀ ਫਰੀਦਕੋਟ 'ਚ ਹੋਵੇਗੀ ਪੇਸ਼ੀ, ਅਦਾਲਤ ਵੱਲੋਂ ਪ੍ਰੋਡਕਸ਼ਨ ਵਾਰੰਟ ਜਾਰੀ

ਬੇਅਦਬੀ ਮਾਮਲਾ: ਰਾਮ ਰਹੀਮ ਦੀ ਪੰਜਾਬ ਵਿਚ ਹੋਵੇਗੀ ਪੇਸ਼ੀ, ਅਦਾਲਤ ਵੱਲੋਂ ਪ੍ਰੋਡਕਸ਼ਨ ਵਾਰੰਟ ਜਾਰੀ ( ਫਾਈਲ ਫੋਟੋ)

ਬੇਅਦਬੀ ਮਾਮਲਾ: ਰਾਮ ਰਹੀਮ ਦੀ ਪੰਜਾਬ ਵਿਚ ਹੋਵੇਗੀ ਪੇਸ਼ੀ, ਅਦਾਲਤ ਵੱਲੋਂ ਪ੍ਰੋਡਕਸ਼ਨ ਵਾਰੰਟ ਜਾਰੀ ( ਫਾਈਲ ਫੋਟੋ)

  • Share this:
    ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਪੰਜਾਬ ਵਿਚ 2015 ਦੇ ਬਰਗਾੜੀ ਵਿਚ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਚੋਰੀ ਮਾਮਲੇ ਵਿਚ ਵਿਸ਼ੇਸ਼ ਜਾਂਚ ਟੀਮ ਨੇ ਰਾਮ ਰਹੀਮ ਦੇ ਨਾਮ ਦਾ ਪ੍ਰੋਡਕਸ਼ਨ ਵਾਰੰਟ ਕੋਟਕਪੁਰਾ ਕੋਰਟ ਤੋਂ ਹਾਸਲ ਕਰ ਲਿਆ ਹੈ।

    ਹੁਣ ਰਾਮ ਰਹੀਮ ਨੂੰ 29 ਅਕਤੂਬਰ ਨੂੰ ਕੋਰਟ ਵਿਚ ਪੇਸ਼ ਕੀਤਾ ਜਾਏਗਾ। ਰਾਮ ਰਹੀਮ ਪਹਿਲਾਂ ਹੀ ਕਤਲ ਅਤੇ ਬਲਾਤਕਾਰ ਦੇ ਮਾਮਲੇ ‘ਚ ਰੋਹਤਕ ਦੀ ਸੁਨਾਰੀਆ ਜੇਲ ‘ਚ ਸਜ਼ਾ ਕੱਟ ਰਿਹਾ ਹੈ। ਜੂਡਿਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਬਾਜਾਖਾਨਾ ਦੀ ਅਦਾਲਤ ਨੇ ਅੱਜ ਇਹ ਵਾਰੰਟ ਜਾਰੀ ਕੀਤੇ ਹਨ।

    ਪਿਛਲੇ ਸਾਲ ਜੁਲਾਈ ਵਿੱਚ ਰਾਮ ਰਹੀਮ ਨੂੰ ਇਸ ਮਾਮਲੇ 'ਚ ਨਾਮਜ਼ਦ ਕੀਤਾ ਗਿਆ ਸੀ। ਇਸ ਮਾਮਲੇ 'ਚ ਰਾਮ ਰਹੀਮ ਨੂੰ ਮਿਲਾ ਕਿ ਕੁਲ 11 ਆਰੋਪੀ ਸੀ ਜਿਨ੍ਹਾਂ ਵਿੱਚ ਇੱਕ (ਮਹਿੰਦਰ ਪਾਲ ਬਿੱਟੂ) ਦਾ ਕਤਲ ਕਰ ਦਿੱਤਾ ਗਿਆ ਸੀ।
    Published by:Gurwinder Singh
    First published: