ਰਾਮਪੁਰਾ 'ਚ ਵੱਖ ਵੱਖ ਪਾਰਟੀਆਂ ਛੱਡ ਕੇ ਡੇਢ ਦਰਜਨ ਪਰਿਵਾਰ ਆਪ 'ਚ ਹੋਏ ਸ਼ਾਮਿਲ

News18 Punjabi | News18 Punjab
Updated: September 15, 2021, 9:31 PM IST
share image
 ਰਾਮਪੁਰਾ 'ਚ ਵੱਖ ਵੱਖ ਪਾਰਟੀਆਂ ਛੱਡ ਕੇ ਡੇਢ ਦਰਜਨ ਪਰਿਵਾਰ ਆਪ 'ਚ ਹੋਏ ਸ਼ਾਮਿਲ
 ਰਾਮਪੁਰਾ 'ਚ ਵੱਖ ਵੱਖ ਪਾਰਟੀਆਂ ਛੱਡ ਕੇ ਡੇਢ ਦਰਜਨ ਪਰਿਵਾਰ ਆਪ 'ਚ ਹੋਏ ਸ਼ਾਮਿਲ

ਆਪ ਨੂੰ ਸਹਿਰ ਰਾਮਪੁਰਾ 'ਚ ਮਿਲਿਆ ਭਰਵਾਂ ਹੁੰਗਾਰਾਂ  ਵੱਖ ਵੱਖ ਪਾਰਟੀਆਂ ਛੱਡ ਕੇ ਡੇਢ ਦਰਜਨ ਪਰਿਵਾਰ ਆਪ 'ਚ ਹੋਏ ਸਾਮਲ!ਲੋਕਾ ਦੀ ਸੇਵਾ ਕਰਨੀ ਤੇ ਪੰਜਾਬ ਦਾ ਵਿਕਾਸ ਕ?

  • Share this:
  • Facebook share img
  • Twitter share img
  • Linkedin share img
ਉਮੇਸ਼ ਕੁਮਾਰ ਸਿੰਗਲਾ

ਰਾਮਪੁਰਾ ਫੂਲ-  ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਵਿਚ ਆਮ ਆਦਮੀ ਪਾਰਟੀ ਨੂੰ ਉਦੋ ਭਰਵਾਂ ਹੁੰਗਾਰਾ ਮਿਲਿਆ ਜਦੋ ਵੱਖ ਵੱਖ ਪਾਰਟੀਆਂ ਛੱਡ ਕੇ ਸ਼ਹਿਰ ਦੇ ਗਾਂਧੀ ਨਗਰ ਗਲੀ ਨੰਬਰ 03 ਵਿੱਚ ਕੀਤੀ ਗਈ ਵਲੰਟੀਅਰ ਮੀਟਿੰਗ ਦੌਰਾਨ  ਤਕਰੀਬਨ ਡੇਢ ਦਰਜਨ ਪਰਿਵਾਰ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ।

ਇੰਨਾ ਸ਼ਾਮਲ ਹੋਏ ਪਰਿਵਾਰਾਂ ਦਾ ਪਾਰਟੀ ਵਿਚ ਨਿੱਘਾ ਸਵਾਗਤ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬਲਕਾਰ ਸਿੰਘ ਸਿੱਧੂ ਨੇ ਪਾਰਟੀ ਚਿੰਨ੍ਹ ਪਾਕੇ ਸਵਾਗਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੁੱਖ ਟੀਚਾ ਲੋਕਾਂ ਦੀ ਸੇਵਾ ਕਰਨੀ ਤੇ ਪੰਜਾਬ ਦਾ ਵਿਕਾਸ ਕਰਨਾ ਹੈ।


ਇਸ ਮੌਕੇ ਪਾਰਟੀ ਵਿੱਚ ਜਗਰੂਪ ਸਿੰਘ ਰਾਹੀਂ ਬਹੁਜਨ ਸਮਾਜ ਪਾਰਟੀ ਛੱਡ ਕੇ ਸਾਮਲ ਹੋਏ।ਇਸ ਮੌਕੇ ਹੋਰਨਾਂ ਤੋ ਇਲਾਵਾ  ਜਸਵੀਰ ਸਿੰਘ ਕਾਲਾ, ਕ੍ਰਿਸ਼ਨ ਸਿੰਘ, ਕਾਕਾ ਸਿੰਘ, ਜਸਪ੍ਰੀਤ ਸਿੰਘ, ਜਗਸੀਰ ਸਿੰਘ, ਦੀਪਕ ਕੁਮਾਰ, ਗੁਰਪ੍ਰੀਤ ਸਿੰਘ, ਨਿਰਵੈਰ ਕੌਰ, ਗੁਰਤੇਜ ਸਿੰਘ ਤੇਜੀ, ਪ੍ਰਭਜੀਤ ਸਿੰਘ, ਸ਼ਬਦਜੋਤ ਸਿੰਘ ਆਦਿ ਸਾਮਲ ਹੋਏ।

ਇਸ ਮੌਕੇ ਹੋਰਨਾਂ ਤੋ ਇਲਾਵਾ ਪਾਰਟੀ ਦੇ ਸੀਨੀਅਰ ਆਗੂ  ਸੁਖਵੀਰ ਸਿੰਘ ਮਾਈਸਰਖਾਨਾ ਹਲਕਾ ਇੰਚਾਰਜ ਮੌੜ, ਗੋਲਡੀ ਵਰਮਾ ਸਰਕਲ ਇੰਚਾਰਜ, ਬੰਤ ਰਾਮਪੁਰਾ ਯੂਥ ਆਗੂ, ਗੋਰਾ ਲਾਲ ਸਾਬਕਾ ਸਰਪੰਚ, ਸੁਖਵੀਰ ਸਿੰਘ ਮਹਿਰਾਜ, ਸੀਰਾ ਮੱਲੂਆਣਾ, ਲੱਕੀ ਬਾਹੀਆ ਆਦਿ ਮੌਜੂਦ ਸਨ।
Published by: Ashish Sharma
First published: September 15, 2021, 9:20 PM IST
ਹੋਰ ਪੜ੍ਹੋ
ਅਗਲੀ ਖ਼ਬਰ