
ਰਾਮਪੁਰਾ ਫੂਲ: ਅਕਾਲੀ ਦਲ ਨੂੰ ਝਟਕਾ, 30 ਪਰਵਾਰ ਕਾਂਗਰਸ 'ਚ ਸ਼ਾਮਲ ਹੋਏ
Omesh Singla
ਭਾਈਰੂਪਾ/ਰਾਮਪੁਰਾ ਫੂਲ- ਪਿੰਡ ਘੰਡਾਬੰਨਾ 'ਚ ਹੋਏ ਦੋ ਵੱਖ-ਵੱਖ ਸਮਾਗਮਾਂ ਅੰਦਰ ਅਕਾਲੀ ਦਲ ਨਾਲ ਸਬੰਧਤ 30 ਪਰਿਵਾਰਾਂ ਨੇ ਅਕਾਲੀ ਦਲ ਨੂੰ ਝਟਕਾ ਦਿੰਦਿਆਂ ਵਿਧਾਇਕ ਅਤੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਿਚ ਸ਼ਮੂਲੀਅਤ ਕਰ ਲਏ ਜਾਣ ਦਾ ਸਮਾਚਾਰ ਹੈ।
ਇੱਕ ਸਮਾਗਮ ਪਿੰਡ ਦੇ ਸਾਬਕਾ ਸਰਪੰਚ ਜਰਨੈਲ ਸਿੰਘ ਦੀ ਅਗਵਾਈ ਵਿੱਚ ਹੋਇਆ, ਜਿਸ ਰਾਹੀਂ 25ਪਰਵਾਰਾਂ ਨੇ ਅਕਾਲੀ ਦਲ ਨੂੰ ਛੱਡਦਿਆਂ ਗੁਰਪ੍ਰੀਤ ਸਿੰਘ ਕਾਂਗੜ ਨਾਲ ਹੱਥ ਮਿਲਾ ਲਿਆ ਅਤੇ ਕਾਂਗਰਸ ਜਿੰਦਾਬਾਦ ਦੇ ਨਾਅਰੇ ਲਾਏ। ਦੂਜੇ ਸਮਾਗਮ ਵਿੱਚ ਸਰਦਾਰਾ ਸਿੰਘ ਘੰਡਾਬੰਨਾ ਦੇ ਸਪੁੱਤਰ ਦਾਰਾ ਸਿੰਘ ਦੀ ਅਗਵਾਈ ਵਿਚ ਪਿੰਡ ਦੇ 5ਪਰਵਾਰਾਂ ਨੇ ਅਕਾਲੀ ਦਲ ਨੂੰ ਅਲਵਿਦਾ ਆਖ ਦਿੱਤੀ। ਜਰਨੈਲ ਸਿੰਘ ਅਤੇ ਪਾਲ ਸਿੰਘ ਦਾ ਕਹਿਣਾ ਸੀ ਕਿ ਉਹ ਕਾਂਗੜ ਵਲੋਂ ਹਲਕੇ ਅੰਦਰ ਅਮਨ ਸ਼ਾਂਤੀ ਬਰਕਰਾਰ ਰੱਖਣ ਅਤੇ ਕਰਵਾਏ ਗਏ ਕਰੋੜਾਂ ਦੇ ਵਿਕਾਸ ਕਾਰਜਾਂ ਤੋਂ ਬਹੁਤ ਪ੍ਰਭਾਵਿਤ ਹਨ, ਇਸਤੋਂ ਇਲਾਵਾ ਹਰ ਇੱਕ ਦੀ ਸਮੱਸਿਆ /ਗੱਲ ਪਿਆਰ ਨਾਲ ਸੁਨਣ ਅਤੇ ਵਾਜਬ ਹੱਲ ਕਰਦੇ ਰਹਿਣ ਕਰਕੇ ਵੀ ਲੋਕ ਕਾਂਗੜ ਵਲ ਖਿੱਚੇ ਚਲੇ ਆ ਰਹੇ ਹਨ। ਸ਼ਾਮਲ ਪਰਵਾਰਾਂ ਨੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਜੈਕਾਰੇ ਛੱਡਦਿਆਂ ਕਿਹਾ ਕਿ ਉਹ ਗੁਰਪ੍ਰੀਤ ਸਿੰਘ ਕਾਂਗੜ ਦੀ ਜਿਤ ਲਈ ਦਿਨ ਰਾਤ ਇੱਕ ਕਰ ਦੇਣਗੇ।
ਇਸ ਮੌਕੇ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਲੋਕ ਅਕਾਲੀ ਦਲ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਆਮ ਆਦਮੀ ਪਾਰਟੀ ਦੀਆਂ ਹਵਾਈ ਗੱਲਾਂ ਤੋਂ ਤੰਗ ਹਨ ,ਇਸ ਕਰਕੇ ਪੰਜਾਬ ਦੇ ਲੋਕ ਦੁਬਾਰਾ ਕਾਂਗਰਸ ਪਾਰਟੀ ਦੀ ਸਰਕਾਰ ਲਿਆਉਣ ਲਈ ਕਾਹਲੇ ਹਨ। ਉਹਨਾਂ ਆਇਆਂ ਦਾ ਸਤਿਕਾਰ ਕਰਦਿਆਂ ਯਕੀਨ ਦਵਾਇਆ ਕਿ ਉਹ ਲੋਕਾਂ ਦੀਆਂ ਉਮੀਦਾਂ ਦੇ ਖਰੇ ਉਤਰਨਗੇ ਅਤੇ ਸਰਕਾਰ ਬਣਨ ਤੇ ਪਹਿਲਾਂ ਨਾਲੋਂ ਵੀ ਵੱਧ ਲੋਕਾਂ ਦੇ ਕੰਮ ਆਉਣਗੇ। ਇਸ ਮੌਕੇ ਹੋਰ ਪਾਰਟੀ ਆਗੂ/ਵਰਕਰ ਵੀ ਹਾਜ਼ਰ ਸਨ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।