• Home
 • »
 • News
 • »
 • punjab
 • »
 • RAMPURAFUL THE SON OF THE FORMER SARPANCH AND FOUR FORMER MEMBERS JOINED AAP

ਰਾਮਪੁਰਾ ਫੂਲ: ਸਾਬਕਾ ਸਰਪੰਚ ਦਾ ਪੁੱਤਰ ਤੇ ਚਾਰ ਸਾਬਕਾ ਮੈਂਬਰ ਸਾਥੀਆਂ ਸਣੇ ਆਪ ਵਿਚ ਸ਼ਾਮਲ

ਰਾਮਪੁਰਾ ਫੂਲ: ਸਾਬਕਾ ਸਰਪੰਚ ਦਾ ਪੁੱਤਰ ਤੇ ਚਾਰ ਸਾਬਕਾ ਮੈਂਬਰ ਸਾਥੀਆਂ ਸਣੇ ਆਪ ਵਿਚ ਸ਼ਾਮਲ

 • Share this:
  Omesh Singla

  ਰਾਮਪੁਰਾ ਫੂਲ: ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਇਤਿਹਾਸਕ ਪਿੰਡ ਮਹਿਰਾਜ ਦੇ ਆਕਾਲੀ ਦਲ ਤੇ ਕਾਂਗਰਸ ਦੇ ਵੱਡੀ ਗਿਣਤੀ ਆਗੂ ਤੇ ਵਰਕਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ।

  ਪਿੰਡ ਮਹਿਰਾਜ ਦੇ ਕੋਠੇ ਮੱਲੂਆਣਾ ਦੇ ਵਾਰਡ ਨੰਬਰ 03 ਦੇ ਸਾਬਕਾ ਸਰਪੰਚ ਸਵ. ਵਰਿਆਮ ਸਿੰਘ ਦੇ ਸਪੁੱਤਰ ਕਰਮ ਸਿੰਘ, ਸਾਬਕਾ ਪੰਚਾਇਤ ਮੈਂਬਰਾਂ ਨੇ ਕਾਂਗਰਸ ਛੱਡ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਦਾ ਪੱਲਾ ਫੜ੍ਹ ਲਿਆ। ਇਸ ਮੌਕੇ ਉਹਨਾਂ ਨਾਲ ਕੋਠੇ ਮੱਲੂਆਣਾ ਦੇ ਚਾਰ ਸਾਬਕਾ ਪੰਚਾਇਤ ਮੈਂਬਰ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ।

  ਇਸ ਮੌਕੇ ਆਪ ਦੇ ਉਮੀਦਵਾਰ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਪਿੰਡ ਮਹਿਰਾਜ ਵਾਸੀਆਂ ਨੂੰ ਵਿਕਾਸ ਦੇ ਨਾਮ ਉਤੇ ਦੋਵੇਂ ਨੇਤਾਵਾਂ ਮਲੂਕਾ ਤੇ ਕਾਂਗੜ ਨੇ ਹਮੇਸ਼ਾ ਗੁੰਮਰਾਹ ਕੀਤਾ ਜਦੋਂ ਕਿ ਪਿੰਡ ਮਹਿਰਾਜ ਵਿੱਚੋਂ ਹਮੇਸ਼ਾ ਕਾਂਗਰਸ ਦੀਆਂ ਵੋਟਾਂ ਵਧਦੀਆਂ ਰਹੀਆਂ ਨੇ ਪਰ ਆਪਣੇ ਪੰਜ ਸਾਲ ਦੇ ਕਾਰਜਕਾਲ ਦੌਰਾਨ ਕਾਂਗਰਸ ਦੇ ਮੌਜੂਦਾ ਵਿਧਾਇਕ ਕਾਂਗੜ ਨੇ ਪਿੰਡ ਮਹਿਰਾਜ ਤਾਂ ਕੀ ਹਲਕੇ ਦਾ ਭੋਰਾ ਵਿਕਾਸ ਨਹੀਂ ਕੀਤਾ।

  ਉਹਨਾਂ ਕਿਹਾ ਕਿ ਇੱਕ ਵਾਰ ਆਮ ਆਦਮੀ ਪਾਰਟੀ ਨੂੰ ਮੌਕਾ ਦਿਓ, ਸਾਰੇ ਉਲਾਂਭੇ ਲਾਹ ਦਿਆਂਗੇ ਤੇ ਪਿੰਡ ਮਹਿਰਾਜ ਦਾ ਪਹਿਲ ਦੇ ਅਧਾਰਤ ਵਿਕਾਸ ਕਰਾਂਗੇ। ਇਸ ਮੌਕੇ ਉਹਨਾਂ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਜੀ ਆਇਆਂ ਕਹਿੰਦਿਆਂ ਪਾਰਟੀ ਚਿੰਨ੍ਹ ਪਾ ਕੇ ਸਨਮਾਨਿਤ ਕੀਤਾ।
  Published by:Gurwinder Singh
  First published: