ਗੋਲੀਕਾਂਡ ਦੇ ਮੁੱਦੇ 'ਤੇ ਬ੍ਰਹਮਪੁਰਾ ਦਾ ਕੈਪਟਨ ਅਤੇ ਬਾਦਲ 'ਤੇ ਵੱਡਾ ਇਲਜ਼ਾਮ

News18 Punjabi | News18 Punjab
Updated: April 30, 2021, 6:28 PM IST
share image
ਗੋਲੀਕਾਂਡ ਦੇ ਮੁੱਦੇ 'ਤੇ ਬ੍ਰਹਮਪੁਰਾ ਦਾ ਕੈਪਟਨ ਅਤੇ ਬਾਦਲ 'ਤੇ ਵੱਡਾ ਇਲਜ਼ਾਮ
ਗੋਲੀਕਾਂਡ ਦੇ ਮੁੱਦੇ 'ਤੇ ਬ੍ਰਹਮਪੁਰਾ ਦਾ ਕੈਪਟਨ ਅਤੇ ਬਾਦਲ 'ਤੇ ਵੱਡਾ ਇਲਜ਼ਾਮ

  • Share this:
  • Facebook share img
  • Twitter share img
  • Linkedin share img
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਹਿਬਲ ਕਲਾਂ ਅਤੇ ਗੋਲੀਬਾਰੀ ਕਾਂਡ ਤੋਂ ਇਲਾਵਾ ਗੁਰੂ ਗ੍ਰੰਥ ਸਹਿਬ ਦੇ ਬੇਅਦਬੀ ਮਾਮਲਿਆਂ ਬਰਗਾੜੀ ਵਿੱਚ ਵੀ ਇਨਸਾਫ਼ ਦੇਣ ਲਈ ਅਸਫ਼ਲ ਰਹੇ ਹਨ, ਇਹ ਹਮਲਾ ਰਣਜੀਤ ਸਿੰਘ ਬ੍ਰਹਮਪੁਰਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਬਾਦਲ ਪਰਿਵਾਰ ਨਾਲ ਮਿਲੀਭੁਗਤ ਹੋਣ ਦੇ ਗੰਭੀਰ ਦੋਸ਼ ਲਗਾਉਂਦੇ ਹੋਏ ਬੋਲਿਆ ਹੈ।

ਉਨ੍ਹਾਂ ਕਿਹਾ ਕਿ ਜਦੋਂਕਿ ਐਸ.ਆਈ.ਟੀ. ਨੇ ਚਲਾਨ ਫਰੀਦਕੋਟ ਦੀ ਅਦਾਲਤ ਵਿੱਚ ਪੇਸ਼ ਕਰ ਦਿੱਤਾ ਸੀ ਜਿਸ ਨੂੰ ਅਦਾਲਤ ਨੇ ਪ੍ਰਵਾਨ ਵੀ ਕਰ ਲਿਆ ਸੀ ਪ੍ਰਤੂੰ ਇਸ ਤੋਂ ਬਾਅਦ ਹਾਈ ਕੋਰਟ ਨੇ ਐਸ.ਆਈ.ਟੀ ਨੂੰ ਰੱਦ ਕਰ ਦਿੱਤਾ ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗ਼ਲਤ ਇਰਾਦਿਆਂ ਕਾਰਨ ਕਨੂੰਨ ਮਾਹਿਰਾਂ ਦੀ ਟੀਮ ਨੇ ਕੇਸ ਹਾਈ ਕੋਰਟ ਵਿਖੇ ਕੇਸ ਪੈਰਵਾਈ ਠੀਕ ਢੰਗ ਨਾਲ ਨਹੀਂ ਕੀਤੀ। ਐਸ.ਆਈ.ਟੀ ਨੇ ਉਸ ਸਮੇਂ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਦੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਇਲਾਵਾ ਕੁੱਝ ਸੀਨੀਅਰ ਪੁਲਿਸ ਅਫਸਰਾਂ ਦੀ ਭੂਮਿਕਾ 'ਤੇ ਸਵਾਲ ਚੁੱਕੇ ਸਨ ਕਿਉਂਕਿ ਇਹਨਾਂ ਮਾਮਲਿਆਂ ਵਿਚ ਬਹੁਤ ਪ੍ਰਭਾਵਸ਼ਾਲੀ ਵਿਅਕਤੀ ਸ਼ਾਮਲ ਸਨ, ਇਸ ਲਈ ਇਸ ਨੂੰ ਰੱਦ ਕਰ ਦਿੱਤਾ ਗਿਆ ਜੋ ਕਿ ਇਹ ਪੰਜਾਬ ਅਤੇ ਦੁਨੀਆਂ ਭਰ ਵਿੱਚ ਵਸਦੇ ਲੱਖਾਂ ਲੋਕਾਂ ਨਾਲ ਧੋਖਾਧੜੀ ਹੈ ਜਿਵੇਂ ਕਿ ਇਸ ਮਾਮਲੇ ਨੇ ਆਮ ਤੌਰ ਤੇ ਅਤੇ ਹਰ ਇਕ ਦੀਆਂ ਅਤੇ ਖਾਸਤੌਰ 'ਤੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ।

ਬ੍ਰਹਮਪੁਰਾ ਨੇ ਅੱਗੇ ਕਿਹਾ ਕਿ ਇੱਥੋਂ ਤਕ ਕਿ ਭਾਰਤ ਦੇ ਸਾਬਕਾ ਫੋਜ਼ ਮੁੱਖੀ ਜਨਰਲ ਜੇ ਜੇ ਸਿੰਘ ਦੇ ਟਵੀਟਾਂ ਨੇ ਵੀ ਇਕੱਲੇ ਕੈਪਟਨ ਅਮਰਿੰਦਰ ਸਿੰਘ 'ਤੇ ਹੀ ਉਂਗਲ ਉਠਾਈ ਹੈ ਕਿ ਉਹ ਬਾਦਲਾਂ ਨਾਲ ਮਿਲੀਭੁਗਤ ਦੀ ਆੜ ਵਿੱਚ ਉਨ੍ਹਾਂ ਨੂੰ ਬਚਾਉਣਾ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਇਹ ਨੈਤਿਕ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਐਸ.ਆਈ.ਟੀ ਨੂੰ ਏਕੀਕ੍ਰਿਤ ਰੱਖਦੇ ਅਤੇ ਅਦਾਲਤ ਵਿਚ ਕੇਸਾਂ ਦੀ ਪੈਰਵੀ ਕਰਨ ਤੋਂ ਇਲਾਵਾ ਉਨ੍ਹਾਂ ਵਿਚਾਲੇ ਇਕ ਟੀਮ ਦਾ ਕੰਮ ਸੁਨਿਸ਼ਚਿਤ ਕਰਦੇ ਪਰ ਇਸਦੇ ਬਾਵਜੂਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿੰਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ, ਅੰਦਰੂਨੀ ਤੌਰ 'ਤੇ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਅਸਫ਼ਲ ਸਾਬਤ ਹੋਏ ਹਨ।

ਬ੍ਰਹਮਪੁਰਾ ਨੇ ਇਹ ਵੀ ਸੁਆਲ ਉਠਾਉਂਦੇ ਹਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਲਈ ਕਿੰਨੀਆਂ ਜਾਂਚ ਟੀਮਾਂ ਬਣਾ ਸਕਦੇ ਹਨ ਪਰ ਇਸਦੇ ਬਾਵਜੂਦ ਇਨਸਾਫ਼ ਦੀ ਹਾਲੀਂ ਤੱਕ ਕੋਈ ਆਸ ਨਹੀਂ ਰਹੀ ਹੈ।
Published by: Ashish Sharma
First published: April 30, 2021, 6:28 PM IST
ਹੋਰ ਪੜ੍ਹੋ
ਅਗਲੀ ਖ਼ਬਰ