ਬਾਦਲਾਂ ਵਿਰੁੱਧ ਪਾਰਟੀ ਬਣਾਉਣ ਵੇਲੇ ਦੋਵਾਂ ਪਿਓ-ਪੁੱਤਰਾਂ ਨੇ ਦਰਬਾਰ ਸਾਹਿਬ ‘ਚ ਖਾਧੀ ਸੀ ਸਹੁੰ, ਹੁਣ ਮੁੱਕਰੇ- ਬ੍ਰਹਮਪੁਰਾ

News18 Punjabi | News18 Punjab
Updated: February 14, 2020, 10:00 AM IST
share image
ਬਾਦਲਾਂ ਵਿਰੁੱਧ ਪਾਰਟੀ ਬਣਾਉਣ ਵੇਲੇ ਦੋਵਾਂ ਪਿਓ-ਪੁੱਤਰਾਂ ਨੇ ਦਰਬਾਰ ਸਾਹਿਬ ‘ਚ ਖਾਧੀ ਸੀ ਸਹੁੰ, ਹੁਣ ਮੁੱਕਰੇ- ਬ੍ਰਹਮਪੁਰਾ
ਬਾਦਲਾਂ ਵਿਰੁੱਧ ਪਾਰਟੀ ਬਣਾਉਣ ਵੇਲੇ ਦੋਵਾਂ ਪਿਓ-ਪੁੱਤਰਾਂ ਨੇ ਦਰਬਾਰ ਸਾਹਿਬ ‘ਚ ਖਾਧੀ ਸੀ ਸਹੁੰ, ਹੁਣ ਮੁੱਕਰੇ- ਬ੍ਰਹਮਪੁਰਾ

  • Share this:
  • Facebook share img
  • Twitter share img
  • Linkedin share img
ਸਾਬਕਾ ਐੱਮਪੀ ਰਤਨ ਸਿੰਘ ਅਜਨਾਲਾ ਤੇ ਉਨ੍ਹਾਂ ਦੇ ਪੁੱਤਰ ਅਮਰਪਾਲ ਸਿੰਘ ਬੋਨੀ ਦੇ ਮੁੜ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਤੇ ਹੋਈ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿ ਬਾਦਲਾਂ ਵਿਰੁੱਧ ਪਾਰਟੀ ਬਣਾਉਣ ਵੇਲੇ ਦੋਵਾਂ ਪਿਓ-ਪੁੱਤਰਾਂ ਨੇ ਦਰਬਾਰ ਸਾਹਿਬ ਜਾ ਕੇ ਸਹੁੰ ਖਾਧੀ ਸੀ। ਹੁਣ ਉਹ ਉੱਥੇ ਖਾਧੀ ਸਹੁੰ ਤੋਂ ਵੀ ਮੁੱਕਰ ਗਏ ਹਨ ਤੇ ਮੁੜ ਬਾਦਲਾਂ ਨਾਲ ਜਾ ਰਲੇ ਹਨ।

ਦੋਆਬੇ ਵਿਚ ਹੋਈ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੀ ਪਹਿਲੀ ਮੀਟਿੰਗ ਦੌਰਾਨ ਪਾਰਟੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਜਿਹੜੇ ਬੰਦਿਆਂ ਨੂੰ ਸਹੁੰ ਖਾਣ ਦੇ ਬਾਵਜੂਦ ਰੱਬ ਦਾ ਡਰ ਨਹੀਂ ਰਿਹਾ ਉਨ੍ਹਾਂ ਬਾਰੇ ਕੀ ਕਿਹਾ ਜਾ ਸਕਦਾ ਹੈ। ਟਕਸਾਲੀ ਅਕਾਲੀ ਦਲ ਦੇ ਸੀਨੀਅਰ ਆਗੂ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਜਦੋਂ ਪਾਰਟੀ ਦਾ ਗਠਨ ਕਰਨਾ ਸੀ ਉਦੋਂ ਸਾਰਿਆਂ ਨੇ ਇਸ ਬਾਰੇ ਸਹੁੰ ਖਾਧੀ ਸੀ।

ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ, ਅਕਾਲੀ ਟਕਸਾਲੀ ਆਗੂ ਰਣਜੀਤ ਬ੍ਰਹਮਪੁਰਾ ਅਤੇ ਹੋਰ ਪੰਥਕ ਆਗੂ ਵੀਰਵਾਰ ਨੂੰ ਜਲੰਧਰ ਵਿੱਚ ਇੱਕ ਜਨਤਕ ਮੀਟਿੰਗ ਦੌਰਾਨ..
ਰਾਜ ਸਭਾ ਮੈਂਬਰ ਤੇ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਅਜਨਾਲਾ ਪਿਓ-ਪੁੱਤਰਾਂ ਵੱਲੋਂ ਮਾਰੀ ਪਲਟੀ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਇਸ ਨਾਲ ਕੋਈ ਫਰਕ ਨਹੀਂ ਪੈਣ ਲੱਗਾ। ਉਨ੍ਹਾਂ ਦਾ ਨਿਸ਼ਾਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਥਕ ਸੰਸਥਾਵਾਂ ਨੂੰ ਬਾਦਲਾਂ ਦੇ ਚੁੰਗਲ ਵਿਚੋਂ ਆਜ਼ਾਦ ਕਰਾਉਣਾ ਹੈ।

ਇਸ ਪਹਿਲੀ ਮੀਟਿੰਗ ਵਿਚ ਸਾਰੇ ਬੁਲਾਰਿਆਂ ਨੇ ਇਕਜੁੱਟ ਹੁੰਦਿਆਂ ਕਿਹਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖ਼ਤ ਸਾਹਿਬ ’ਤੇ ਬਾਦਲਾਂ ਦਾ ਕਬਜ਼ਾ ਹੈ ਤੇ ਸ਼੍ਰੋਮਣੀ ਕਮੇਟੀ ਚੋਣਾਂ ’ਚ ਸਾਫ-ਸੁਥਰੇ ਅਕਸ ਅਤੇ ਪੰਥਕ ਸੋਚ ਵਾਲੇ ਆਗੂਆਂ ਦੀ ਚੋਣ ਕਰਕੇ ਇਸ ਨੂੰ ਬਾਦਲਾਂ ਦੇ ਚੁੰਗਲ ’ਚੋਂ ਆਜ਼ਾਦ ਕਰਾਉਣਾ ਮੁੱਖ ਨਿਸ਼ਾਨਾ ਹੈ।
First published: February 14, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading