ਲੁਧਿਆਣਾ 'ਚ ਨਾਬਾਲਗ ਲੜਕੀ ਨਾਲ ਜਬਰ ਜਨਾਹ

ਲੁਧਿਆਣਾ 'ਚ ਨਾਬਾਲਗ ਲੜਕੀ ਨਾਲ ਜਬਰ ਜਨਾਹ (ਸੰਕੇਤਕ ਫੋਟੋ)

ਲੁਧਿਆਣਾ 'ਚ ਨਾਬਾਲਗ ਲੜਕੀ ਨਾਲ ਜਬਰ ਜਨਾਹ (ਸੰਕੇਤਕ ਫੋਟੋ)

 • Share this:
  ਜਸਵੀਰ ਬਰਾੜ
  ਲੁਧਿਆਣਾ ਦੇ ਥਾਣਾ ਟਿੱਬਾ ਰੋਡ ਅਧੀਨ ਖੇਤਰ ਤੋਂ ਨਾਬਾਲਿਗ ਲੜਕੀ ਦੇ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਪਰਿਵਾਰ ਦੇ ਅਨੁਸਾਰ 19 ਅਕਤੂਬਰ ਨੂੰ ਪੀੜਤ ਲੜਕੀ ਦੀ ਮਾਂ ਦੀ ਸਿਹਤ ਅਚਾਨਕ ਖਰਾਬ ਹੋ ਗਈ ਅਤੇ ਦਿਹਾੜੀ ਦੇ ਪੈਸੇ ਨਾ ਕੱਟੇ ਜਾਣ, ਇਸ ਕਰਕੇ ਮਾਂ ਦੀ ਜਗ੍ਹਾ ਉਤੇ ਉਹਨਾਂ ਦੀ ਨਾਬਾਲਿਗ ਲੜਕੀ ਫੈਕਟਰੀ ਕੰਮ ਉਤੇ ਚਲੀ ਗਈ। ਫਿਰ ਕੰਮ ਤੋ ਛੁੱਟੀ ਹੋਣ ਬਾਅਦ ਜਦ ਲੜਕੀ ਘਰ ਆ ਰਹੀ ਸੀ ਤਾਂ ਫੈਕਟਰੀ ਮਾਲਕ ਨੇ ਲੜਕੀ ਨੂੰ ਲਿਫ਼ਟ ਦੇਣ ਦੇ ਬਹਾਨੇ ਕਾਰ ਵਿੱਚ ਬੈਠਾ ਲਿਆ ਅਤੇ ਕਰੋਨਾ ਮਹਾਂਮਾਰੀ ਦਾ ਕਹਿ ਕੇ ਲੜਕੀ ਨੂੰ ਮਾਸਕ ਦੇ ਦਿੱਤਾ ਅਤੇ ਕਿਹਾ ਕਿ ਉਹ ਮਾਸਕ ਪਾ ਲਵੇ।

  ਪੀੜਤ ਲੜਕੀ ਦੇ ਅਨੁਸਾਰ ਜਦੋਂ ਉਸ ਨੇ ਮਾਸਕ ਲਾਇਆ ਤਾਂ ਉਹ ਬੇਹੋਸ਼ ਹੋ ਗਈ ਅਤੇ ਜਿਸ ਤੋਂ ਬਾਅਦ ਮੁਲਜ਼ਮ ਉਸ ਨੂੰ ਕਿਸੇ ਸੁਨਸਾਨ ਜਗ੍ਹਾ ਉਤੇ ਲੈ ਗਿਆ ਤੇ ਉਸ ਨਾਲ ਜਬਰ ਜਨਾਹ ਕੀਤਾ। ਪੀੜਤ ਪਰਿਵਾਰ ਦੇ ਅਨੁਸਾਰ ਲੜਕੀ ਉਹਨਾਂ ਨੂੰ ਅਗਲੇ ਦਿਨ ਕਰਨਾਲ ਲਾਗਿਓਂ ਮਿਲੀ।  ਲੜਕੀ ਨੂੰ ਲੁਧਿਆਣਾ ਲਿਆ ਕੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਥਾਣਾ ਟਿੱਬਾ ਰੋਡ ਨੂੰ ਦਿੱਤੀ ਤਾਂ ਪੁਲਿਸ ਨੇ ਕਈ ਚੱਕਰ ਲਗਵਾਏ ਅਤੇ ਆਖਰ ਬੀਤੇ ਐਤਵਾਰ ਨੂੰ ਲੜਕੀ ਦੇ ਬਿਆਨਾਂ ਉਤੇ ਮਾਮਲਾ ਦਰਜ ਕੀਤਾ।

  19 ਅਕਤੂਬਰ ਦੀ ਘਟਨਾ ਤੋਂ ਬਾਅਦ ਹੁਣ ਥਾਣਾ ਟਿੱਬਾ ਪੁਲਿਸ ਉਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਹਨ। ਉਧਰ, ਪੁਲਿਸ ਦੇ ਅਨੁਸਾਰ ਉਨ੍ਹਾਂ ਨੇ ਪੀੜਤ ਲੜਕੀ ਦੇ ਬਿਆਨਾਂ ਉਤੇ ਮਾਮਲਾ ਦਰਜ ਕਰ ਲਿਆ ਤੇ ਅਤੇ ਜਦ ਲੜਕੀ ਆਵੇਗੀ, ਉਸ ਦਾ ਮੈਡੀਕਲ ਕਰਵਾਇਆ ਜਾਵੇਗਾ। ਪੁਲਿਸ ਅਨੁਸਾਰ ਮੁਲਜ਼ਮ ਹਾਲੇ ਫਰਾਰ ਹੈ, ਉਸ ਨੂੰ ਜਲਦ ਗਿਰਫ਼ਤਾਰ ਕਰ ਕੇ ਪੂਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾਵੇਗੀ।
  Published by:Gurwinder Singh
  First published: