• Home
  • »
  • News
  • »
  • punjab
  • »
  • RAPURA THE NEWLYWEDS JUMPED FROM THE THREE STORY MANSION

Rajpura- ਹੱਥਾਂ 'ਤੇ ਮਹਿੰਦੀ ਬਾਹਾਂ 'ਚ ਸ਼ਗਨਾਂ ਦਾ ਚੂੜਾ, ਨਵ ਵਿਆਹੁਤਾ ਨੇ  ਤਿੰਨ ਮੰਜ਼ਲੀ ਕੋਠੀ ਤੋਂ ਮਾਰੀ ਛਾਲ

ਰਾਜਪੁਰਾ - ਹੱਥਾਂ ਤੇ ਮਹਿੰਦੀ  ਬਾਹਾਂ ਵਿੱਚ ਸ਼ਗਨਾਂ ਦਾ ਚੂੜਾ  ਨਵ ਵਿਆਹੁਤਾ ਨੇ  ਤਿੰਨ ਮੰਜ਼ਲੀ ਕੋਠੀ ਤੋਂ ਮਾਰੀ ਛਾਲ

ਹਸਪਤਾਲ ਵਿਚ ਜੇਰੇ ਇਲਾਜ ਪੀੜਤਾ

ਹਸਪਤਾਲ ਵਿਚ ਜੇਰੇ ਇਲਾਜ ਪੀੜਤਾ

  • Share this:
    ਅਮਰਜੀਤ ਸਿੰਘ ਪੰਨੂ

    ਰਾਜਪੁਰਾ  : ਪੁਲfਸ ਚੌਂਕੀ ਬੱਸ ਸਟੈਂਡ ਅਧੀਨ ਪੈਂਦੀ  ਪੁਰਾਣਾ ਰਾਜਪੁਰਾ ਦੀ ਛਾਂਜੂ  ਮਜਾਰੀ   ਕਲੋਨੀ ਵਿਖੇ ਇਕ ਨਵ ਵਿਆਹੁਤਾ ਨੇ  ਸਹੁਰੇ ਪਰਿਵਾਰ ਤੋਂ ਪ੍ਰੇਸ਼ਾਨ ਹੋ ਕੇ ਆਪਣੇ ਮਾਤਾ ਪਿਤਾ ਦੇ ਘਰ  ਤਿੰਨ ਮੰਜ਼ਿਲੀ ਮਕਾਨਾਂ ਤੋਂ  ਛਾਲ ਮਾਰ ਕੇ  ਆਪਣੀ ਜੀਵਨ ਲੀਲਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਗੰਭੀਰ ਸੱਟਾਂ ਲੱਗਣ ਕਾਰਨ ਨਿੱਜੀ ਹੋਸਪਿਟਲ ਵਿਚ ਜ਼ੇਰੇ ਇਲਾਜ ਹੈ। ਸਹੁਰਾ ਪਰਿਵਾਰ ਦਹੇਜ ਦੀ ਮੰਗ ਕਰਦਾ ਸੀ  ਅਤੇ ਦਿਮਾਗੀ ਤੌਰ ਤੇ ਵੀ ਕਾਫੀ ਪ੍ਰੇਸ਼ਾਨ ਕਰਦੇ ਸਨ ।  ਰਾਜਪੁਰਾ ਬੱਸ ਸਟੈਂਡ ਚੌਕੀ ਦੀ ਪੁਲਸ ਨੇ  ਨਵ ਵਿਆਹੁਤਾ ਦੇ ਬਿਆਨਾਂ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

    ਪ੍ਰਭਜੋਤ ਕੌਰ  ਵਾਸੀ ਰਾਜਪੁਰਾ ਨੇ ਦੱਸਿਆ ਕਿ  ਮੇਰਾ ਵਿਆਹ ਲਖਵਿੰਦਰ ਸਿੰਘ  ਵਾਸੀ ਸੁਲਤਾਨਪੁਰ ਲੋਧੀ  ਕਪੂਰਥਲਾ ਨਾਲ  ਕਪੂਰਥਲਾ ਨਾਲ  ਗੁਰ ਮਰਿਯਾਦਾ ਅਨੁਸਾਰ  ਹੋਇਆ ਸੀ । ਮੇਰਾ ਸਹੁਰਾ ਪਰਿਵਾਰ  ਮੈਨੂੰ ਪਰੇਸ਼ਾਨ ਕਰ ਰਿਹਾ ਸੀ, ਇਸ ਲਈ ਮੈਂ ਆਪਣੇ ਮਾਤਾ ਪਿਤਾ ਨੂੰ ਰਾਜਪੁਰਾ ਵਿਖੇ ਟੈਲੀਫੋਨ ਕੀਤਾ ਅਤੇ ਉਹ ਮੈਨੂੰ ਰਾਜਪੁਰਾ ਲੈ ਗਏ। ਪਰ ਇੱਥੇ ਵੀ ਉਹ ਮੈਨੂੰ ਟੈਲੀਫੋਨ ਕਰਕੇ ਪ੍ਰੇਸ਼ਾਨ ਕਰਦੇ ਸੀ ਜਿਸ ਤੋਂ ਮੈਂ ਪ੍ਰੇਸ਼ਾਨ ਹੋ ਕੇ  ਤੀਜੀ ਮੰਜ਼ਿਲ ਤੋਂ  ਛਾਲ ਮਾਰ ਦਿੱਤੀ , ਜਿਸ ਕਾਰਨ  ਮੇਰੀਆਂ ਲੱਤਾਂ ਬਾਂਹ  ਟੁੱਟ ਗਈਆਂ ਹਨ।  ਮੇਰੀ ਸਰਕਾਰ ਨੂੰ ਅਪੀਲ ਹੈ ਕਿ  ਮੈਨੂੰ ਇਨਸਾਫ ਦਿਵਾਇਆ ਜਾਵੇ  ਅਤੇ ਮੇਰੇ ਸਹੁਰੇ ਪਰਿਵਾਰ  ਖਿਲਾਫ  ਕਾਨੂੰਨੀ ਕਾਰਵਾਈ ਕੀਤੀ ਜਾਵੇ।
    ਮਾਤਾ ਜਸਬੀਰ ਕੌਰ ਨੇ  ਪੱਤਰਕਾਰਾਂ ਨੂੰ ਦੱਸਿਆ  ਮੇਰੀ ਲੜਕੀ ਨੂੰ  ਸਹੁਰੇ ਪਰਿਵਾਰ ਨੇ  ਮਰਨ ਲਈ ਮਜਬੂਰ ਕੀਤਾ ਹੈ  ਅਤੇ ਦਹੇਜ ਦੀ ਮੰਗ ਕਰਦੇ ਸਨ । ਅਸੀਂ ਇਸ ਦੀ ਸ਼ਾਦੀ  ਫਰਵਰੀ 2021ਨੂੰ ਕੀਤੀ ਸੀਪਰ ਸਹੁਰਾ ਪਰਿਵਾਰ ਉਸੇ ਦਿਨ ਤੋਂ ਹੀ  ਸਾਡੀ ਲੜਕੀ ਨੂੰ  ਪ੍ਰੇਸ਼ਾਨ ਕਰ ਰਿਹਾ ਸੀ । ਜਿਸ ਕਰਕੇ  ਅਸੀਂ  ਲੜਕੀ ਨੂੰ ਆਪਣੇ ਘਰ ਰਾਜਪੁਰਾ ਲੈ ਕੇ ਆਏ ਸੀ  ਅਜੇ ਉਸ ਦੇ ਹੱਥਾਂ ਦੀ ਮਹਿੰਦੀ ਅਤੇ ਚੂੜਾ ਵੀ ਉਸੇ ਤਰ੍ਹਾਂ ਪਾਇਆ ਹੋਇਆ ਹੈ । ਸਿਰਫ਼ ਤਿੰਨ ਦਿਨ ਪਹਿਲਾਂ ਹੀ  ਲੜਕੀ ਸਾਡੇ ਪਾਸ ਆਈ ਸੀ  ਪਰ ਕਾਫ਼ੀ ਪ੍ਰੇਸ਼ਾਨੀ  ਪਰੇਸ਼ਾਨੀ ਦੇ ਕਾਰਨ ਹਨ  ਇਸ ਨੇ  ਆਪਣੀ ਜੀਵਨ ਲੀਲਾ ਖਤਮ ਕਰਨ ਲਈ  ਘਰ ਦੀ ਤੀਜੀ ਮੰਜ਼ਿਲ ਤੋਂ  ਛਾਲ ਮਾਰ ਦਿੱਤੀ ਹੈ ਜਿਸ ਕਾਰਨ ਇਸ ਦੇ  ਕਾਫੀ ਸੱਟਾਂ ਲੱਗੀਆਂ  ਹਨ  ਹੁਣ ਇਸ ਨੂੰ  ਰਾਜਪੁਰਾ ਦੇ ਨਿਜੀ ਹੌਸਪਿਟਲ ਵਿੱਚ  ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।  ਇਸ ਗੱਲ ਦੀ ਸੂਚਨਾ  ਰਾਜਪੁਰਾ ਪੁਲਿਸ ਨੂੰ ਦੇ ਦਿੱਤੀ  ਅਤੇ ਰਾਜਪੁਰਾ ਪੁਲਸ ਵੀ  ਲੜਕੀ ਦੇ ਬਿਆਨ ਕਲਮਬੰਦ ਕਰਕੇ  ਲੈ ਗਈ ਹੈ  ਸਾਡੀ ਸਰਕਾਰ ਨੂੰ ਅਪੀਲ ਹੈ ਕਿ  ਇਨ੍ਹਾਂ ਇਨ੍ਹਾਂ ਦਾਜ ਦੇ ਲੋਭੀਆਂ ਤੇ  ਸਖ਼ਤ ਕਾਰਵਾਈ ਕੀਤੀ ਜਾਵੇ ।

    ਰਣਜੀਤ ਸਿੰਘ  ਬੱਸ ਸਟੈਂਡ ਪੁਲਸ ਚੌਕੀ ਇੰਚਾਰਜ ਰਾਜਪੁਰਾ  ਨੇ ਪੱਤਰਕਾਰਾਂ ਨੂੰ ਦੱਸਿਆ ਕਿ  ਪ੍ਰਭਜੋਤ ਕੌਰ (24)  ਜੋ ਕਿ ਰਾਜਪੁਰਾ ਦੇ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ । ਉਸ ਨੇ ਆਪਣੇ ਸਹੁਰਾ ਪਰਿਵਾਰ ਤੋਂ ਪ੍ਰੇਸ਼ਾਨ ਹੋ ਕੇ  ਤਿੰਨ ਮੰਜ਼ਿਲੀ ਮਕਾਨਾਂ ਤੋਂ  ਆਪਣੀ ਜੀਵਨ ਲੀਲਾ ਖਤਮ ਕਰਨ ਲਈ  ਛਾਲ ਮਾਰੀ ਸੀ  ਪਰ ਗੰਭੀਰ ਸੱਟਾਂ ਲੱਗਣ ਕਾਰਨ  ਹੁਣ ਉਹ  ਰਾਜਪੁਰਾ ਦੇ  ਨਿੱਜੀ ਹੌਸਪਿਟਲ ਜ਼ੇਰੇ ਇਲਾਜ ਹੈ  ਰਾਜਪੁਰਾ ਪੁਲਿਸ ਨੇ  ਉਸ ਦੇ ਸਹੁਰੇ ਪਰਿਵਾਰ ਖ਼ਿਲਾਫ਼  ਬਿਆਨ ਦਰਜ ਕਰਕੇ  ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
    Published by:Ashish Sharma
    First published: