Home /News /punjab /

ਜਥੇਦਾਰ ਆਪਣੀ ਸਿਰੀ ਸਾਹਿਬ ਤਿੱਖੀ ਕਰਕੇ ਰੱਖਣ, ਮੈਂ ਅਕਾਲ ਤਖਤ 'ਤੇ ਆ ਰਿਹਾਂ: ਰਵਨੀਤ ਬਿੱਟੂ

ਜਥੇਦਾਰ ਆਪਣੀ ਸਿਰੀ ਸਾਹਿਬ ਤਿੱਖੀ ਕਰਕੇ ਰੱਖਣ, ਮੈਂ ਅਕਾਲ ਤਖਤ 'ਤੇ ਆ ਰਿਹਾਂ: ਰਵਨੀਤ ਬਿੱਟੂ

ਜਥੇਦਾਰ ਆਪਣੀ ਸਿਰੀ ਸਾਹਿਬ ਤਿੱਖੀ ਕਰਕੇ ਰੱਖਣ, ਮੈਂ ਅਕਾਲ ਤਖਤ 'ਤੇ ਆ ਰਿਹਾਂ: ਬਿੱਟੂ

ਜਥੇਦਾਰ ਆਪਣੀ ਸਿਰੀ ਸਾਹਿਬ ਤਿੱਖੀ ਕਰਕੇ ਰੱਖਣ, ਮੈਂ ਅਕਾਲ ਤਖਤ 'ਤੇ ਆ ਰਿਹਾਂ: ਬਿੱਟੂ

  • Share this:
Report -Pankaj Kapahi
ਕਾਂਗਰਸ ਦੇ ਲੁਧਿਆਣਾ ਤੋਂ ਸਾਂਸਦ ਅਤੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਰਵਨੀਤ ਬਿੱਟੂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਤੋਂ ਨਾਰਾਜ਼ ਨਜ਼ਰ ਆ ਰਹੇ ਹਨ।

ਰਵਨੀਤ ਬਿੱਟੂ ਨੇ ਜਥੇਦਾਰ ਨੂੰ ਕਿਹਾ ਹੈ ਕਿ ਉਹ ਸਮਾਂ ਤੇ ਜਗ੍ਹਾ ਦੱਸਣ ਤੇ ਸਿਰੀ ਸਾਹਿਬ ਤਿੱਖੀ ਕਰਕੇ ਰੱਖਣ, ਮਿਲਣ ਆਵਾਂਗਾ। ਬਿੱਟੂ ਨੇ ਕਿਹਾ ਕਿ ਜੇਕਰ ਜਥੇਦਾਰ ਸਮਾਂ ਨਹੀਂ ਦਿੰਦੇ ਤਾਂ ਉਹ ਬਜਟ ਇਜਲਾਸ ਤੋਂ ਬਾਅਦ ਦਰਬਾਰ ਸਾਹਿਬ ਆ ਕੇ ਮੱਥਾ ਟੇਕਣਗੇ ਤੇ ਸ੍ਰੀ ਅਕਾਲ ਤਖਤ ਸਾਹਿਬ ਉਤੇ ਪੇਸ਼ ਹੋਣਗੇ। ਬਿੱਟੂ ਨੇ ਕਿਹਾ ਕੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਮੇਰੇ ਦਾਦਾ ਬੇਅੰਤ ਸਿੰਘ ਦੇ ਪਰਿਵਾਰ ਨੂੰ ਸੋਧਣ ਦਾ ਬਿਆਨ ਦੇ ਰਹੇ ਹਨ ਤੇ ਉਹ ਖੁਦ ਚੱਲ ਕੇ ਅਕਾਲ ਤਖਤ ਆ ਕੇ ਇਸ ਮਸਲੇ ਉਤੇ ਜਥੇਦਾਰ ਨਾਲ ਗੱਲ ਕਰਨਗੇ ਤੇ ਕਹਿਣਗੇ ਕਿ ਬਿਆਨ ਦੇਣ ਨਾਲੋਂ ਖੁਦ ਸੋਧਾ ਕਰਨ।

ਬਿੱਟੂ ਨੇ ਕਿਹਾ ਕਿ ਜਥੇਦਾਰ ਦੇ ਬਿਆਨ ਨੌਜਵਾਨਾਂ ਨੂੰ ਭੜਕਾ ਰਹੇ ਹਨ ਜੋ ਗਲਤ ਹੈ। ਜਥੇਦਾਰ ਦੇ ਬਿਆਨਾਂ ਤੋਂ ਬਾਅਦ ਜੇਕਰ ਕਿਸੇ ਨੌਜਵਾਨ ਨੇ ਪਰਿਵਾਰ ਜਾਂ ਉਨ੍ਹਾਂ ਉਤੇ ਹਮਲਾ ਕਰ ਦਿੱਤਾ ਤਾਂ ਉਸਦਾ ਜਿੰਮੇਦਾਰ ਕੌਣ ਹੋਵੇਗਾ। ਬਿੱਟੂ ਨੇ ਕਿਹਾ ਕੀ ਉਨ੍ਹਾਂ ਦੇ ਦਾਦਾ ਬੇਅੰਤ ਸਿੰਘ ਨੇ ਮੁੱਖ ਮੰਤਰੀ ਰਹਿੰਦੇ ਸੈਂਕੜੇ ਕੰਮ ਕੀਤੇ, ਕੁਝ ਕੰਮਾਂ ਉਤੇ ਕਿਸੇ ਨੂੰ ਕੁਝ ਗਲਤ ਲੱਗ ਸਕਦਾ ਹੈ ਪਰ ਇਸ ਦਾ ਇਹ ਮਤਲਬ ਨਹੀਂ ਕਿ ਬੇਅੰਤ ਸਿੰਘ ਦੀ ਤੀਸਰੀ ਪੀੜੀ ਨੂੰ ਵੀ ਨਿਸ਼ਾਨਾ ਬਣਾਇਆ ਜਾਵੇ।

ਰਵਨੀਤ ਬਿੱਟੂ ਨੇ ਕਿਹਾ ਕੀ ਉਹ ਅੱਜ ਵੀ ਆਪਣੇ ਬਿਆਨ ਉਤੇ ਕਾਇਮ ਨੇ ਕਿ ਜਰਨੈਲ ਸਿੰਘ ਭਿੰਡਰਾਂਵਾਲਾ ਅੱਤਵਾਦੀ ਹੈ ਅਤੇ ਉਹ ਹਥਿਆਰਾਂ ਦੇ ਨਾਲ ਦਰਬਾਰ ਸਾਹਿਬ ਵਿਚ ਦਾਖਲ ਹੋਇਆ ਸੀ।
Published by:Gurwinder Singh
First published:

Tags: Akal takht, Ravneet Bittu

ਅਗਲੀ ਖਬਰ