Home /News /punjab /

ਕਾਂਗਰਸ ਵਿਚ ਮੁੜ ਧੜੇਬੰਦੀ! ਸਿੱਧੂ ਦੇ ਘਰ ਇਕੱਠੇ ਹੋਏ ਕਈ ਪਾਰਟੀ ਲੀਡਰ...

ਕਾਂਗਰਸ ਵਿਚ ਮੁੜ ਧੜੇਬੰਦੀ! ਸਿੱਧੂ ਦੇ ਘਰ ਇਕੱਠੇ ਹੋਏ ਕਈ ਪਾਰਟੀ ਲੀਡਰ...

  • Share this:
    ਪੰਜਾਬ ਵਿਧਾਨ ਸਭਾ ਚੋਣਾਂ ਵਿਚ ਨਮੋਸ਼ੀ ਵਾਲੀ ਹਾਰ ਤੋਂ ਬਾਅਦ ਕਾਂਗਰਸ ਵਿਚ ਇਕ-ਦੂਜੇ ਉਤੇ ਦੂਸ਼ਣਬਾਜ਼ੀ ਦਾ ਸਿਲਸਲਾ ਜਾਰੀ ਹੈ, ਉਥੇ ਹੀ ਅੱਜ ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਘਰ ਵੱਡੀ ਗਿਣਤੀ ਆਗੂ ਇਕੱਠੇ ਹੋਏ ਹਨ।

    ਨਵਜੋਤ ਸਿੰਘ ਸਿੱਧੂ ਨੇ ਇਨ੍ਹਾਂ ਕਾਂਗਰਸੀ ਨੇਤਾਵਾਂ ਦੀ ਤਸਵੀਰ ਵੀ ਟਵੀਟ ਕੀਤੀ ਹੈ। ਇਸ ਪਿੱਛੋਂ ਚਰਚਾ ਸ਼ੁਰੂ ਹੋ ਗਈ ਹੈ ਕਿ ਕਾਂਗਰਸ ਵਿਚ ਇਕ ਵਾਰ ਫਿਰ ਧੜੇਬੰਦੀ ਤੇਜ਼ ਹੋ ਗਈ ਹੈ।

    ਇਸ ਤਸਵੀਰ ਵਿਚ ਅਸ਼ਵਨੀ ਸੇਖੜੀ, ਨਵਤੇਜ ਚੀਮਾ, ਜੱਗਾ ਮਜੀਠੀਆ ਸਣੇ ਲਈ ਲੀਡਰ ਨਜ਼ਰ ਆ ਰਹੇ ਹਨ।


    ਦੱਸ ਦਈਏ ਕਿ ਚੋਣਾਂ ਵਿਚ ਹਾਰ ਤੋਂ ਬਾਅਦ ਹਾਈਕਮਾਨ ਨੇ ਸਿੱਧੂ ਤੋਂ ਅਸਤੀਫਾ ਮੰਗ ਲਿਆ ਸੀ, ਜਿਸ ਦੇ ਅਗਲੇ ਦਿਨ ਸਿੱਧੂ ਨੇ ਪਾਰਟੀ ਪ੍ਰਧਾਨ ਦਾ ਅਹੁਦਾ ਛੱਡ ਦਿੱਤਾ ਸੀ। ਹੁਣ ਸਿੱਧੂ ਦੇ ਘਰ ਪਾਰਟੀ ਆਗੂਆਂ ਦੇ ਇਕੱਠੇ ਹੋਣ ਨੇ ਨਵੀਂ ਚਰਚਾ ਛੇੜ ਦਿੱਤਾ ਹੈ।


    ਸਿੱਧੂ ਵੱਲੋਂ ਇਸ ਮੁਲਾਕਾਤ ਦੀ ਤਸਵੀਰ ਨੂੰ ਟਵੀਟ ਕਰਨਾ ਵੀ ਵੱਡੇ ਸੰਕੇਤ ਦੇ ਰਿਹਾ ਹੈ।
    Published by:Gurwinder Singh
    First published:

    Tags: Congress, Dr Navjot Kaur Sidhu, Indian National Congress, Navjot Sidhu, Navjot singh sidhu, Punjab congess

    ਅਗਲੀ ਖਬਰ