ਪੰਜਾਬ ਦੇ ਇਸ ਬੂਥ 'ਤੇ ਕੱਲ੍ਹ ਮੁੜ ਤੋਂ ਪਾਈਆਂ ਜਾਣਗੀਆਂ ਵੋਟਾਂ...

News18 Punjab
Updated: May 21, 2019, 1:37 PM IST
ਪੰਜਾਬ ਦੇ ਇਸ ਬੂਥ 'ਤੇ ਕੱਲ੍ਹ ਮੁੜ ਤੋਂ ਪਾਈਆਂ ਜਾਣਗੀਆਂ ਵੋਟਾਂ...
ਪੰਜਾਬ ਦੇ ਇਸ ਬੂਥ 'ਤੇ ਕੱਲ੍ਹ ਮੁੜ ਤੋਂ ਪਾਈਆਂ ਜਾਣਗੀਆਂ ਵੋਟਾਂ...

  • Share this:
ਚੋਣ ਕਮਿਸ਼ਨ ਨੇ ਪੰਜਾਬ ਦੇ ਇੱਕ ਬੂਥ ਤੇ ਮੁੜ ਵੋਟਿੰਗ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਰਾਜਾਸਾਂਸੀ ਦੇ ਪੋਲਿੰਗ ਬੂਥ ਨੰਬਰ 123 ਤੇ ਕੱਲ੍ਹ ਮੁੜ ਵੋਟਾਂ ਪੈਣਗੀਆਂ। 19 ਮਈ ਨੂੰ ਵੋਟਿੰਗ ਦੌਰਾਨ ਨੇਮਾਂ ਦੀ ਉਲੰਘਣਾ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਰੀਪੋਲਿੰਗ ਦੇ ਹੁਕਮ ਦੇ ਦਿੱਤੇ ਗਏ। ਮੁੱਖ ਚੋਣ ਅਫ਼ਸਰ ਪੰਜਾਬ ਡਾ. ਐਸ. ਕਰੁਣਾ ਰਾਜੂ ਮੁਤਾਬਕ ਰੀਪੋਲਿੰਗ 22 ਮਈ 2019 ਨੂੰ ਇਸ ਪੋਲਿੰਗ ਸਟੇਸ਼ਨ ਉਤੇ ਮੁੜ ਤੋਂ ਵੋਟਾਂ ਪਵਾਉਣ ਸਬੰਧੀ ਸਮੂਚੇ ਪ੍ਰਬੰਧ ਕਰ ਲਏ ਗਏ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ ਪੰਜਾਬ ਡਾ. ਐਸ. ਕਰੁਣਾ ਰਾਜੂ  ਨੇ ਦੱਸਿਆ ਕਿ 22 ਮਈ 2019 ਨੂੰ ਇਸ ਪੋਲਿੰਗ ਸਟੇਸ਼ਨ ਉਤੇ ਮੁੜ ਤੋਂ ਵੋਟਾਂ ਪਵਾਉਣ ਸਬੰਧੀ ਸਮੂਚੇ ਪ੍ਰਬੰਧ ਕਰ ਲਏ ਗਏ ਹਨ।
ਡਾ. ਰਾਜੂ ਨੇ ਦੱਸਿਆ ਕਿ ਇਸ ਪੋਲਿੰਗ ਸਟੇਸ਼ਨ ਦੇ ਰਿਟਰਨਿੰਗ ਅਫਸਰ ਅਤੇ ਓਬਜ਼ਰਵਰਾਂ ਨੂੰ ਨਿਯਮਾਂ ਅਨੁਸਾਰ ਕਾਰਵਾਈ ਕਰਨ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਅਤੇ ਨਾਲ ਹੀ ਰਾਜਨੀਤਕ ਪਾਰਟੀਆਂ ਅਤੇ ਚੋਣ ਲੜ ਰਹੇ ਉਮੀਦਵਾਰਾਂ ਨੂੰ ਵੀ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ।
ਉਨਾਂ ਦੱਸਿਆ ਕਿ ਇਸ ਕਾਰਜ ਲਈ ਲੋੜਿੰਦਾ ਸੁਰੱਖਿਆ ਸਟਾਫ, ਈ ਵੀ ਐਮ ਮਸ਼ੀਨਾਂ ਅਤੇ ਪੋਲ ਸਟਾਫ ਤੈਨਾਤ ਕਰ ਦਿੱਤਾ ਗਿਆ ਹੈ ਇਸੇ ਦੌਰਾਨ ਚੋਣ ਕਮਿਸ਼ਨ ਵਲੋਂ ਇਸ ਪੋਲਿੰਗ ਸਟੇਸ਼ਨ ਅਧੀਨ ਆਉਂਦੇ ਬਾਸ਼ਿੰਦਿਆਂ ਨੂੰ 22 ਮਈ ਦੀ ਪੇਡ ਛੁੱਟੀ ਕਰਨ ਦਾ ਵੀ ਐਲਾਨ ਕੀਤਾ ਹੈ ਤਾਂ ਜੋ ਉਹ ਆਪਣੇ ਵੋਟਿੰਗ ਦੇ ਅਧਿਕਾਰ ਦਾ ਇਸਤੇਮਾਲ ਕਰ ਸਕਣ।
First published: May 21, 2019
ਹੋਰ ਪੜ੍ਹੋ
ਅਗਲੀ ਖ਼ਬਰ