• Home
  • »
  • News
  • »
  • punjab
  • »
  • REBEL MINISTER AND MLA DEPARTS FROM CHANDIGARH TO DEHRADUN TO MEET HARISH RAWAT GH GW

ਕੈਪਟਨ ਵਿਰੁੱਧ ਬਗਾਵਤ: ਹਰੀਸ਼ ਰਾਵਤ ਨੂੰ ਮਿਲਣ ਦੇਹਰਾਦੂਨ ਪੁੱਜਿਆ ਬਾਗੀ ਧੜਾ

ਕੈਪਟਨ ਵਿਰੁੱਧ ਬਗਾਵਤ: ਬਾਗੀ ਮੰਤਰੀ ਤੇ ਵਿਧਾਇਕ ਹਰੀਸ਼ ਰਾਵਤ ਨੂੰ ਮਿਲਣ ਲਈ ਦੇਹਰਾਦੂਨ ਪੁੱਜੇ (ਫਾਇਲ ਫੋਟੋ)

  • Share this:
ਪੰਜਾਬ ਕਾਂਗਰਸ ਵਿਚ ਕਲੇਸ਼ ਮੁੜ ਸਿਖਰਾਂ ਉਤੇ ਹੈ। ਬਾਗੀ ਮੰਤਰੀ ਅਤੇ ਵਿਧਾਇਕ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਕਾਂਗਰਸ ਦੇ ਰਾਸ਼ਟਰੀ ਸਕੱਤਰ ਅਤੇ ਪੰਜਾਬ ਇੰਚਾਰਜ ਹਰੀਸ਼ ਰਾਵਤ ਨਾਲ ਮੁਲਾਕਾਤ ਦੇਹਰਾਦੂਨ ਜਾ ਪੁੱਜੇ ਹਨ।

ਇਸ ਤੋਂ ਬਾਅਦ ਦਿੱਲੀ ਵਿੱਚ ਹਾਈਕਮਾਨ ਨਾਲ ਮੁਲਾਕਾਤ ਦਾ ਸਮਾਂ ਮੰਗਿਆ ਗਿਆ ਹੈ। ਦੇਹਰਾਦੂਨ ਵਿੱਚ ਰਵਾਨਗੀ ਮੌਕੇ ਸੰਬੋਧਨ ਕਰਦਿਆਂ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਉਹ ਪੰਜਾਬ ਵਿੱਚ ਮੁੱਖ ਮੰਤਰੀ ਬਦਲਣ ਦੇ ਇੱਕ ਮਹੀਨੇ ਦੇ ਅੰਦਰ ਕਾਂਗਰਸ ਦੇ ਅਕਸ ਵਿੱਚ ਸੁਧਾਰ ਕਰਨਗੇ। ਦੂਜੇ ਪਾਸੇ ਤ੍ਰਿਪਤੀ ਰਜਿੰਦਰ ਬਾਜਵਾ ਨੇ ਕਿਹਾ ਕਿ ਜੇਕਰ ਹਾਈਕਮਾਨ ਨੇ ਕੈਪਟਨ ਨੂੰ ਨਾ ਬਦਲਿਆ ਤਾਂ ਉਹ ਖੁਦ ਪੰਜਾਬ ਵਿਚ ਕਾਂਗਰਸ ਦੀ ਕਬਰ ਪੁੱਟੇਗੀ।

ਦੇਹਰਾਦੂਨ ਜਾਣ ਵਾਲਿਆਂ ਵਿਚ ਸੀਨੀਅਰ ਮੰਤਰੀ ਤ੍ਰਿਪਤੀ ਰਜਿੰਦਰ ਬਾਜਵਾ, ਸੁਖਜਿੰਦਰ ਰੰਧਾਵਾ, ਚਰਨਜੀਤ ਸਿੰਘ ਚੰਨੀ, ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਸਮੇਤ ਸੂਬਾ ਜਨਰਲ ਸਕੱਤਰ ਪ੍ਰਗਟ ਸਿੰਘ, ਵਿਧਾਇਕ ਕੁਲਬੀਰ ਜੀਰਾ, ਵਰਿੰਦਰਜੀਤ, ਸੁਰਜੀਤ ਧੀਮਾਨ ਵੀ ਸ਼ਾਮਲ ਹਨ। ਬੁੱਧਵਾਰ ਸਵੇਰੇ ਸਾਰੀਆਂ ਗੱਡੀਆਂ ਦਾ ਕਾਫਲਾ ਚੰਡੀਗੜ੍ਹ ਤੋਂ ਦੇਹਰਾਦੂਨ ਲਈ ਰਵਾਨਾ ਹੋ ਗਿਆ ਹੈ। ਰਾਤ ਕਰੀਬ 10 ਵਜੇ ਉਹਨਾਂ ਦੀ ਹਰੀਸ਼ ਰਾਵਤ ਨੂੰ ਮਿਲਣ ਦੀ ਸੰਭਾਵਨਾ ਹੈ।

26 ਅਪ੍ਰੈਲ ਨੂੰ ਹੋਇਆ ਸੀ ਇਹ ਵਿਵਾਦ

ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਮੈਂ ਅਤੇ ਉਸ ਸਮੇਂ ਦੇ ਪੰਜਾਬ ਮੁਖੀ ਸੁਨੀਲ ਜਾਖੜ ਨੇ 26 ਅਪ੍ਰੈਲ ਨੂੰ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਨਸ਼ੇ ਅਤੇ ਹੋਰ ਮੁੱਦਿਆਂ 'ਤੇ ਕਾਰਵਾਈ ਦੀ ਮੰਗ ਕੀਤੀ ਸੀ। ਵਿਵਾਦ ਉਸੇ ਸਮੇਂ ਸ਼ੁਰੂ ਹੋਇਆ। ਕੈਪਟਨ ਨੂੰ ਹਟਾਉਣ ਤੋਂ ਬਾਅਦ ਪੰਜਾਬ ਵਿਚ ਪਾਰਟੀ ਨੂੰ ਨੁਕਸਾਨ ਹੋਣ ਦੇ ਸਵਾਲ ਉਤੇ ਰੰਧਾਵਾ ਨੇ ਕਿਹਾ ਕਿ ਇਕ ਮਹੀਨੇ ਵਿਚ ਕਾਂਗਰਸ ਦਾ ਅਕਸ ਸੁਧਰੇਗਾ।

ਰੰਧਾਵਾ ਨੇ ਕਿਹਾ, ਕੁਝ ਵਿਧਾਇਕ ਮੀਟਿੰਗ ਵਿੱਚ ਨਹੀਂ ਸਨ

ਮੰਤਰੀ ਤ੍ਰਿਪਤੀ ਰਜਿੰਦਰ ਬਾਜਵਾ ਦੇ ਕੈਪਟਨ ਦਾ ਤਖ਼ਤਾ ਪਲਟਣ ਲਈ ਹੋਈ ਮੀਟਿੰਗ ਤੋਂ ਬਾਅਦ ਦੇਰ ਰਾਤ ਸੱਤ ਵਿਧਾਇਕ ਮੂੰਹ ਮੋੜ ਗਏ। ਇਨ੍ਹਾਂ ਵਿਚ ਕੁਲਦੀਪ ਵੈਦ, ਦਲਵੀਰ ਗੋਲਡੀ, ਸੰਤੋਖ ਸਿੰਘ ਭਲਾਈਪੁਰ, ਅੰਗਦ ਸਿੰਘ, ਰਾਜਾ ਵਾਡਿੰਗ, ਗੁਰਕੀਰਤ ਕੋਟਲੀ ਅਤੇ ਸਾਬਕਾ ਵਿਧਾਇਕ ਅਜੀਤ ਸਿੰਘ ਮੋਫਰ ਸ਼ਾਮਲ ਹਨ। ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਭਲਾਈਪੁਰ ਮੀਟਿੰਗ ਵਿੱਚ ਨਹੀਂ ਸੀ। ਬਾਕੀ ਤੋਂ ਮੀਡੀਆ ਖੁਦ ਪੁੱਛੇ।

ਕੈਪਟਨ ਅਕਾਲੀਆਂ ਨਾਲ ਮਿਲੇ ਹੋਏ ਹਨ - ਮੰਤਰੀ ਬਾਜਵਾ

ਮੰਤਰੀ ਤ੍ਰਿਪਤੀ ਰਜਿੰਦਰ ਬਾਜਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਕਾਲੀਆਂ ਨਾਲ ਮਿਲੇ ਹੋਏ ਹਨ। ਅਸੀਂ ਕਿੰਨੇ ਸਮੇਂ ਤੱਕ ਦੇਖਦੇ ਰਹਾਂਗੇ? ਅਸੀਂ ਹਾਈਕਮਾਨ ਤੋਂ ਕੈਪਟਨ ਨੂੰ ਬਦਲਣ ਦੀ ਮੰਗ ਕਰਾਂਗੇ। ਜੇਕਰ ਹਾਈਕਮਾਨ ਨਹੀਂ ਬਦਲੇਗੀ ਤਾਂ ਉਹ ਪੰਜਾਬ ਵਿਚ ਹੀ ਕਾਂਗਰਸ ਦੀ ਕਬਰ ਪੁੱਟੇਗੀ । ਕੈਪਟਨ ਕਾਂਗਰਸ ਨੂੰ ਮਾਰਨ ਦੀ ਸਾਜ਼ਿਸ਼ ਰਚ ਰਹੇ ਹਨ। 
Published by:Gurwinder Singh
First published:
Advertisement
Advertisement