ਪੰਜਾਬ ਵਿਚ ਅਣਵਰਤੇ ਪਏ ਵੈਂਟੀਲੇਟਰ ਲਗਾਉਣ ਅਤੇ ਚਲਾਉਣ ਲਈ ਸਟਾਫ ਭਰਤੀ ਕੀਤਾ ਜਾਵੇ : ਅਕਾਲੀ ਦਲ

News18 Punjabi | News18 Punjab
Updated: May 1, 2021, 7:55 PM IST
share image
ਪੰਜਾਬ ਵਿਚ ਅਣਵਰਤੇ ਪਏ ਵੈਂਟੀਲੇਟਰ ਲਗਾਉਣ ਅਤੇ ਚਲਾਉਣ ਲਈ ਸਟਾਫ ਭਰਤੀ ਕੀਤਾ ਜਾਵੇ : ਅਕਾਲੀ ਦਲ
ਪੰਜਾਬ ਵਿਚ ਅਣਵਰਤੇ ਪਏ ਵੈਂਟੀਲੇਟਰ ਲਗਾਉਣ ਅਤੇ ਚਲਾਉਣ ਲਈ ਸਟਾਫ ਭਰਤੀ ਕੀਤਾ ਜਾਵੇ : ਅਕਾਲੀ ਦਲ

ਸਰਕਾਰ ਨੂੰ ਕਿਹਾ ਕਿ ਉਹ ਪ੍ਰਾਈਵੇਟ ਹਸਪਤਾਲਾਂ ਨੁੰ ਆਪਣੇ ਅਧੀਨ ਲੈ ਕੇ ਸੂਬੇ ਵਿਚ ਕੋਰੋਨਾ ਸਮਰਪਿਤ ਬੈਡਾਂ ਦੀ ਗਿਣਤੀ ਵਧਾਵੇ

  • Share this:
  • Facebook share img
  • Twitter share img
  • Linkedin share img
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੰਗ ਕੀਤੀ ਕਿ ਸੂਬੇ ਵਿਚ ਅਣਵਰਤੇ ਪਏ ਸੈਂਕੜੇ ਵੈਂਟੀਲੇਟਰਾਂ ਨੂੰ ਲਗਾਉਣ ਅਤੇ ਚਲਾਉਣ ਲਈ ਤੁਰੰਤ ਮੈਡੀਕਲ ਸਟਾਫ ਭਰਤੀ ਕੀਤਾ ਜਾਵੇ ਤੇ ਪਾਰਟੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਪੰਜਾਬ ਤੇ ਪੰਜਾਬੀਆਂ ਨੁੰ ਕੋਰੋਨਾ ਦੀ ਦੂਜੀ ਲਹਿਰ ਵੇਲੇ ਆਪਣੇ ਹਾਲ ’ਤੇ ਮਰਨ ਵਾਸਤੇ ਛੱਡ ਦਿੱਤਾ ਹੈ।

ਸਾਬਕਾ ਐਮ ਪੀ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਸੂਬੇ ਵਿਚ ਸਰਕਾਰ ਹੀ ਨਹੀਂ ਹੈ। ਉਹਨਾਂ ਕਿਹਾ ਕਿ ਨਹੀਂ ਤਾਂ ਇਹ ਤੱਥ ਕਿਵੇਂ ਹੋ ਸਕਦਾ ਹੈ ਕਿ ਸੂਬੇ ਵਿਚ ਮਹੀਨਿਆਂ ਪਹਿਲਾਂ ਵੈਂਟੀਲੇਟਰ ਪਹੁੰਚ ਗਏ ਪਰ ਹਾਲੇ ਤੱਕ ਫਿੱਟ ਨਹੀਂ ਕੀਤੇ ਗਏ। ਉਹਨਾਂ ਕਿਹਾ ਕਿ ਇਸੇ ਤਰੀਕੇ ਸਰਕਾਰ 300 ਵੈਂਟੀਲੇਟਰਾਂ ਨੁੰ ਚਲਾਉਣ ਵਾਸਤੇ ਮੈਡੀਕਲ ਸਟਾਫ ਭਰਤੀ ਕਰਨ ਵਿਚ ਨਾਕਾਮ ਰਹੀ ਹੈ ਭਾਵੇਂ ਕਿ ਉਸ ਕੋਲ ਵਾਧੂ ਸਮਾਂ ਯੀ। ਉਹਨਾਂ ਕਿਹਾ ਕਿ ਕਿਸੇ ਵੀ ਮੁੱਖ ਮੰਤਰੀ ਦੇ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਦਾ ਇਸ ਤੋਂ ਵੱਡਾ ਕੋਈ ਸਬੂਤ ਨਹੀਂ ਹੋ ਸਕਦਾ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਚਲਾਉਣ ਦਾ ਨੈਤਿਕ ਅਧਿਕਾਰ ਗੁਆ ਲਿਆ ਹੈ ਤੇ ਉਹਨਾਂ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ।

ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਇਹ ਮੁੱਖ ਮੰਤਰੀ ਤੇ ਉਹਨਾਂ ਦੇ ਵਜ਼ਾਰਤੀ ਸਾਥੀ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਫੌਜਦਾਰੀ ਅਣਗਹਿਲੀ ਦਾ ਇਕਲਾ ਮਾਮਲਾ ਨਹੀਂ ਹੈ । ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਵੈਕਸੀਨ ਲਈ ਸਮੇਂ ਸਿਰ ਆਰਡਰ ਦੇਣ ਵਿਚ ਨਾਕਾਮ ਰਹੀ ਜਿਸ ਕਾਰਨ ਵੈਕਸੀਨ ਦੀ ਘਾਟ ਪੈਦਾ ਹੋ ਗਈ। ਉਹਨਾਂ ਕਿਹਾÇ ਕ ਇਯੇ ਤਰੀਕੇ ਇਕ ਸਾਲ ਲੰਘਣ ਤੋਂ ਬਾਅਦ ਵੀ ਸੂਬੇ ਨੇ ਆਪਣੇ ਆਕਸੀਜ਼ਨ ਬਣਾਉਣ ਵਾਲੇ ਪਲਾਂਟ ਚਾਲੂ ਨਹੀਂ ਕੀਤੇ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਬਜਾਏ ਕੋਰੋਨਾ ਨਾਲ ਇਕਜੁੱਟ ਹੋ ਕੇ ਨਜਿੱਠਣ ਦੇ ਸੂਬੇ ਦੀ ਸੀਨੀਅਰ ਲੀਡਰਸ਼ਿਪ ਚੋਟੀ ਦੀ ਕੁਰਸੀ ਦੀ ਲੜਾਈ ਵਿਚ ਉਲਝੀ ਹੋਈ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਦੀ ਆਪਣੇ ਕੱਟਣ ਵਿਰੋਧੀ ਨਵਜੋਤ ਸਿੱਧੂ ਨਾਲ ਲੜਾਈ ਚਲ ਰਹੀ ਹੈ ਤੇ ਉਹਨਾਂ ਕੋਲ ਸੂਬੇ ਵਿਚ ਚਲ ਰਹੀ ਸਿਹਤ ਐਮਰਜੰਸੀ ਨਾਲ ਨਜਿੱਠਣ ਦਾ ਸਮਾਂ ਨਹੀਂ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਧੁਨਿਕ ਦੌਰ ਦੇ ਨੀਰੋ ਸਾਬਤ ਹੋ ਰਹੇ ਹਨ।ਅਕਾਲੀ ਆਗੂ ਨੇ ਸੂਬਾ ਸਰਕਾਰ ਨੂੰ ਕਿਹਾ ਕਿ ਉਹ ਸੂਬੇ ਵਿਚ ਮੈਡੀਕਲ ਸਹੂਲਤਾਂ ਅਪਗਰੇਡ ਕਰਨ ਵਾਸਤੇ ਲੋੜੀਂਦੇ ਸਾਰੇ ਕਦਮ ਚੁੱਕੇ। ਉਹਨਾਂ ਕਿਹਾ ਕਿ ਸਰਕਾਰ ਨੂੰ ਪ੍ਰਾਈਵੇਟ ਹਸਪਤਾਲਾਂ ਨੁੰ ਆਪਣੇ ਅਧੀਨ ਲੈ ਲੈਣਾ ਚਾਹੀਦਾ ਹੈ ਅਤੇ ਉਹਨਾਂ ਨੁੰ ਫਿਕਸ ਚਾਰਜ ਦੇਣੇ ਚਾਹੀਦੇ ਹਨ ਤਾਂ ਜੋ ਸੂਬੇ ਵਿਚ ਕੋਰੋਨਾਂ ਦੇ ਸਮਰਪਿਤ ਬੈਡਾਂ ਦੀ ਗਿਣਤੀ ਵਧਾਈ ਜਾ ਸਕੇ।ਪ੍ਰੋ. ਚੰਦੂਮਾਜਰਾ ਨੇ ਇਸ ਦੌਰਾਨ ਕੇਂਦਰ ਸਰਕਾਰ ਵੱਲੋਂ ਵੈਕਸੀਨ ਖਰੀਦ ਪ੍ਰਕਿਰਿਆ ਦਾ ਵਪਾਰੀਕਰਨ ਕਰਨ ਦੀ ਵੀ ਨਿਖੇਧੀ ਕੀਤੀ ਅਤੇ ਕਿਹਾ ਕਿ ਕੰਪਨੀਆਂ ਨੂੰ ਆਪਣੀ ਇਕੋ ਦਵਾਈ ਕੇਂਦਰ ਤੇ ਰਾਜ ਸਰਕਾਰਾਂ ਨੂੰ ਵੱਖ ਵੱਖ ਰੇਟ ’ਤੇ ਵੇਚਣ ਦੀ ਆਗਿਆ ਨਹੀਂ ਦੇਣੀ ਚਾਹੀਦੀ। ਉਹਨਾਂ ਨੇ ਕੇਂਦਰ ਨੁੰ ਕਿਹਾ ਕਿ ਉਹ ਕੇਂਦਰੀ ਕੋਟ ਤੋਂ ਸੂਬਿਆ ਨੁੰ ਵੈਕਸੀਨ ਪਾਰਦਰਸ਼ੀ ਢੰਗ ਨਾਲ ਮਿਲਣੀ ਯਕੀਨੀ ਬਣਾਵੇ ਤਾਂ ਜੋ ਇਸ ’ਤੇ ਮਨੁੱਖੀ ਤ੍ਰਾਸਦੀ ਦਾ ਸਿਆਸੀਕਰਨ ਕਰਨ ਦੇ ਦੋਸ਼ ਨਾ ਲੱਗਣ। ਉਹਨਾਂ ਕਿਹਾ ਕਿ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ ਜਦੋਂ ਕੋਰੋਨਾ ਹੋਣ ਦੇ ਮਾਮਲੇ ਜ਼ਿਆਦਾ ਹਨ ਪਰ ਲੋਕਾਂ ਨੂੰ ਕੇਂਦਰ ਤੋਂ ਢੁਕਵੀਂ ਕੋਰੋਨਾ ਡੋਜ਼ ਨਹੀਂ ਮਿਲ ਰਹੀ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੁੰ ਪੰਜਾਬਰ ਵਿਚ ਕੋਰੋਨਾ ਕੇਸਾਂ ਵਿਚ ਵਾਧੇ ਤੇ ਮੌਤ ਦਰ ਨੂੰ ਵੇਖਦਿਆਂ ਵੈਕਸੀਨ ਦੀ ਸਪਲਾਈ ਵਧਾਉਣੀ ਚਾਹੀਦੀ ਹੈ।
Published by: Ashish Sharma
First published: May 1, 2021, 7:54 PM IST
ਹੋਰ ਪੜ੍ਹੋ
ਅਗਲੀ ਖ਼ਬਰ