Deep Sidhu's Death: ਸੜਕ ਹਾਦਸੇ ਵਿਚ ਮਾਰੇ ਗਏ ਪੰਜਾਬੀ ਫ਼ਿਲਮ ਅਦਾਕਾਰ ਦੀਪ ਸਿੱਧੂ (Actor Deep Sidhu) ਦੀ ਮਹਿਲਾ ਮਿੱਤਰ (sidhu girlfriend) ਰੀਨਾ ਰਾਏ (Reena Roy) ਨੇ ਨਿਊਜ਼ 18 ਨਾਲ ਖਾਸ ਗੱਲਬਾਤ ਕਰਦਿਆਂ ਅਹਿਮ ਖੁਲਾਸੇ ਕੀਤਾ ਹਨ। ਹਾਦਸੇ ਤੋਂ ਪਹਿਲਾਂ ਅਤੇ ਬਾਅਦ ਕੀ ਹੋਇਆ ਸੀ, ਇਸ ਬਾਰੇ ਰੀਨਾ ਰਾਏ ਨੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਹੈ।
ਉਸ ਨੇ ਦੱਸਿਆ ਸੀ ਕਿ ਹਾਦਸੇ ਤੋਂ ਪਹਿਲਾਂ ਉਹ ਸੌਂ ਗਈ ਸੀ। ਅਚਾਨਕ ਝਟਕਾ ਲੱਗਾ ਤੇ ਉਹ ਸੀਟ ਤੋਂ ਅੱਗੇ ਹੇਠਾਂ ਡਿੱਗ ਗਈ ਸੀ। ਮੈਂ ਸੀਟ ਬੈਲਟ ਨਹੀਂ ਲਾਈ ਸੀ। ਹਾਦਸੇ ਤੋਂ ਬਾਅਦ ਉਹ ਦੀਪ ਕੋਲ ਗਈ ਸੀ, ਜੋ ਹੋਸ਼ ਵਿਚ ਸੀ। ਉਸ ਦੇ ਆਖਰੀ ਸ਼ਬਦ ਸੀ 'ਓ ਸ਼ਿੱਟ'।
ਇਸ ਤੋਂ ਬਾਅਦ ਉਹ ਬੇਸੁੱਧ ਪਿਆ ਹੋਇਆ ਸੀ। ਉਸ ਨੇ ਦੀਪ ਨੂੰ ਹਿਲਾਇਆ ਪਰ ਉਸ ਨੇ ਕੋਈ ਜਵਾਬ ਨਹੀਂ ਦਿੱਤਾ। ਉਸ ਦੇ ਮੂੰਹ ਵਿਚੋਂ ਖੂਨ ਨਿਕਲ ਰਿਹਾ ਸੀ। ਉਸ ਨੇ ਦੀਪ ਦੇ ਭਰਾ ਨੂੰ ਫੋਨ ਕਰਕੇ ਦੱਸਿਆ ਸੀ ਤੇ ਹਾਦਸੇ ਵਾਲੀ ਜਗ੍ਹਾ ਦੀ ਜਾਣਕਾਰੀ ਦਿੱਤੀ ਸੀ।
ਉਸ ਨੇ ਕਿਹਾ ਕਿ ਅੰਮ੍ਰਿਤਪਾਲ ਨਾਲ ਉਸ ਦੀ ਅਕਸਰ ਗੱਲਬਾਤ ਹੁੰਦੀ ਸੀ। ਦੀਪ ਦੀ ਮੌਤ ਤੋਂ ਬਾਅਦ ਵੀ ਅੰਮ੍ਰਿਤਪਾਲ ਨਾਲ ਗੱਲ ਹੁੰਦੀ ਰਹੀ। ਜਦੋਂ ਉਸ ਨੂੰ ਸਵਾਲ ਕੀਤਾ ਕਿ ਦੀਪ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾ ਰਿਹਾ ਹੈ, ਤਾਂ ਉਸ ਨੇ ਆਖਿਆ ਕਿ ਅਜਿਹਾ ਨਹੀਂ ਹੈ। ਉਹ ਸ਼ਹੀਦ ਨਹੀਂ ਸੀ।

ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।