Home /News /punjab /

ਪੰਜਾਬ ਤੇ ਰਾਜਸਥਾਨ ਨੂੰ ਲੈ ਕੇ ਦੇਸ਼ ਦੇ ਖੁਫੀਆ ਵਿਭਾਗ ਨੇ ਜਾਰੀ ਕੀਤਾ ਵੱਡਾ ਅਲਰਟ, ਦੱਸੀ ਇਹ ਵਜ੍ਹਾ

ਪੰਜਾਬ ਤੇ ਰਾਜਸਥਾਨ ਨੂੰ ਲੈ ਕੇ ਦੇਸ਼ ਦੇ ਖੁਫੀਆ ਵਿਭਾਗ ਨੇ ਜਾਰੀ ਕੀਤਾ ਵੱਡਾ ਅਲਰਟ, ਦੱਸੀ ਇਹ ਵਜ੍ਹਾ

ਵਾਹਨਾਂ ਦੀ ਚੈਕਿੰਗ ਲਈ ਦੀਨਾਨਗਰ ਦੀ ਪੁਲਿਸ ਨਾਕਾ ਲਾਉਣ ਦੀ ਫਾਈਲ ਫੋਟੋ।

ਵਾਹਨਾਂ ਦੀ ਚੈਕਿੰਗ ਲਈ ਦੀਨਾਨਗਰ ਦੀ ਪੁਲਿਸ ਨਾਕਾ ਲਾਉਣ ਦੀ ਫਾਈਲ ਫੋਟੋ।

Intelligence alert-ਪੰਜਾਬ ਤੋਂ ਬਾਅਦ ਹੁਣ ਸਰਹੱਦ ਪਾਰ ਤੋਂ ਪਾਕਿਸਤਾਨ ਆਈਐਸਆਈ ਨੇ ਰਾਜਸਥਾਨ ਨੂੰ ਅੱਤਵਾਦੀ ਪਿਛੋਕੜ ਲਈ ਵਰਤਣ ਦੀ ਨਵੀਂ ਯੋਜਨਾ ਤਿਆਰ ਕੀਤੀ ਹੈ। ਅਲਰਟ ਵਿੱਚ ਲਿਖਿਆ ਗਿਆ ਹੈ ਕਿ ਪਾਕਿਸਤਾਨ ਤੋਂ ਬਾਅਦ ਹੁਣ ਆਈਐਸਆਈ ਪੰਜਾਬ ਰਾਜਸਥਾਨ ਵਿੱਚ ਡਰੋਨ ਰਾਹੀਂ ਹਥਿਆਰ, ਨਸ਼ੀਲੇ ਪਦਾਰਥ, ਹੈਂਡ ਗਰਨੇਡ, ਵਿਸਫੋਟਕ ਪਹੁੰਚਾਉਣ ਦੀ ਸਾਜ਼ਿਸ਼ ਰਚ ਰਹੀ ਹੈ।

ਹੋਰ ਪੜ੍ਹੋ ...
 • Share this:
  ਰਾਜਸਥਾਨ ਅਤੇ ਪੰਜਾਬ ਦਾ ਸਰਹੱਦੀ ਖੇਤਰ ਖਾਲਿਸਤਾਨੀ ਸਮਰਥਕਾਂ ਦੇ ਕੱਟੜ ਤੱਤ ਦਾ ਗੜ੍ਹ ਬਣ ਰਿਹਾ ਹੈ। ਇਸ ਗੱਲ ਦਾ ਪ੍ਰਗਟਾਵਾ ਦੇਸ਼ ਦੇ ਖੁਫੀਆ ਵਿਭਾਗ ਨੇ ਵੱਡਾ ਅਲਰਟ ਜਾਰੀ ਕਰਦੇ ਹੋਏ ਕੀਤਾ ਹੈ। ਪੁਲਿਸ ਸੂਤਰਾਂ ਮੁਤਾਬਿਕ ਰਾਜਸਥਾਨ ਪੰਜਾਬ ਦੀ ਸਰਹੱਦ ਨਾਲ ਲੱਗਦੇ ਕੁਝ ਜ਼ਿਲ੍ਹਿਆਂ ਦੇ ਕਸਬੇ ਖਾਲਿਸਤਾਨ ਲਹਿਰ ਦੇ ਸਮਰਥਕ ਕੱਟੜ ਤੱਤਾਂ ਦੀ ਸੁਰੱਖਿਅਤ ਪਨਾਹਗਾਹ ਬਣਦੇ ਜਾ ਰਹੇ ਹਨ, ਜਿਨ੍ਹਾਂ ਵਿੱਚ ਗੰਗਾਨਗਰ ਹਨੂੰਮਾਨਗੜ੍ਹ ਸਭ ਤੋਂ ਖਾਸ ਸਥਾਨ ਬਣਦਾ ਜਾ ਰਿਹਾ ਹੈ। ਅਲਰਟ 'ਚ ਕਿਹਾ ਗਿਆ ਹੈ ਕਿ ਪੰਜਾਬ ਨਾਲ ਲੱਗਦੇ ਰਾਜਸਥਾਨ ਦੇ ਸਰਹੱਦੀ ਖੇਤਰ 'ਚ ਉਨ੍ਹਾਂ ਦਾ ਨਿਸ਼ਾਨਾ ਸਭ ਤੋਂ ਜ਼ਿਆਦਾ ਹੈ।

  ਪੰਜਾਬ ਤੋਂ ਬਾਅਦ ਹੁਣ ਸਰਹੱਦ ਪਾਰ ਤੋਂ ਪਾਕਿਸਤਾਨ ਆਈਐਸਆਈ ਨੇ ਰਾਜਸਥਾਨ ਨੂੰ ਅੱਤਵਾਦੀ ਪਿਛੋਕੜ ਲਈ ਵਰਤਣ ਦੀ ਨਵੀਂ ਯੋਜਨਾ ਤਿਆਰ ਕੀਤੀ ਹੈ। ਅਲਰਟ ਵਿੱਚ ਲਿਖਿਆ ਗਿਆ ਹੈ ਕਿ ਪਾਕਿਸਤਾਨ ਤੋਂ ਬਾਅਦ ਹੁਣ ਆਈਐਸਆਈ ਪੰਜਾਬ ਰਾਜਸਥਾਨ ਵਿੱਚ ਡਰੋਨ ਰਾਹੀਂ ਹਥਿਆਰ, ਨਸ਼ੀਲੇ ਪਦਾਰਥ, ਹੈਂਡ ਗਰਨੇਡ, ਵਿਸਫੋਟਕ ਪਹੁੰਚਾਉਣ ਦੀ ਸਾਜ਼ਿਸ਼ ਰਚ ਰਹੀ ਹੈ।
  Published by:Sukhwinder Singh
  First published:

  Tags: Khalistani, Terrorism

  ਅਗਲੀ ਖਬਰ