ਕਰਤਾਰਪੁਰ ਲਾਂਘੇ ਬਾਰੇ ਸਿੱਖਾਂ ਲਈ ਵੱਡੀ ਖੁਸ਼ਖਬਰੀ

ਕਰਤਾਰਪੁਰ ਯਾਤਰਾ ਲਈ 20 ਅਕਤੂਬਰ ਤੋਂ ਸ਼ਰਧਾਲੂਆਂ ਲਈ ਰਜਿਸਟ੍ਰੇਸ਼ਨ ਖੁੱਲ੍ਹ ਰਹੀ ਹੈ।

ਕਰਤਾਰਪੁਰ ਲਾਂਘੇ ਬਾਰੇ ਸਿੱਖਾਂ ਲਈ ਵੱਡੀ ਖੁਸ਼ਖਬਰੀ

ਕਰਤਾਰਪੁਰ ਲਾਂਘੇ ਬਾਰੇ ਸਿੱਖਾਂ ਲਈ ਵੱਡੀ ਖੁਸ਼ਖਬਰੀ

 • Share this:
  ਕਰਤਾਰਪੁਰ ਲਾਂਘੇ ਬਾਰੇ ਸਿੱਖਾਂ ਲਈ ਵੱਡੀ ਖੁਸ਼ਖਬਰੀ ਆਈ  ਹੈ। ਕਰਤਾਰਪੁਰ ਯਾਤਰਾ ਲਈ 20 ਅਕਤੂਬਰ ਤੋਂ ਸ਼ਰਧਾਲੂਆਂ ਲਈ ਰਜਿਸਟ੍ਰੇਸ਼ਨ ਖੁੱਲ੍ਹ ਰਹੀ ਹੈ। ਯਾਤਰਾ ਲਈ ਪਾਸਪੋਰਟ ਦੀ ਲੋੜ ਪਏਗਾ ਪਰ ਵੀਜ਼ਾ ਨਹੀਂ ਲੱਗੇਗਾ। ਕਰਤਾਰਪੁਰ ਯਾਤਰਾ ਲਈ ਭਰਿਆ ਜਾਣ ਵਾਲੇ ਫਾਰਮ ਵੀ ਅੱਜ ਜਾਰੀ ਕਰ ਦਿੱਤਾ ਹੈ। ਇਹ ਫਾਰਮ ਯਾਤਰਾ ਤੋਂ ਇੱਕ ਮਹੀਨਾ ਪਹਿਲਾਂ ਭਰਨਾ ਪਏਗਾ। ਜਲਦ ਹੀ ਇਹ ਫਾਰਮ ਆਨਲਾਈਨ ਆ ਜਾਏਗਾ ਜਿਸ ਨੂੰ ਕੋਈ ਵੀ ਘਰ ਬੈਠੇ ਭਰ ਸਕਦਾ ਹੈ।

  ਇਸ ਵੇਲੇ ਇਹ ਫਾਰਮ ਸਿਰਫ ਸ਼੍ਰੋਮਣੀ ਕਮੇਟੀ ਤੇ ਦਿੱਲੀ ਗੁਰਦੁਆਰਾ ਕਮੇਟੀ ਨੂੰ ਦਿੱਤੇ ਗਏ ਹਨ। ਫਾਰਮ ਵਿਚ ਸਿਰਫ ਪਾਸਪੋਰਟ ਦੀ ਜਾਣਕਾਰੀ ਦੇਣੀ ਹੋਏਗੀ। ਵੀਜ਼ਾ ਲੈਣ ਦੀ ਲੋੜ ਨਹੀਂ। ਉਧਰ, ਇਹ ਵੀ ਪਤਾ ਲੱਗਾ ਹੈ ਕਿ ਭਾਰਤ ਵਾਲੇ ਪਾਸੇ ਲਾਂਘੇ ਦਾ ਕੰਮ ਅਜੇ 25 ਫੀਸਦੀ ਅਧੂਰਾ ਪਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵਿੱਚ ਲਾਂਘੇ ਦੇ ਨਿਰਮਾਣ ਦੌਰਾਨ ਕੁਝ ਦਿਨ ਮਾਈਨਿੰਗ ਬੈਨ ਹੋਣ ਕਾਰਨ ਸਮੱਸਿਆ ਆਈ ਤੇ ਮਿੱਟੀ ਨਹੀਂ ਮਿਲੀ। ਇਸ ਕਾਰਨ ਕੰਮ ਪ੍ਰਭਾਵਿਤ ਹੋਇਆ।

  ਰਤਾਰਪੁਰ ਯਾਤਰਾ ਲਈ 20 ਅਕਤੂਬਰ ਤੋਂ ਸ਼ਰਧਾਲੂਆਂ ਲਈ ਰਜਿਸਟ੍ਰੇਸ਼ਨ ਖੁੱਲ੍ਹ ਰਹੀ ਹੈ।


  ਰਤਾਰਪੁਰ ਯਾਤਰਾ ਲਈ 20 ਅਕਤੂਬਰ ਤੋਂ ਸ਼ਰਧਾਲੂਆਂ ਲਈ ਰਜਿਸਟ੍ਰੇਸ਼ਨ ਖੁੱਲ੍ਹ ਰਹੀ ਹੈ।


  ਕੰਸਟਰਕਸ਼ਨ ਕੰਪਨੀ ਦੇ ਉਪ ਚੇਅਰਮੈਨ ਸ਼ੈਲੇਂਦਰ ਬੱਜਰੀ ਨੇ ਕਿਹਾ ਕਿ ਕਰਤਾਰਪੁਰ ਲਂਘੇ ਦਾ 18 ਮਹੀਨਿਆਂ ਵਿੱਚ ਹੋਣ ਵਾਲਾ ਕੰਮ ਉਹ ਪੰਜ ਮਹੀਨਿਆਂ ਵਿੱਚ ਕਰ ਰਹੇ ਸਨ। ਉਨ੍ਹਾਂ ਲਈ ਹਰ ਦਿਨ ਮਹੱਤਵਪੂਰਨ ਸੀ ਕਿਉਂਕਿ ਬਾਰਸ਼ ਕਾਰਨ ਪਹਿਲਾਂ ਹੀ ਕੰਮ ਵਿੱਚ ਕਾਫੀ ਵਿਘਨ ਪਿਆ ਸੀ।
  First published: