Home /News /punjab /

ਪੱਤਰਕਾਰ ਕੇਜੇ ਸਿੰਘ ਦੀ ਮੌਤ ਅੱਜ ਵੀ ਭੁਲਾਈ ਨਹੀਂ ਜਾਂਦੀ

ਪੱਤਰਕਾਰ ਕੇਜੇ ਸਿੰਘ ਦੀ ਮੌਤ ਅੱਜ ਵੀ ਭੁਲਾਈ ਨਹੀਂ ਜਾਂਦੀ

 • Share this:

  ਕਈ ਅੰਗ੍ਰੇਜ਼ੀ ਅਖਬਾਰਾਂ ਚ ਅਹਿਮ ਜ਼ਿੰਮੇਦਾਰੀ ਨਿਭਾ ਚੁੱਕੇ ਪੰਜਾਬ ਦੇ ਸੀਨੀਅਰ ਪੱਤਰਕਾਰ ਕੇਜੇ ਸਿੰਘ ਅਤੇ ਉਨ੍ਹਾਂ ਦੀ ਮਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਖੂਨ ਨਾਲ ਲਥਪਥ ਦੋਵਾਂ ਦੀਆਂ ਲਾਸ਼ਾਂ ਸਤੰਬਰ 2017 ਚ ਮੋਹਾਲੀ ਫੇਜ਼ 3 ਦੇ ਉਨ੍ਹਾਂ ਦੇ ਘਰ ਚੋਂ ਮਿਲੀਆਂ ਸਨ। ਮੁਢਲੀ ਜਾਂਚ 'ਚ ਪੁਲਿਸ ਵਲੋਂ ਇਹ ਮੰਨਿਆ ਜਾ ਰਿਹਾ ਸੀ ਕਿ ਕੇਜੇ ਸਿੰਘ ਅਤੇ ਉਨ੍ਹਾਂ ਦੀ ਮਾਂ ਦਾ ਕਤਲ ਲੁੱਟ ਦੇ ਇਰਾਦੇ ਨਾਲ ਕੀਤਾ ਗਿਆ ਸੀ। ਕਿਉਂਕਿ ਘਰ ਚੋਂ ਕਾਰ, LCD ਅਤੇ ਹੋਰ ਵੀ ਕੀਮਤੀ ਸਮਾਨ ਗਾਇਬ ਸੀ। ਵਾਰਦਾਤ ਦੇ ਕਰੀਬ 33 ਦਿਨਾਂ ਬਾਅਦ ਪੁਲਿਸ ਨੂੰ ਉਤਰ ਪ੍ਰਦੇਸ਼ ਦੇ ਰਹਿਣ ਵਾਲੇ ਮੁਲਜ਼ਮ ਗੌਰਵ ਨੂੰ ਕਾਬੂ ਕਰ ਲਿਆ ਅਤੇ ਮਾਮਲੇ ਨਾਲ ਜੁੜੇ ਕਈ ਵੱਡੇ ਖੁਲਾਸੇ ਵੀ ਕੀਤੇ।


  ਕੇਜੇ ਸਿੰਘ ਇੱਕ ਅਜਿਹਾ ਸ਼ਖਸ ਸੀ ਜਿਸ ਦੀ ਪੱਤਰਕਾਰਤਾ ਅਤੇ ਸ਼ਾਂਤ ਸੁਭਾਅ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ INDIAN EXPRESS ਤੋਂ ਲੈ ਕੇ TIMES OF INDIA ਜਿਹੇ ਅਖਬਾਰਾਂ ਚ ਅਹਿਮ ਅਹੁਦਾ ਸੰਭਾਲ ਚੁੱਕੇ ਕੇਜੇ ਸਿੰਘ ਦੇ ਜੀਵਨ ਬਾਰੇ ਜਾਨਣ ਲਈ ਅਸੀਂ ਮੁਲਾਕਾਤ ਕੀਤੀ ਸੀਨੀਅਰ ਪੱਤਰਕਾਰ ਨਿਰੁਪਮਾ ਦੱਤ ਦੇ ਨਾਲ ਨਿਰੁਪਮਾ ਦੱਤ ਨੇ ਦੱਸਿਆ ਕਿ UNIVERSITY 'ਚ ਕੇਜੇ ਸਿੰਘ ਉਨ੍ਹਾਂ ਤੋਂ ਸੀਨੀਅਰ ਸਨ ਅਤੇ ਉਹ ਹਮੇਸ਼ਾ ਆਪਣੇ ਕੰਮ ਨੂੰ ਬੇਹਦ ਗੰਭੀਰਤਾ ਨਾਲ ਲੈਂਦੇ ਸਨਲ।


  ਕੇਜੇ ਸਿੰਘ ਦੇ ਪੁਰਾਣੇ ਦੋਸਤਾਂ ਚ ਇੱਕ ਨਾਮ SENIOR EDITOR ਵਿਪਿਨ ਪਬੀ ਦਾ ਵੀ ਆਉਂਦਾ ਹੈ NEWS 18 ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਉਹ ਕੇਜੇ ਸਿੰਘ ਨੂੰ ਪਿਛਲੇ ਕਰੀਬ 35 ਸਾਲਾਂ ਤੋਂ ਜਾਣਦੇ ਸਨ ਅਤੇ ਜੋ ਹੋਇਆ ਉਸ 'ਤੇ ਯਕੀਨ ਕਰਨਾ ਉਨ੍ਹਾਂ ਲਈ ਅੱਜ ਵੀ ਬੇਹਦ ਮੁਸ਼ਕਿਲ ਹੈ।


  ਪੁਲਿਸ ਨੇ ਕਤਲ ਤੋਂ ਬਾਅਦ ਗਾਇਬ ਹੋਈ ਕਾਰ, ਮੋਬਾਇਲ ਅਤੇ ਹੋਰ ਵੀ ਕੀਮਤੀ ਸਮਾਨ ਮੁਲਜ਼ਮ ਕੋਲੋਂ ਬਰਾਮਦ ਕਰ ਲਿਆ ਹੈ ਅਤੇ ਮੁਲਜ਼ਮ ਨੇ ਆਪਣਾ ਜੁਰਮ ਵੀ ਕਬੂਲ ਕਰ ਲਿਆ ਹੈ। ਜਲਦ ਹੀ ਪੁਲਿਸ ਮੁਲਜ਼ਮ ਖਿਲਾਫ ਚਾਰਜਸ਼ੀਟ ਦਾਇਰ ਕਰਨ ਜਾ ਰਹੀ ਹੈ।

  First published:

  Tags: Chandigarh, Journalist KJ Singh, Murder, Punjab, Tricity