ਭਗਵੰਤ ਮਾਨ ਦੀ ਦੋ ਟੁਕ- ਖੇਤੀ ਕਾਨੂੰਨ ਰੱਦ ਕਰੋ ਤਾਂ ਹੀ ਸੰਸਦ ਚੱਲਣ ਦਿਆਂਗੇ

News18 Punjabi | News18 Punjab
Updated: July 21, 2021, 11:20 AM IST
share image
ਭਗਵੰਤ ਮਾਨ ਦੀ ਦੋ ਟੁਕ- ਖੇਤੀ ਕਾਨੂੰਨ ਰੱਦ ਕਰੋ ਤਾਂ ਹੀ ਸੰਸਦ ਚੱਲਣ ਦਿਆਂਗੇ
ਭਗਵੰਤ ਮਾਨ ਦੀ ਦੋ ਟੁਕ- ਖੇਤੀ ਕਾਨੂੰਨ ਰੱਦ ਕਰੋ ਤਾਂ ਹੀ ਸੰਸਦ ਚੱਲਣ ਦਿਆਂਗੇ

  • Share this:
  • Facebook share img
  • Twitter share img
  • Linkedin share img
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਕੇਂਦਰ ਸਰਕਾਰ ਜਦੋਂ ਤੱਕ ਖੇਤੀ ਮਾਰੂ ਤਿੰਨੋਂ ਕਾਨੂੰਨ ਰੱਦ ਨਹੀਂ ਕਰਦੀ, ਉਦੋਂ ਤੱਕ ਸੰਸਦ ਦੀ ਕਾਰਵਾਈ ਚੱਲਣ ਨਹੀਂ ਦਿੱਤੀ ਜਾਵੇਗੀ।

ਇਸ ਦੇ ਨਾਲ ਹੀ ‘ਆਪ’ ਸੰਸਦ ਮੈਂਬਰ ਨੇ ਕਾਂਗਰਸ ’ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਸਦਨ ਵਿੱਚ ਪੰਜਾਬ ਨਾਲ ਸਬੰਧਤ ਚਾਰ ਜਾਂ ਪੰਜ ਸੰਸਦ ਮੈਂਬਰਾਂ ਨੂੰ ਛੱਡ ਕੇ ਕਾਂਗਰਸ ਦੇ ਬਾਕੀ ਸਾਰੇ ਸੰਸਦ ਮੈਂਬਰ ਕਿਸਾਨਾਂ ਦੇ ਹੱਕ ’ਚ ਖੇਤੀ ਕਾਨੂੰਨਾਂ ਵਿਰੁੱਧ ਬੋਲਣ ਦੀ ਥਾਂ ‘ਰਾਹੁਲ ਗਾਂਧੀ ਦੀ ਜਾਸੂਸੀ’ ਦੇ ਮੁੱਦੇ ’ਤੇ ਹੀ ਰੌਲਾ-ਰੱਪਾ ਪਾਉਂਦੇ ਹਨ।
ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰਦਿਆਂ ਭਗਵੰਤ ਮਾਨ ਨੇ ‘ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, ਤਿੰਨੋਂ ਖੇਤੀ ਕਾਨੂੰਨ ਵਾਪਸ ਲਵੋ’ ਦਾ ਨਾਅਰਾ ਬੁਲੰਦ ਕੀਤਾ। ਉਨ੍ਹਾਂ ਕਿਹਾ ਕਿ 22 ਜੁਲਾਈ ਨੂੰ ਜਦੋਂ ਕਿਸਾਨ ਸੰਸਦ ਅੱਗੇ ਪ੍ਰਦਰਸ਼ਨ ਕਰਨ ਲਈ ਆਉਣਗੇ ਤਾਂ ਉਹ ਅੱਗੇ ਹੋ ਕੇ ਉਨ੍ਹਾਂ ਦਾ ਸਵਾਗਤ ਕਰਨਗੇ।
Published by: Gurwinder Singh
First published: July 21, 2021, 11:20 AM IST
ਹੋਰ ਪੜ੍ਹੋ
ਅਗਲੀ ਖ਼ਬਰ