Home /News /punjab /

ਪੰਚਾਇਤੀ ਚੋਣਾਂ: ਅੱਜ ਇਨ੍ਹਾਂ ਥਾਵਾਂ 'ਤੇ ਮੁੜ ਹੋ ਰਹੀ ਹੈ ਵੋਟਿੰਗ...

ਪੰਚਾਇਤੀ ਚੋਣਾਂ: ਅੱਜ ਇਨ੍ਹਾਂ ਥਾਵਾਂ 'ਤੇ ਮੁੜ ਹੋ ਰਹੀ ਹੈ ਵੋਟਿੰਗ...

ਪੰਚਾਇਤੀ ਚੋਣਾਂ: ਅੱਜ ਇਨ੍ਹਾਂ ਥਾਵਾਂ 'ਤੇ ਮੁੜ ਹੋ ਰਹੀ ਹੈ ਵੋਟਿੰਗ...

ਪੰਚਾਇਤੀ ਚੋਣਾਂ: ਅੱਜ ਇਨ੍ਹਾਂ ਥਾਵਾਂ 'ਤੇ ਮੁੜ ਹੋ ਰਹੀ ਹੈ ਵੋਟਿੰਗ...

 • Share this:
  ਪੰਜਾਬ ਦੀਆਂ ਪੰਚਾਇਤੀ ਚੋਣਾਂ ਲਈ ਅੱਜ ਮੁੜ 14 ਬੂਥਾਂ ਤੇ ਵੋਟਿੰਗ ਹੋ ਰਹੀ ਹੈ। ਵੋਟਾਂ ਪੈਣਗੀਆਂ ਸ਼ੁਰੂ ਹੋ ਗਈਆਂ ਹਨ। ਲੋਕ ਸਵੇਰੇ ਅੱਠ ਵਜੇ ਤੋਂ ਸ਼ਾਮ 4 ਵਜੇ ਤੱਕ ਲੋਕ ਆਪਣੇ ਵੋਟ ਹੱਕ ਦਾ ਇਸਤਮਾਲ ਕਰ ਸਕਣਗੇ। 30 ਦਸੰਬਰ ਨੂੰ ਵੋਟਿੰਗ ਦੌਰਾਨ ਕੁਝ ਥਾਵਾਂ ਤੇ ਨਕਲੀ ਬੈਲੇਟ ਪੇਪਰ ਤੇ ਬੂਥ ਕੈਪਚਰਿੰਗ ਦੀਆਂ ਖ਼ਬਰਾਂ ਮਿਲਣ ਤੋਂ ਬਾਅਦ ਚੋਣ ਕਮਿਸ਼ਨ ਨੇ 14 ਬੂਥਾਂ ਤੇ ਦੁਬਾਰਾ ਪੋਲਿੰਗ ਕਰਵਾਉਣ ਦਾ ਫੈਸਲਾ ਕੀਤਾ ਸੀ।

  ਜਾਣਕਾਰੀ ਅਨੁਸਾਰ ਅੰਮ੍ਰਿਤਸਰ ਜ਼ਿਲ੍ਹੇ ਦੇ ਵੇਰਕਾ ਬਲਾਕ ਦੇ ਪਿੰਡ ਵਡਾਲਾ ਭਿੱਟੇਵਿੰਡ ਅਤੇ ਬਲਾਕ ਹਰਸ਼ਾ ਛੀਨਾ ਦੀ ਗ੍ਰਾਮ ਪੰਚਾਇਤ ਦਾਲੇਹ ਪੰਚਾਇਤ, ਜ਼ਿਲ੍ਹਾ ਗੁਰਦਾਸਪੁਰ ਦੇ ਧਾਰੀਵਾਲ ਬਲਾਕ ਦੇ ਬਜੁਰਗਵਾਲਾ ਪਿੰਡ ਅਤੇ ਇਸੇ ਬਲਾਕ ਦੇ ਪਿੰਡ ਚੌੜਾ ਦੀ ਵਾਰਡ ਨੰਬਰ 5 ਅਤੇ 6 ਵਿੱਚ ਮੁੜ ਵੋਟਾਂ ਪੈਣਗੀਆਂ। ਫਿਰੋਜ਼ਪੁਰ ਜ਼ਿਲ੍ਹੇ ਦੇ ਮਮਦੋਟ ਬਲਾਕ ਦੇ ਪਿੰਡ ਲਖਮੀਰ ਕੇ ਹਿਠਾੜ ਦੀ ਗ੍ਰਾਮ ਪੰਚਾਇਤ ਅਤੇ ਇਸੇ ਬਲਾਕ ਦੇ ਨਾਨਕਪੁਰਾ ਪਿੰਡ ਦੇ ਮੁਹੱਲਾ ਨਾਨਕਪੁਰਾ ਵਿੱਚ ਵੀ ਵੋਟਿੰਗ ਦਾ ਅਮਲ ਮੁੜ ਸਿਰੇ ਚੜ੍ਹੇਗਾ।

  ਲੁਧਿਆਣਾ ਜ਼ਿਲ੍ਹੇ ਦੇ ਬਲਾਕ ਸੁਧਾਰ ਦੇ ਪਿੰਡ ਦੇਵਤਵਾਲ, ਪਟਿਆਲਾ ਜ਼ਿਲ੍ਹੇ ਦੇ ਘਨੌਰ ਬਲਾਕ ਦੇ ਪਿੰਡ ਲਾਛੜੂ ਤੇ ਹਰੀ ਮਾਜਰਾ ਅਤੇ ਬਲਾਕ ਪਟਿਆਲਾ ਦੇ ਪਿੰਡ ਮਹਿਮਦਪੁਰ ਦੀ ਪੰਚਾਇਤ ਲਈ ਮੁੜ ਵੋਟਾਂ ਪੈਣਗੀਆਂ। ਜਲੰਧਰ ਦੇ ਸੈਦਪੁਰ ਝਿੜੀ (ਵੈਸਟ ਸਾਈਡ) ਦੇ ਵਾਰਡ ਨੰਬਰ 7 ਵਿੱਚ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਪਿੰਡ ਟਰੜਕ ਅਤੇ ਘਟੋਰ ਵਿੱਚ ਸਰਪੰਚ ਲਈ ਮੁੜ ਵੋਟਾਂ ਪੈਣਗੀਆਂ ਜਦਕਿ ਪਠਾਨਕੋਟ ਦੇ ਬਲਾਕ ਨਰੋਟ ਜੈਮਲ ਸਿੰਘ ਵਾਲਾ ਦੇ ਪਿੰਡ ਰਤਨਗੜ੍ਹ ਵਿੱਚ ਸਰਪੰਚੀ ਲਈ ਮੁੜ ਵੋਟਾਂ ਪੈਣਗੀਆਂ।

  ਸੂਬੇ ਭਰ ਵਿੱਚ ਇਕ ਦਿਨ ਪਹਿਲਾਂ ਹੋਈਆਂ ਪੰਚਾਇਤ ਚੋਣਾਂ ਵਿੱਚ ਲੋਕਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਤੇ 80.38 ਫੀਸਦ ਵੋਟਰਾਂ ਨੇ ਵੋਟਾਂ ਪਾਈਆਂ। ਮਾਨਸਾ ਵਿੱਚ ਸਭ ਤੋਂ ਵੱਧ 88.21 ਫੀਸਦ ਅਤੇ ਤਰਨ ਤਾਰਨ ਵਿੱਚ ਸਭ ਤੋਂ ਘੱਟ 66.14 ਫੀਸਦ ਵੋਟਾਂ ਪਈਆਂ।

  ਫਿਰੋਜ਼ਪੁਰ ਦੇ ਲਖਮੀਰ ਕੇ ਹਿਠਾੜ ਵਿੱਚ ਵੀ ਮੁੜ ਵੋਟਿੰਗ ਹੋ ਰਹੀ ਹੈ। ਇਥੇ ਸ਼ਰਾਰਤੀ ਅਨਸਰਾਂ ਨੇ ਬੈਲੇਟ ਬਾਕਸ ਨੂੰ  ਅੱਗ ਲਾਈ ਸੀ। ਹਮਲਾਵਰਾਂ ਦੀ ਗੱਡੀ ਨਾਲ ਇੱਕ ਵਿਅਕਤੀ ਦੀ ਮੌਤ ਹੋਈ ਸੀ।
  First published:

  Tags: Panchayat polls

  ਅਗਲੀ ਖਬਰ