Home /News /punjab /

Republic Day 2023: CM ਮਾਨ ਨੇ ਬਠਿੰਡਾ 'ਚ ਝੰਡਾ ਲਹਿਰਾਇਆ

Republic Day 2023: CM ਮਾਨ ਨੇ ਬਠਿੰਡਾ 'ਚ ਝੰਡਾ ਲਹਿਰਾਇਆ

Republic Day 2023: CM ਮਾਨ ਨੇ ਬਠਿੰਡਾ 'ਚ ਝੰਡਾ ਲਹਿਰਾਇਆ

Republic Day 2023: CM ਮਾਨ ਨੇ ਬਠਿੰਡਾ 'ਚ ਝੰਡਾ ਲਹਿਰਾਇਆ

ਸੀਐਮ ਮਾਨ ਨੇ ਕਿਹਾ ਕਿ ਜਿਸ ਦਿਨ ਮੈਂ ਆਪਣੇ ਰਿਸ਼ਤੇਦਾਰ ਨੂੰ ਬੱਸਾਂ ਲਈ, ਰੇਤ ਦੀ ਮਾਈਨਿੰਗ ਲਈ ਸਾਈਨ ਕੀਤਾ, ਸਮਝ ਲਓ ਕਿ ਉਸ ਦਿਨ ਭਗਵੰਤ ਮਾਨ ਨੇ ਆਪਣਾ ਡੈੱਥ ਵਾਰੰਟ ਜਾਰੀ ਕੀਤਾ ਹੈ।

  • Share this:

ਬਠਿੰਡਾ- ਦੇਸ਼ ਦੇ 74ਵੇਂ ਗਣਤੰਤਰ ਦਿਵਸ ਮੌਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਬਠਿੰਡਾ ਦੇ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿੱਚ ਝੰਡਾ ਲਹਿਰਾਇਆ। ਇਸ ਮੌਕੇ ਉਨ੍ਹਾਂ ਪਰੇਡ ਦਾ ਨਿਰੀਖਣ ਕਰਨ ਉਪਰੰਤ ਬਠਿੰਡਾ ਸਮੇਤ ਸਮੁੱਚੇ ਪੰਜਾਬ ਅਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸੰਵਿਧਾਨ ਸਾਰਿਆਂ ਨੂੰ ਬਰਾਬਰਤਾ ਦਾ ਸੰਦੇਸ਼ ਦਿੰਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਸ਼ਹੀਦਾਂ ਨੇ ਆਜ਼ਾਦੀ ਲਈ ਕੁਰਬਾਨੀਆਂ ਨਾ ਦਿੱਤੀਆਂ ਹੁੰਦੀਆਂ ਤਾਂ ਅੱਜ ਦੇਸ਼ ਗੁਲਾਮ ਹੁੰਦਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ 90 ਫੀਸਦੀ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਹਨ। ਅੱਜ ਵੀ ਦੇਸ਼ ਦੀ ਸਰਹੱਦ 'ਤੇ ਪੰਜਾਬੀ ਪਹਿਲੇ ਮੋਰਚੇ 'ਤੇ ਖੜ੍ਹੇ ਹਨ। ਇਸੇ ਕਰਕੇ ਪੰਜਾਬ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਅਤੇ ਇਨਕਲਾਬ ਲਈ ਜਾਣਿਆ ਜਾਂਦਾ ਹੈ।  ਆਜ਼ਾਦੀ ਸੰਗਰਾਮ ਦੌਰਾਨ ਬਹੁਤ ਸਾਰੇ ਪੰਜਾਬੀਆਂ ਨੇ ਦੇਸ਼ ਲਈ ਆਪਣੀ ਜਵਾਨੀ ਕੁਰਬਾਨ ਕੀਤੀ। ਉਨ੍ਹਾਂ ਭਗਤ ਸਿੰਘ ਦੀ ਕੁਰਬਾਨੀ ਦੀ ਮਿਸਾਲ ਦਿੰਦਿਆਂ ਕਿਹਾ ਕਿ ਮਨੁੱਖ ਆਪਣੇ ਸਾਲਾਂ ਤੋਂ ਨਹੀਂ, ਸਗੋਂ ਆਪਣੇ ਵਿਚਾਰਾਂ ਕਰਕੇ ਮਹਾਨ ਬਣਦਾ ਹੈ।



ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਨੌਜਵਾਨਾਂ ਨੇ ਵਿਦੇਸ਼ ਜਾਣਾ ਹੈ ਤਾਂ ਭਗਤ ਸਿੰਘ ਦੀ ਕੁਰਬਾਨੀ ਦੇਣ ਦੀ ਕੀ ਲੋੜ ਸੀ। ਉਨ੍ਹਾਂ ਸਾਰਿਆਂ ਨੂੰ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਦੀ ਅਪੀਲ ਕੀਤੀ। ਇਸ ਮੌਕੇ ਸੀਐਮ ਮਾਨ ਨੇ ਕਿਹਾ ਕਿ ਜਿਸ ਦਿਨ ਮੈਂ ਆਪਣੇ ਰਿਸ਼ਤੇਦਾਰ ਨੂੰ ਬੱਸਾਂ ਲਈ, ਰੇਤ ਦੀ ਮਾਈਨਿੰਗ ਲਈ ਸਾਈਨ ਕੀਤਾ, ਸਮਝ ਲਓ ਕਿ ਉਸ ਦਿਨ ਭਗਵੰਤ ਮਾਨ ਨੇ ਆਪਣਾ ਡੈੱਥ ਵਾਰੰਟ ਜਾਰੀ ਕੀਤਾ ਹੈ। ਉਨ੍ਹਾਂ ਪੰਜਾਬ ਵਿਜੀਲੈਂਸ ਦੀ ਇਸ ਕਾਰਵਾਈ ਦੀ ਸ਼ਲਾਘਾ ਕੀਤੀ ਅਤੇ ਮੁਫਤ ਬਿਜਲੀ 'ਤੇ 87 ਫੀਸਦੀ ਘਰਾਂ ਦੇ ਬਿਜਲੀ ਬਿੱਲ ਜ਼ੀਰੋ 'ਤੇ ਆਉਣ ਦੀ ਗੱਲ ਵੀ ਕਹੀ। ਪਹਿਲੇ ਦਸ ਮਹੀਨਿਆਂ ਵਿੱਚ ਕੁੱਲ 25,886 ਨੌਕਰੀਆਂ ਦੇਣ ਲਈ ਕਿਹਾ। 16 ਮੈਡੀਕਲ ਕਾਲਜ ਖੋਲ੍ਹਣ ਦੀ ਗੱਲ ਕੀਤੀ। ਪੰਜਾਬ ਨੂੰ ਸੈਰ ਸਪਾਟੇ ਦੇ ਖੇਤਰ ਵਿੱਚ ਅਮੀਰ ਦੱਸਿਆ ਗਿਆ। ਨਰੇਗਾ ਅਤੇ ਮਨਰੇਗਾ ਨੂੰ ਵੀ ਲਾਗੂ ਕਰਨ ਦੀ ਗੱਲ ਕੀਤੀ। ਉਦਯੋਗਿਕ ਨੀਤੀ ਵਿੱਚ ਸਨਅਤਕਾਰਾਂ ਦੇ 90 ਫੀਸਦੀ ਅਨੁਭਵ ਅਤੇ ਵਿਚਾਰ ਸ਼ਾਮਲ ਹਨ। ਮਾਨ ਨੇ ਕਿਹਾ ਕਿ ਪੰਜਾਬ ਨੂੰ ਲੁੱਟਣ ਵਾਲਿਆਂ ਖਿਲਾਫ ਜਾਂਚ ਚਲ ਰਹੀ ਹੈ।

ਸੀਐਮ ਮਾਨ ਨੇ ਐਲਾਨ ਕੀਤਾ ਹਰ ਸਾਲ 2200 ਮੁਲਾਜ਼ਮਾਂ ਦੀ ਭਰਤੀ ਹੋਵੇਗੀ ਜਿਨ੍ਹਾਂ ਵਿਚੋਂ 1800 ਕਾਂਸਟੇਬਲ ਤੇ 400 ਹੈੱਡ ਕਾਂਸਟੇਬਲ ਹੋਣਗੇ। ਉਨ੍ਹਾਂ ਕਿਹਾ ਕਿ ਸਤੰਬਰ 'ਚ ਪੇਪਰ, ਅਕਤੂਬਰ 'ਚ ਫਿਜ਼ੀਕਲ ਟੈਸਟ, ਨਵੰਬਰ 'ਚ ਰਿਜ਼ਲਟ ਤੇ ਦਸੰਬਰ 'ਚ ਭਰਤੀ ਹੋ ਜਾਵੇਗੀ ਜਿਸ ਲਈ ਕਿਸੇ ਸਿਫਾਰਸ਼ ਜਾਂ ਕੋਟੇ ਦੀ ਲੋੜ ਨਹੀਂ ਪਵੇਗੀ। ਪੰਜਾਬੀ ਨੌਜਵਾਨਾਂ ਨੂੰ ਯੋਗਤਾ ਦੇ ਹਿਸਾਬ ਨਾਲ ਨੌਕਰੀ ਮਿਲੇਗੀ।  ਨੌਜਵਾਨਾਂ ਨੂੰ ਮੈਡੀਕਲ ਦੀ ਪੜ੍ਹਾਈ ਲਈ ਬਾਹਰ ਨਹੀਂ ਜਾਣਾ ਪਵੇਗਾ। ਪੰਜਾਬ 'ਚ 16 ਨਵੇਂ ਮੈਡੀਕਲ ਕਾਲਜ ਸਥਾਪਿਤ ਕੀਤੇ ਜਾਣਗੇ। ਬਠਿੰਡਾ 'ਚ ਨਵਾਂ ਤੇ ਡਿਜੀਟਲ ਬੱਸ ਸਟੈਂਡ ਬਣੇਗਾ ਜਿੱਥੋਂ ਇਲੈਕਟ੍ਰੌਨਿਕ ਬੱਸਾਂ ਚੱਲਣਗੇਈ। ਪੰਜਾਬ ਨੂੰ 'ਮਿੰਨੀ ਗੋਆ' ਵੀ ਕਿਹਾ ਜਾਂਦਾ ਹੈ। ਇਸ ਲਈ ਇੱਥੇ ਟੂਰਿਜ਼ਮ ਨੂੰ ਉਤਸ਼ਾਹਤ ਕੀਤਾ ਜਾ ਰਿਹਾ

Published by:Ashish Sharma
First published:

Tags: Bathinda, CM Bhagwant mann, Republic Day 2023