
ਰਿਸਰਚ ਸਕਾਲਰਾਂ ਨੇ ਕੈਂਪਸ ਤੇ ਹੋਸਟਲ ਖੋਲ੍ਹਣ ਦੀ ਰੱਖੀ ਮੰਗ
Arshdeep Arshi
ਪੰਜਾਬ ਯੂਨੀਵਰਸਿਟੀ ਦੇ ਰਿਸਰਚ ਸਕਾਲਰਾਂ ਨੇ ਵਾਈਸ ਚਾਂਸਲਰ ਪ੍ਰੋ ਰਾਜ ਕੁਮਾਰ ਨੂੰ ਉਹਨਾਂ ਲਈ ਕੈਂਪਸ ਤੇ ਹੋਸਟਲ ਖੋਲ੍ਹਣ ਲਈ ਮੰਗ ਪੱਤਰ ਸੌਂਪਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਤਕਰੀਬਨ ਛੇ ਮਹੀਨੇ ਤੋਂ ਉਹਨਾਂ ਦੀ ਖੋਜ ਦਾ ਕੰਮ ਰੁਕਿਆ ਪਿਆ ਹੈ।
ਉਹਨਾਂ ਦਿੱਲੀ ਯੂਨੀਵਰਸਿਟੀ, IISc ਬੰਗਲੌਰ ਤੇ ਹੋਰ ਸੰਸਥਾਵਾਂ ਦਾ ਹਵਾਲਾ ਵੀ ਦਿੱਤਾ ਜਿੱਥੇ ਰਿਸਰਚ ਸਕਾਲਰਾਂ ਨੂੰ ਕੈਂਪਸ ਆਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ।
ਰਿਸਰਚ ਸਕਾਲਰਾਂ ਦਾ ਕਹਿਣਾ ਹੈ ਕਿ ਬਹੁਤ ਸਾਰੇ ਰਿਸਰਚ ਦੇ ਰਸਾਲੇ ਯੂਨੀਵਰਸਿਟੀ ਲਾਇਬ੍ਰੇਰੀ ਵਿੱੱਚ ਹਨ ਅਤੇ ਬਹੁਤ ਸਾਰੇ ਲਾਇਬ੍ਰੇਰੀ ਦੇ ਇੰਟਰਨੈੱਟ ਉੱਤੇ ਹੀ ਉਪਲੱਬਧ ਹੁੰਦੇ ਹਨ। ਲੈਬ ਬੰਦ ਹੋੋਣ ਕਾਰਨ ਵਿਗਿਆਨ ਦੇ ਰਿਸਰਚ ਸਕਾਲਰਾਂ ਦਾ ਬਹੁਤ ਨੁਕਸਾਨ ਹੋ ਚੁੱਕਾ ਹੈ। ਇਹਨਾਂ ਨੇ ਲੈਬ ਵਿੱਚ ਕਲਚਰ ਉਗਾਉਣੇ ਹੁੰਦੇ ਹਨ ਅਤੇ ਉਨ੍ਹਾਂ ਦਾ ਧਿਆਨ ਰੱੱਖਣਾ ਹੁੰਦਾ ਹੈ। ਪਰ ਲੈਬ ਬੰਦ ਹੋੋਣ ਕਾਰਨ ਇਹ ਸਭ ਬਰਬਾਦ ਹੋ ਚੁੱਕਾ ਹੈ ਅਤੇ ਉਹਨਾਂ ਨੂੰ ਇੱਕ ਤੋਂ ਡੇਢ ਸਾਲ ਮੁੜ ਇਸਦੇ ਲਈ ਲਾਉਣਾ ਪਏਗਾ। ਉਹਨਾਂ ਦਾ ਕਹਿਣਾ ਹੈ ਕਿ ਐਸੇ ਵਿੱਚ ਹੋਰ ਵਕਫਾ ਪਾਉਣ ਨਾਲ ਬਹੁਤ ਨੁਕਸਾਨ ਹੋਵੇਗਾ।
ਰਿਸਰਚ ਸਕਾਲਰਾਂ ਨੇ ਮੰਗ ਪੱਤਰ ਵਿੱਚ ਪਰਿਵਾਰਕ ਦਬਾਅ ਦਾ ਵੀ ਜ਼ਿਕਰ ਕੀਤਾ। ਉਹਨਾਂ ਲਿਖਿਆ ਹੈ ਕਿ ਬਹੁੁਤ ਸਾਰੇ ਰਿਸਰਚ ਸਕਾਲਰਾਂ ਦੇ ਪਰਿਵਾਰ ਉਹਨਾਂ ਉੱਤੇ ਵਿਆਹ ਜਾਂ ਨੌਕਰੀ ਲਈ ਦਬਾਅ ਪਾ ਰਹੇ ਹਨ। ਕਈ ਸਕਾਲਰਾਂ ਨੂੰ ਪੀਐੱਚਡੀ ਛੱੱਡਣ ਲਈ ਵੀ ਕਿਹਾ ਗਿਆ ਹੈ।
ਉਹਨਾਂ ਦਾ ਕਹਿਣਾ ਹੈ ਕਿ ਬਹੁਤਿਆਂ ਦੇ ਡਾਕੂਮੈਂਟ ਵੀ ਹੋਸਟਲਾਂ ਵਿੱਚ ਪਏ ਹਨ ਜਿਹਨਾਂ ਦੀ ਅਣਹੋਂਦ ਵਿੱਚ ਉਹ ਕਿਸੇ ਨੌਕਰੀ ਲਈ ਅਪਲਾਈ ਕਰਨ ਤੋਂ ਵੀ ਅਸਮਰੱਥ ਹਨ।
ਇਸ ਤੋਂ ਇਲਾਵਾ ਘਰਾਂ ਵਿੱਚ ਇੰਟਰਨੈੱਟ ਦੀ ਸਮੱੱਸਿਆ ਦਾ ਵੀ ਜ਼ਿਕਰ ਕੀਤਾ ਗਿਆ। ਰਿਸਰਚ ਸਕਾਲਰ ਵੀ ਐਮ ਏ ਦੇ ਵਿਦਿਆਰਥੀਆਂ ਦੀਆਂ ਆਨਲਾਈਨ ਕਲਾਸਾਂ ਲੈ ਰਹੇ ਹਨ ਜਿਸ ਵਿੱਚ ਇੰਟਰਨੈੱਟ ਦੀਆਂ ਦਿੱਕਤਾਂ ਆ ਰਹੀਆਂ ਹਨ। ਉਹਨਾਂ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਖੋੋਲ੍ਹ ਕੇ ਉਹਨਾਂ ਨੂੰ ਕੈਂਪਸ ਵਿੱਚੋਂ ਕਲਾਸਾਂ ਲੈੈਣ ਦੀ ਸਹੂਲਤ ਦਿੱੱਤੀ ਜਾਵੇ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।