ਪੰਜਾਬ ਯੂਨੀਵਰਸਿਟੀ ਵਿੱਚ ਰਿਸਰਚ ਸਕਾਲਰ ਆਉਣੇ ਸ਼ੁਰੂ 

ਪੰਜਾਬ ਯੂਨੀਵਰਸਿਟੀ ਵਿੱਚ ਰਿਸਰਚ ਸਕਾਲਰ ਆਉਣੇ ਸ਼ੁਰੂ 

  • Share this:
 15 ਅਕਤੂਬਰ ਤੋਂ ਕੇਂਦਰ ਨੇ ਸਿੱਖਿਆ ਸੰਸਥਾਵਾਂ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਹੌਲੀ-ਹੌਲੀ ਸਿੱਖਿਆ ਸੰਸਥਾਵਾਂ ਖੁੱਲ੍ਹ ਰਹੀਆਂ ਹਨ। ਪੰਜਾਬ ਯੂਨੀਵਰਸਿਟੀ ਨੇ ਵੀ ਰਿਸਰਚ ਸਕਾਲਰਾਂ ਨੂੰ ਆਉਣ ਦੀ ਇਜਾਜ਼ਤ ਦੇ ਦਿੱਤੀ ਹੈ। ਬਹੁਤ ਸਾਰੇ ਰਿਸਰਚ ਸਕਾਲਰ ਆਪਣਾ ਲੈਬ ਦਾ ਕੰਮ ਕਰ ਪਾਉਣਗੇ।

ਬਾਇਓਕੈਮਿਸਟਰੀ ਵਿਭਾਗ ਵਿੱਚ ਪ੍ਰੋ ਨਵਨੀਤ ਅਗਨੀਹੋਤਰੀ ਨੇ ਦੱਸਿਆ ਕਿ ਰਿਸਰਚ ਵਿੱਚ ਗੈਪ ਤਾਂ ਆਇਆ ਹੈ ਪਰ ਉਸ ਦੀ ਭਰਪਾਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦ ਲੈਬ ਬੰਦ ਸੀ ਤਾਂ ਲਿਖਤੀ ਕੰਮ ਉੱਤੇ ਜੋਰ ਦਿੱਤਾ ਗਿਆ। ਲੈਬ ਵਿੱਚ ਕੰਮ ਕਰ ਰਹੇ ਵਿਦਿਆਰਥੀਆਂ ਨੇ ਦੱਸਿਆ ਕਿ ਅਜੇ ਵੀ ਰਿਸਰਚ ਵਿੱਚ ਦਿੱਕਤ ਆ ਰਹੀ ਹੈ। ਪੀਜੀਆਈ ਜਾ ਕੇ ਆਪਣਾ ਕੰਮ ਨਹੀਂ ਕਰ ਸਕਦੇ। ਇਸ ਤੋਂ ਇਲਾਵਾ ਹੋਸਟਲ ਬੰਦ ਹੋਣ ਕਰਕੇ ਬਾਹਰ ਰਹਿਣਾ ਪੈ ਰਿਹਾ ਹੈ।

ਕੈਮਿਸਟਰੀ ਵਿਭਾਗ ਦੇ ਪ੍ਰੋ ਦੀਪਕ ਸਲੂੰਕੇ ਨੇ ਦੱਸਿਆ ਕਿ ਰਿਸਰਚ ਉੱਤੇ ਕੈਂਪਸ ਬੰਦ ਰਹਿਣ ਨਾਲ ਕਾਫੀ ਫਰਕ ਪਿਆ ਹੈ। ਕੈਮੀਕਲ ਖਰਾਬ ਹੋ ਗਏ। ਸਭ ਕੁੱਝ ਵਿਦਿਆਰਥੀਆਂ ਨੂੰ ਦੁਬਾਰਾ ਬਣਾਉਣਾ ਪਵੇਗਾ। ਕਈ ਵਿਦਿਆਰਥੀਆਂ ਦੀ ਫੈਲੋਸ਼ਿਪ ਖਤਮ ਹੋ ਗਈ ਹੈ। ਵਿਦਿਆਰਥੀਆਂ ਵਿੱਚ ਕਾਫੀ ਚਿੰਤਾ ਹੈ।

ਕੈਮਿਸਟਰੀ ਦੇ ਰਿਸਰਚ ਸਕਾਲਰ ਦੀਪੇਂਦਰ ਕੌਸ਼ਿਕ ਨੇ ਦੱਸਿਆ ਕਿ ਉਹਨਾਂ ਦਾ ਆਖਰੀ ਸਾਲ ਜੁਲਾਈ ਵਿੱਚ ਖਤਮ ਹੋਣਾ ਸੀ। ਫੈਲੋਸ਼ਿਪ ਜੁਲਾਈ ਵਿੱਚ ਖਤਮ ਹੋ ਗਈ। ਕੰਮ ਰੁਕ ਗਿਆ। ਹੋਸਟਲ ਬੰਦ ਹਨ ਇਸ ਕਰਕੇ ਬਾਹਰ ਅਲੱਗ ਤੋਂ ਪੈਸੇ ਦੇ ਕੇ ਰਹਿਣਾ ਪੈ ਰਿਹਾ ਹੈ।

ਕੈਮਿਸਟਰੀ ਵਿਭਾਗ ਦੀ ਰਿਸਰਚ ਸਕਾਲਰ ਸੰਚਿਤਾ ਨੇ ਦੱਸਿਆ ਕਿ ਉਸਦੇ ਕਾਫੀ ਕੰਪਾਊਂਡ ਖਰਾਬ ਹੋ ਗਏ। ਉਹਨਾਂ ਦੇ ਤਿੰਨ ਸਾਲ ਦੇ ਕੰਮ ਉੱਤੇ ਅਸਰ ਪਿਆ ਹੈ। ਉਹਨਾਂ ਦੱਸਿਆ ਕਿ ਉਹਨਾਂ ਨੂੰ ਜ਼ੀਰੋ ਤੋਂ ਕੰਮ ਸ਼ੁਰੂ ਕਰਨਾ ਪੈਣਾ ਹੈ।

ਰਾਜਨੀਤੀ ਸ਼ਾਸਤਰ ਦੇ ਰਿਸਰਚ ਸਕਾਲਰ ਕੁਲਦੀਪ ਨੇ ਦੱਸਿਆ ਕਿ ਰਿਸਰਚ ਸਕਾਲਰਾਂ ਨੇ ਕੈਂਪਸ ਵਿੱਚ ਜਾਂ ਫੀਲਡ ਵਿੱਚ ਜਾ ਕੇ ਕੰਮ ਕਰਨਾ ਹੁੰਦਾ ਹੈ। ਉਹਨਾਂ ਕਿਹਾ ਕਿ ਰਿਸਰਚ ਸਕਾਲਰਾਂ ਦੀ ਗਿਣਤੀ ਘੱਟ ਹੁੰਦੀ ਹੈ। ਯੂਨੀਵਰਸਿਟੀ ਸੌਖਿਆਂ ਹੀ ਇਹਨਾਂ ਨੂੰ ਸੁਵਿਧਾਵਾਂ ਦੇ ਸਕਦੀ ਸੀ ਪਰ ਐਵੇਂ ਨਹੀਂ ਕੀਤਾ ਗਿਆ।

ਤਕਰੀਬਨ ਸੱਤ ਮਹੀਨੇ ਬਾਅਦ ਰਿਸਰਚ ਸਕਾਲਰ ਆਪਣੀ ਲੈਬ ਵਿੱਚ ਜਾ ਸਕਦੇ ਹਨ ਅਤੇ ਹਿਊਮੈਨਿਟੀ ਦੇ ਵਿਦਿਆਰਥੀ ਲਾਇਬ੍ਰੇਰੀ ਦੇ ਰਿਸੋਰਸ ਵਰਤ ਸਕਦੇ ਹਨ। ਲੇਕਿਨ ਇਸ ਸਮੇਂ ਦੌਰਾਨ ਜਿਹੜਾ ਉਹਨਾਂ ਦਾ ਨੁਕਸਾਨ ਹੋਇਆ ਹੈ ਉਸ ਦੀ ਭਰਪਾਈ ਨਹੀਂ ਹੋ ਸਕਦੀ। ਵਿਗਿਆਨ ਦੇ ਵਿਦਿਆਰਥੀਆਂ ਦੀ ਰਿਸਰਚ ਵਿੱਚ ਗੈਪ ਆਇਆ ਹੈ। ਬਹੁਤ ਸਾਰੇ ਰਿਸਰਚ ਸਕਾਲਰਾਂ ਦੀ ਫੈਲੋਸ਼ਿਪ ਖਤਮ ਹੋ ਗਈ। ਇਹ ਸਾਰੀਆਂ ਚੀਜਾਂ ਵੱਲ ਸ਼ਾਇਦ ਧਿਆਨ ਨਹੀਂ ਦਿੱਤਾ ਗਿਆ। ਕਈ ਵਿਦਿਆਰਥੀਆਂ ਦੀ ਤਿੰਨ ਸਾਲ ਦੀ ਰਿਸਰਚ ਉੱਤੇ ਮਿੱਟੀ ਪੈ ਗਈ ਹੈ।
Published by:Ashish Sharma
First published: