ਸੰਗਰੂਰ ਰੈਲੀ ਵਿਚ ਸੁਖਬੀਰ ਨੂੰ ਪੰਥ ਵਿਚੋਂ ਛੇਕਣ ਦਾ ਮਤਾ ਪ੍ਰਵਾਨ, ਰੈਲੀ ਵਿਚਲੇ ਇਕੱਠ ਤੋਂ ਟਕਸਾਲੀ ਬਾਗੋਬਾਗ

News18 Punjabi | News18 Punjab
Updated: February 23, 2020, 6:55 PM IST
share image
ਸੰਗਰੂਰ ਰੈਲੀ ਵਿਚ ਸੁਖਬੀਰ ਨੂੰ ਪੰਥ ਵਿਚੋਂ ਛੇਕਣ ਦਾ ਮਤਾ ਪ੍ਰਵਾਨ, ਰੈਲੀ ਵਿਚਲੇ ਇਕੱਠ ਤੋਂ ਟਕਸਾਲੀ ਬਾਗੋਬਾਗ
ਸੰਗਰੂਰ ਰੈਲੀ ਵਿਚ ਸੁਖਬੀਰ ਨੂੰ ਪੰਥ ਵਿਚੋਂ ਛੇਕਣ ਦਾ ਮਤਾ ਪ੍ਰਵਾਨ...

ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਢੀਂਡਸਾ ਪਰਿਵਾਰ ਅਤੇ ਟਕਸਾਲੀਆਂ ਵੱਲੋਂ ਸੰਗਰੂਰ ਵਿਚ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਇਕੱਠ ਵਿਚ ਬਾਗੀ ਆਗੂਆਂ ਨੇ ਜੰਮ ਕੇ ਆਪਣੀ ਭੜਾਸ ਕੱਢੀ।

  • Share this:
  • Facebook share img
  • Twitter share img
  • Linkedin share img
ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਢੀਂਡਸਾ ਪਰਿਵਾਰ ਅਤੇ ਟਕਸਾਲੀਆਂ ਵੱਲੋਂ ਅੱਜ ਸੰਗਰੂਰ ਵਿਚ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਅਨਾਜ ਮੰਡੀ ਵਿਚ ਕੀਤੇ ਗਏ ਇਕੱਠ ਵਿਚ ਬਾਗੀ ਆਗੂਆਂ ਨੇ ਜੰਮ ਕੇ ਆਪਣੀ ਭੜਾਸ ਕੱਢੀ। ਰੈਲੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੰਥ ਵਿਚੋਂ ਕੱਢਣ ਦਾ ਮਤਾ ਪਰਵਾਨ ਕੀਤਾ ਗਿਆ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸੰਗਰੂਰ ਵਿਚ ਹੀ ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਰੈਲੀ ਕੀਤੀ ਸੀ। ਜਿਸ ਵਿਚ ਦੋਵਾਂ ਬਾਦਲਾਂ ਨੇ ਅਕਾਲੀ ਦਲ ਤੋਂ ਬਾਗੀ ਹੋਏ ਆਗੂਆਂ ਉਤੇ ਤਿੱਖੇ ਹਮਲੇ ਕੀਤੇ ਸਨ।

ਹੁਣ ਟਕਸਾਲੀ ਆਗੂਆਂ ਨੇ ਅੱਜ ਇਸੇ ਥਾਂ ਉਤੇ ਰੈਲੀ ਕਰਕੇ ਇਸ ਦਾ ਮੋੜਵਾਂ ਜਵਾਬ ਦਿੱਤਾ ਹੈ। ਇਸ ਮੌਕੇ ਸੰਬੋਧਨ ਕਰਦੇ ਹੋਏ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ, "ਬਾਦਲਾਂ ਨੇ ਆਪਣੇ ਨਿੱਜੀ ਹਿੱਤਾਂ ਲਈ ਸਾਰੀ ਸਿੱਖ ਕੌਮ ਨੂੰ ਦਾਅ ਉਤੇ ਲਗਾ ਦਿੱਤਾ ਹੈ। ਬਾਦਲ ਉਨ੍ਹਾਂ ਉਤੇ ਕਾਂਗਰਸ ਨਾਲ ਮਿਲੇ ਹੋਣ ਦਾ ਇਲਜ਼ਾਮ ਲਗਾ ਰਹੇ ਹਨ, ਪਰ ਪੰਜਾਬੀ ਜਾਣਦੇ ਹਨ ਕਿ ਕਾਂਗਰਸ ਨਾਲ ਕੌਣ ਰਲਿਆ ਹੋਇਆ ਹੈ। ਉਨ੍ਹਾਂ ਨੇ ਕਿਹਾ, ਸਾਰੇ ਜਾਣਦੇ ਹਨ ਕਿ ਬਰਗਾੜੀ ਅਤੇ ਬਹਿਬਲ ਕਲਾਂ ਕਾਂਡ ਦੇ ਕੇਸ ਕਾਂਗਰਸ ਨੇ ਕਿਸ ਦੇ ਕਹਿਣ ਉਤੇ ਠੱਪ ਕੀਤੇ ਹਨ।
ਪਰਮਿੰਦਰ ਨੇ ਕਿਹਾ ਕਿ ਅਕਾਲੀ ਦਲ ਦੀ ਸਹੀ ਅਗਵਾਈ ਕੌਣ ਕਰ ਸਕਦਾ ਹੈ, ਇਸ ਦਾ ਫੈਸਲਾ ਲੋਕਾਂ ਨੂੰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਆਪਣੀ ਰੈਲੀ ਵਿਚ ਢੀਂਡਸਾ ਪਰਿਵਾਰ ਦੇ ਭੋਗ ਪਾਉਣ ਦੀ ਗੱਲ ਕਰਕੇ ਗਏ ਸਨ, ਇਸ ਤੋਂ ਉਨ੍ਹਾਂ ਦੀ ਸੋਚ ਜ਼ਾਹਰ ਹੁੰਦੀ ਹੈ। ਢੀਂਡਸਾ ਨੇ ਕਿਹਾ ਕਿ ਬਾਦਲਾਂ ਖਿਲਾਫ ਸ਼ੁਰੂ ਕੀਤੀ ਲੜਾਈ ਤੋਂ ਉਹ ਪਿੱਛੇ ਨਹੀਂ ਹਟਣਗੇ।

ਰੈਲੀ ਦੌਰਾਨ ਬਿਜਲੀ ਬੋਰਡ ਦੇ ਸਾਬਕਾ ਏ.ਐਮ. ਗੁਰਬਚਨ ਸਿੰਘ ਬਚੀ ਵੱਲੋਂ ਪੜ੍ਹੇ ਗਏ ਮਤਿਆਂ ਵਿਚ ਸੁਖਬੀਰ ਸਿੰਘ ਬਾਦਲ ਨੂੰ ਪੰਥ ਵਿਚੋਂ ਕੱਢਣ ਦਾ ਮਤਾ ਪਾਇਆ ਗਿਆ ਜਿਸ ਨੂੰ ਹਾਜ਼ਰ ਲੋਕਾਂ ਵੱਲੋਂ ਜੈਕਾਰਿਆਂ ਦੀ ਗੂੰਜ ਨਾਲ ਪ੍ਰਵਾਨਗੀ ਦਿੱਤੀ ਗਈ।

ਸੁਖਬੀਰ ਨੇ ਪੰਥ ਨੂੰ ਕੀਤਾ ਤਬਾਹ : ਰਾਮੂਵਾਲੀਆ

ਇਸ ਮੌਕੇ ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਬਰਗਾੜੀ ਅਤੇ ਬਹਿਬਲ ਕਲਾਂ ਕਾਂਡ ਦੀ ਪੰਜਾਬ ਵਾਸੀਆਂ ਤੋਂ ਮੁਆਫ਼ੀ ਮੰਗੇ ਬਿਨਾਂ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਦਾ ਖਹਿੜਾ ਨਹੀਂ ਛੁੱਟਣਾ। ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਉਤੇ ਤੰਜ ਕਸਦਿਆਂ ਕਿਹਾ ਕਿ ਸੁਖਬੀਰ ਅਜਿਹੀ ਸੱਪਣੀ ਹੈ, ਜਿਹੜੀ ਆਪਣੇ ਹੀ ਬੱਚੇ ਖਾ ਜਾਂਦੀ ਹੈ, ਕਿਉਂਕਿ ਸੁਖਬੀਰ ਬਾਦਲ ਨੇ ਪ੍ਰਧਾਨ ਹੁੰਦਿਆਂ ਪੰਥ ਨੂੰ ਹੀ ਤਬਾਹ ਕਰ ਦਿੱਤਾ।

ਸੁਖਬੀਰ ਦੇ ਹੰਕਾਰ ਦਾ ਭੋਗ ਅੱਜ ਪੈ ਗਿਆ : ਸੇਖਵਾਂ

ਰੈਲੀ ਨੂੰ ਸੰਬੋਧਨ ਕਰਦੇ ਹੋਏ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਢੀਂਡਸਾ ਪਰਿਵਾਰ ਦਾ ਭੋਗ ਪਾਉਣ ਵਾਲੇ ਸੁਖਬੀਰ ਦੇ ਹੰਕਾਰ ਦਾ ਭੋਗ ਅੱਜ ਸੰਗਰੂਰ ਵਾਸੀਆਂ ਨੇ ਪਾ ਦਿੱਤਾ ਹੈ। ਉਨ੍ਹਾਂ ਸੁਖਬੀਰ ਸਿੰਘ ਬਾਦਲ ਨੂੰ ਚੈਲੇਂਜ ਕੀਤਾ ਕਿ ਸੁਖਬੀਰ ਆਪਣੇ ਪਿਤਾ ਦੀਆਂ ਪਾਰਟੀ ਪ੍ਰਤੀ ਕੁਰਬਾਨੀਆਂ ਦਾ ਵੇਰਵਾ ਲੈ ਕੇ ਆਵੇ ਅਤੇ ਮੈਂ ਆਪਣੇ ਪਿਤਾ ਦੀਆਂ ਕੁਰਬਾਨੀਆਂ ਦਾ ਵੇਰਵਾ ਲੈ ਕੇ ਆਵਾਂਗਾ। ਸੇਖਵਾਂ ਨੇ ਕਿਹਾ ਕਿ ਜੇਕਰ ਮੇਰੇ ਪਿਤਾ ਦੀ ਕੁਰਬਾਨੀ ਪ੍ਰਕਾਸ਼ ਸਿੰਘ ਬਾਦਲ ਨਾਲੋਂ ਘੱਟ ਹੋਈ ਤਾਂ ਉਹ ਗੋਲੀ ਖਾਣ ਨੂੰ ਤਿਆਰ ਹਨ।

ਸੰਗਰੂਰ ਦੀ ਧਰਤੀ ਤੋਂ ਹੋਇਆ ਨਵਾਂ ਆਗਾਜ਼ : ਜੀਕੇ

ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਸੰਗਰੂਰ ਦੀ ਧਰਤੀ ਤੋਂ ਨਵਾਂ ਆਗਾਜ਼ ਹੋਇਆ ਹੈ। ਜੀਕੇ ਨੇ ਕਿਹਾ ਕਿ ਬਾਦਲ ਪਿਉ-ਪੁੱਤ ਦੋਨੋਂ ਆਪਣੀ ਪਹਿਲੀ ਚੋਣ ਹਾਰੇ ਸਨ। ਜੀਕੇ ਨੇ ਕਿਹਾ ਕਿ ਇਸ ਇਕੱਠ ਨੂੰ ਕਾਂਗਰਸੀਆਂ ਦਾ ਇਕੱਠ ਦੱਸਣ ਵਾਲੇ ਬੌਖਲਾਹਟ ਵਿਚ ਹਨ। ਜੀਕੇ ਨੇ ਕਿਹਾ ਕਿ ਸੁਖਬੀਰ ਨੂੰ ਉਨ੍ਹਾਂ ਨਾਲ ਵੀ ਇਹੀ ਗਿਲਾ ਸੀ ਕਿ ਉਹ ਪੰਥ ਦੀ ਗੱਲ ਕਿਉਂ ਕਰਦੇ ਹਨ।

 

 
First published: February 23, 2020
ਹੋਰ ਪੜ੍ਹੋ
ਅਗਲੀ ਖ਼ਬਰ