ਐਗਜ਼ਿਟ ਪੋਲ: ਹੈਰਾਨ ਕਰਨ ਵਾਲੇ ਹੋਣਗੇ 4 VIP ਸੀਟਾਂ ਦੇ ਨਤੀਜੇ, ਰਾਜਾ ਵੜਿੰਗ ਮਾਰ ਸਕਦੇ ਹਨ ਬਾਜ਼ੀ

News18 Punjab
Updated: May 20, 2019, 9:47 PM IST
share image
ਐਗਜ਼ਿਟ ਪੋਲ: ਹੈਰਾਨ ਕਰਨ ਵਾਲੇ ਹੋਣਗੇ 4 VIP ਸੀਟਾਂ ਦੇ ਨਤੀਜੇ, ਰਾਜਾ ਵੜਿੰਗ ਮਾਰ ਸਕਦੇ ਹਨ ਬਾਜ਼ੀ

  • Share this:
  • Facebook share img
  • Twitter share img
  • Linkedin share img
ਨਿਊਜ਼-18 ਦੇ ਐਗਜ਼ਿਟ ਪੋਲ ਮੁਤਾਬਿਕ ਪੰਜਾਬ ਵਿਚ ਕੈਪਟਨ ਸਰਕਾਰ ਦਾ ਜਾਦੂ ਚੱਲੇਗਾ ਤੇ ਕਾਂਗਰਸ 10 ਸੀਟਾਂ ਹਾਸਲ ਕਰ ਸਕਦੀ ਹੈ। ਜੇਕਰ ਸੂਬੇ ਦੀਆਂ 4 VIP ਸੀਟਾਂ- ਬਠਿੰਡਾ, ਫ਼ਿਰੋਜਪੁਰ, ਪਟਿਆਲਾ, ਸੰਗਰੂਰ ਤੇ ਗੁਰਦਾਸਪੁਰ ਦੀ ਗੱਲ ਕੀਤੀ ਜਾਵੇ ਤਾਂ ਇਹ ਨਤੀਜੇ ਹੈਰਾਨ ਕਰਨ ਵਾਲੇ ਹੋਣਗੇ।

ਇਨ੍ਹਾਂ ਵੀਪੀਆਈਪੀ ਸੀਟਾਂ ਦੇ ਜੋ ਅੰਕੜੇ IPSOS EXIT POLL ਨੇ ਜਾਰੀ ਕੀਤੇ ਹਨ, ਉਨ੍ਹਾਂ ਵਿਚ ਅਕਾਲੀ ਦਲ ਨੂੰ ਵੱਡਾ ਝਟਕਾ ਲੱਗੇਗਾ। ਬਾਦਲਾਂ ਦਾ ਗੜ੍ਹ ਤੇ ਵੱਕਾਰੀ ਮੰਨੀ ਜਾਂਦੀ ਬਠਿੰਡਾ ਸੀਟ ਵਿਚ ਕਾਂਗਰਸ ਦੇ ਰਾਜਾ ਵੜਿੰਗ ਵੱਡੀ ਸੰਨ੍ਹ ਲਾ ਕੇ ਜਿੱਤ ਦਰਜ ਕਰ ਸਕਦੇ ਹਨ। ਅੰਕੜਿਆਂ ਮੁਤਾਬਿਕ ਫ਼ਿਰੋਜਪੁਰ ਤੋਂ ਖ਼ੁਦ ਚੋਣ ਮੈਦਾਨ ਵਿਚ ਉੱਤਰੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਇਸ ਸੀਟ ਉੱਤੇ ਅਕਾਲੀ ਦਲ ਲਈ ਜਿੱਤ ਦਰਜ਼ ਕਰ ਸਕਦੇ ਹਨ।

ਅਕਾਲੀ ਦਲ ਲਈ ਦੋਵੇਂ ਵੱਕਾਰੀ ਸੀਟਾਂ ਤੋਂ ਇੱਕ ਜਿੱਤ ਤੇ ਇੱਕ ਹਾਰ ਮਿਲਦੀ ਨਜ਼ਰ ਆ ਰਹੀ ਹੈ। ਪੰਜਾਬ ਵਿੱਚ ਗੰਭੀਰ ਸਿਆਸੀ ਸੰਕਟ ਨਾਲ ਜੂਝ ਰਹੀ ਆਮ ਆਦਮੀ ਪਾਰਟੀ ਲਈ ਸਿਰਫ਼ ਸੰਗਰੂਰ ਸੀਟ ਤੋਂ ਹੀ ਆਸ ਦੀ ਕਿਰਨ ਹੈ। ਅੰਕੜਿਆਂ ਮੁਤਾਬਿਕ ਸੰਗਰੂਰ ਤੋਂ ਇੱਕ ਵਾਰ ਫੇਰ ਜਿੱਤ ਦਰਜ ਕਰਨਗੇ। ਯਾਨੀ ਸੁਰਜੀਤ ਸਿੰਘ ਬਰਨਾਲਾ ਤੋਂ ਬਾਅਦ ਭਗਵੰਤ ਮਾਨ ਸੰਗਰੂਰ ਤੋਂ ਦੂਜੀ ਵਾਰ ਸਾਂਸਦ ਬਣ ਸਕਦੇ ਹਨ। ਇਸ ਤੋਂ ਇਲਾਵਾ ਜੇਕਰ ਗੱਲ ਪਟਿਆਲਾ ਤੇ ਗੁਰਦਾਸਪੁਰ ਸੀਟ ਦੀ ਕੀਤੀ ਜਾਵੇ ਤਾਂ ਇਨ੍ਹਾਂ ਦੋਵੇਂ ਸੀਟਾਂ ਉੱਤੇ ਸਰਵੇ ਮੁਤਾਬਿਕ ਫਸਵਾਂ ਮੁਕਾਬਲਾ ਹੈ। ਕੋਈ ਵੀ ਉਮੀਦਵਾਰ ਇੱਥੇ ਜਿੱਤ ਦਰਜ ਕਰ ਸਕਦਾ ਹੈ।
ਪਟਿਆਲਾ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਮੈਦਾਨ ਵਿਚ ਹਨ, ਜਿਨ੍ਹਾਂ ਨੂੰ ਚੁਨੌਤੀ ਦੇ ਰਹੇ ਨੇ PDA ਦੇ ਉਮੀਦਵਾਰ ਤੇ ਮੌਜੂਦਾ ਸਾਂਸਦ ਡਾ. ਧਰਮਵੀਰ ਗਾਂਧੀ, ਜਦੋਂਕਿ ਗੁਰਦਾਸਪੁਰ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾ ਵੱਕਾਰ ਦਾਅ ਉੱਤੇ ਹੈ। ਜਾਖੜ ਦੇ ਮੁਕਾਬਲੇ ਬੀਜੇਪੀ ਦੀ ਉਮੀਦਵਾਰ ਤੇ ਬਾਲੀਵੁੱਡ ਸਿਤਾਰੇ ਸੰਨੀ ਦਿਓਲ ਮੈਦਾਨ ਵਿਚ ਹਨ। ਇਨ੍ਹਾਂ ਦੋਵੇਂ ਸੀਟਾਂ ਉੱਤੇ ਸਾਰੇ ਉਮੀਦਵਾਰਾਂ ਦੀਆਂ ਧੜਕਣਾਂ ਤੇਜ਼ ਹੋ ਚੁੱਕੀਆਂ ਹਨ ਤੇ ਹੁਣ ਨਜ਼ਰਾਂ 23 ਦੇ ਚੋਣ ਨਤੀਜਿਆਂ ਉੱਤੇ ਹੀ ਟਿਕੀਆਂ ਹਨ।
First published: May 20, 2019
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading