• Home
 • »
 • News
 • »
 • punjab
 • »
 • RETURNED ACADEMY AWARDS IN SUPPORT OF FARMERS STRUGGLE AGAINST THREE AGRICULTURAL LAWS

ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਸੰਘਰਸ਼ ਦੀ ਹਿਮਾਇਤ 'ਚ ਅਕਾਦਮੀ ਪੁਰਸਕਾਰ ਕੀਤੇ ਵਾਪਸ

ਇਸ ਤੋਂ ਪਹਿਲਾਂ ਪ੍ਰਗਟਾਵੇ ਦੀ ਆਜ਼ਾਦੀ ਦੇ ਸੁਆਲ ਉੱਪਰ ਏਸੇ ਧਾਕੜ ਸਰਕਾਰ ਦੇ ਰਵੱਈਏ ਵਿਰੁੱਧ ਵੱਡੀ ਗਿਣਤੀ ਵਿੱਚ ਪੰਜਾਬੀ ਲੇਖਕਾਂ ਨੇ ਅਕਾਦਮੀ ਪੁਰਸਕਾਰ ਵਾਪਸ ਕਰਕੇ ਆਪਣਾ ਵਿਰੋਧ ਦਰਜ ਕਰਵਾਇਆ ਸੀ। ਅੱਜ ਫਿਰ ਜਦੋਂ ਭਾਰਤ ਸਰਕਾਰ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੂੰ ਸਵੀਕਾਰ ਕਰਨ ਦੀ ਥਾਂ ਉਨ੍ਹਾਂ ਨੂੰ ਕੜਾਕੇ ਦੀ ਸਰਦੀ ਵਿੱਚ ਸੜਕਾਂ ਉੱਤੇ ਰੋਲ ਰਹੀ ਹੈ, ਤਾਂ ਇਸ ਦੇ ਵਿਰੋਧ ਵਜੋਂ ਪੰਜਾਬੀ ਲੇਖਕ ਸਨਮਾਨ ਵਾਪਸ ਕਰਕੇ ਕੌਮੀ ਪੱਧਰ ਉੱਪਰ ਆਪਣੇ ਵਿਰੋਧ ਦਾ ਪ੍ਰਗਟਾਵਾ ਕਰ ਰਹੇ ਹਨ।

(ਸੰਕੇਤਕ ਫੋਟੋ)

 • Share this:
  ਚੰਡੀਗੜ੍ਹ: ਪੰਜਾਬ ਦੇ ਕਿਸਾਨਾਂ ਵੱਲੋਂ ਭਾਰਤ ਸਰਕਾਰ ਦੇ ਜ਼ਬਰਦਸਤੀ ਥੋਪੇ ਗਏ ਕਾਲੇ ਕਾਨੂੰਨਾਂ ਖ਼ਿਲਾਫ਼ ਵਿੱਢਿਆ ਗਿਆ ਇਤਿਹਾਸਕ ਸੰਘਰਸ਼ ਹੈ, ਜਿਹੜਾ ਇਸ ਸਮੇਂ ਭਾਰਤ ਦੇ ਲੋਕਾਂ ਦੀ ਹੋਂਦ ਅਤੇ ਹੋਣੀ ਦੇ ਨਾਜ਼ੁਕ ਮੋੜ ਉੱਪਰ ਖੜ੍ਹਾ ਹੈ। ਸਮੂਹ ਲੋਕ-ਹਿਤੈਸ਼ੀ ਜਥੇਬੰਦੀਆਂ, ਬੁੱਧੀਜੀਵੀ, ਸਮਾਜਕ ਕਾਰਕੁੰਨ, ਕਲਾਕਾਰ, ਪੱਤਰਕਾਰ ਜਿੱਥੇ ਇਸ ਸੰਘਰਸ਼ ਵਿੱਚ ਕਿਸਾਨਾਂ ਦੇ ਸੰਗ-ਸਾਥ ਹਨ, ਉੱਥੇ ਅੱਜ ਪੰਜਾਬੀ ਦੇ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾਵਾਂ ਨੇ ਆਪਣਾ ਸਹਿਯੋਗ ਅਤੇ ਸਮਰਥਨ ਇਸ ਸੰਘਰਸ਼ ਨੂੰ ਦਿੰਦਿਆਂ ਆਪਣੇ ਪੁਰਸਕਾਰ ਭਾਰਤ ਸਰਕਾਰ ਨੂੰ ਵਾਪਸ ਕਰ ਦਿੱਤੇ ਹਨ। ਪੁਰਸਕਾਰ ਵਾਪਸ ਕਰਨ ਵਾਲਿਆਂ ਵਿੱਚ ਸਿਰਮੌਰ ਸ਼ਾਇਰ ਡਾ. ਮੋਹਨਜੀਤ (ਦਿੱਲੀ), ਪ੍ਰਸਿੱਧ ਚਿੰਤਕ ਡਾ. ਜਸਵਿੰਦਰ ਸਿੰਘ (ਪਟਿਆਲਾ) ਅਤੇ ਪੰਜਾਬੀ ਨਾਟਕਕਾਰ ਅਤੇ 'ਪੰਜਾਬੀ ਟ੍ਰਿਬਿਊਨ' ਦੇ ਸੰਪਾਦਕ ਡਾ. ਸਵਰਾਜਬੀਰ ਸ਼ਾਮਿਲ ਹਨ । ਕਿਸਾਨ ਜਥੇਬੰਦੀਆਂ ਨੇ ਇਹ ਫੈਸਲੇ ਦਾ ਸੁਆਗਤ ਕੀਤਾ ਹੈ।

  ਯਾਦ ਰਹੇ ਕਿ ਇਸ ਤੋਂ ਪਹਿਲਾਂ ਪ੍ਰਗਟਾਵੇ ਦੀ ਆਜ਼ਾਦੀ ਦੇ ਸੁਆਲ ਉੱਪਰ ਏਸੇ ਧਾਕੜ ਸਰਕਾਰ ਦੇ ਰਵੱਈਏ ਵਿਰੁੱਧ ਵੱਡੀ ਗਿਣਤੀ ਵਿੱਚ ਪੰਜਾਬੀ ਲੇਖਕਾਂ ਨੇ ਅਕਾਦਮੀ ਪੁਰਸਕਾਰ ਵਾਪਸ ਕਰਕੇ ਆਪਣਾ ਵਿਰੋਧ ਦਰਜ ਕਰਵਾਇਆ ਸੀ। ਅੱਜ ਫਿਰ ਜਦੋਂ ਭਾਰਤ ਸਰਕਾਰ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੂੰ ਸਵੀਕਾਰ ਕਰਨ ਦੀ ਥਾਂ ਉਨ੍ਹਾਂ ਨੂੰ ਕੜਾਕੇ ਦੀ ਸਰਦੀ ਵਿੱਚ ਸੜਕਾਂ ਉੱਤੇ ਰੋਲ ਰਹੀ ਹੈ, ਤਾਂ ਇਸ ਦੇ ਵਿਰੋਧ ਵਜੋਂ ਪੰਜਾਬੀ ਲੇਖਕ ਸਨਮਾਨ ਵਾਪਸ ਕਰਕੇ ਕੌਮੀ ਪੱਧਰ ਉੱਪਰ ਆਪਣੇ ਵਿਰੋਧ ਦਾ ਪ੍ਰਗਟਾਵਾ ਕਰ ਰਹੇ ਹਨ। ਵਾਪਸ ਕੀਤੇ ਗਏ ਇਨ੍ਹਾਂ ਸਨਮਾਨਾਂ ਦਾ ਵੱਡੀ ਪੱਧਰ ਉੱਪਰ ਸੁਆਗਤ ਕਰਦਿਆਂ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.), ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ, ਪ੍ਰਗਤੀਸ਼ੀਲ ਲੇਖਕ ਸੰਘ ਚੰਡੀਗੜ੍ਹ, ਇਪਟਾ ਪੰਜਾਬ, ਪਲਸ ਮੰਚ, ਗੁਰਬਖ਼ਸ਼ ਸਿੰਘ 'ਪ੍ਰੀਤਲੜੀ' ਅਤੇ ਸ. ਨਾਨਕ ਸਿੰਘ ਫ਼ਾਊਂਡੇਸ਼ਨ, ਪੰਜਾਬੀ ਭਾਸ਼ਾ ਪਾਸਾਰ ਕੇਂਦਰ, ਜਮਹੂਰੀ ਅਧਿਕਾਰ ਸਭਾ ਪੰਜਾਬ, ਸਲਾਮ ਕਾਫ਼ਲਾ, ਜਾਗਦਾ ਪੰਜਾਬ, ਫ਼ੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ, ਜਾਗ੍ਰਤੀ ਮੰਚ ਪੰਜਾਬ, ਕੇਂਦਰੀ ਪੰਜਾਬੀ ਰੰਗਮੰਚ ਸਭਾ, ਕੌਮਾਂਤਰੀ ਲੇਖਕ ਮੰਚ, ਅਦਾਰਾ ਇਲਮ, ਅਦਾਕਾਰ ਮੰਚ ਮੋਹਾਲੀ, ਲੋਕ-ਕਲਾ ਮੰਚ ਮਾਨਸਾ, ਸਚੇਤਕ ਰੰਗਮੰਚ ਮੋਹਾਲੀ, ਸਰਘੀ ਕਲਾ ਕੇਂਦਰ, ਜਨਵਾਦੀ ਲੇਖਕ ਸੰਘ, ਭਾਸ਼ਾ ਅਕਾਦਮੀ ਜਲੰਧਰ, ਮੰਚ ਰੰਗਮੰਚ ਅੰਮ੍ਰਿਤਸਰ, ਭਾਈ ਕਾਹਨ ਸਿੰਘ ਰਚਨਾ ਵਿਚਾਰ ਮੰਚ, ਅਦਾਰਾ ਹੁਣ ਆਦਿਕ ਸੰਸਥਾਵਾਂ ਨੇ ਅਪੀਲ ਕੀਤੀ ਹੈ ਕਿ ਕਿਸਾਨਾਂ ਦੇ ਇਤਿਹਾਸਕ ਘੋਲ ਵਿੱਚ ਲੇਖਕ ਹਰ ਤਰ੍ਹਾਂ ਦਾ ਸਮਰਥਨ ਅਤੇ ਸਹਿਯੋਗ ਦਿੰਦੇ ਹੋਏ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਸਰਕਾਰ ਬਿਨਾਂ ਸ਼ਰਤ ਦੇ ਜਾਇਜ਼ ਮੰਗਾਂ ਨੂੰ ਤੁਰੰਤ ਮੰਨ ਲਵੇ।

  ਸਨਮਾਨ ਵਾਪਸੀ ਦਾ ਸੁਆਗਤ ਕਰਨ ਵਾਲਿਆਂ ਵਿੱਚ ਸਰਬਸ੍ਰੀ ਹਰਭਜਨ ਸਿੰਘ ਹੁੰਦਲ, ਡਾ. ਹਰੀਸ਼ ਪੁਰੀ, ਡਾ. ਤੇਜਵੰਤ ਗਿੱਲ, ਪ੍ਰੋ. ਜਗਮੋਹਨ ਸਿੰਘ, ਸ੍ਰੀ ਮੋਹਨ ਭੰਡਾਰੀ, ਰਜਿੰਦਰ ਸਿੰਘ ਚੀਮਾ, ਸ੍ਰੀ ਗੁਰਬਚਨ ਭੁੱਲਰ, ਗੁਲਜ਼ਾਰ ਸੰਧੂ, ਸੁਰਜੀਤ ਪਾਤਰ, ਹਰਭਜਨ ਸਿੰਘ ਭਾਜਵਾ, ਡਾ. ਸੁਰਜੀਤ ਲੀ, ਡਾ. ਆਤਮਜੀਤ, ਡਾ. ਐਸ.ਪੀ. ਸਿੰਘ, ਮਿੱਤਰ ਸੈਨ ਮੀਤ, ਡਾ. ਨਾਹਰ ਸਿੰਘ, ਬਲਦੇਵ ਮੋਗਾ, ਓਮ ਪ੍ਰਕਾਸ਼ ਵਸ਼ਿਸ਼ਟ, ਵਰਿਆਮ ਸੰਧੂ, ਸ਼ਿਵ ਨਾਥ, ਸਿਰੀ ਰਾਮ ਅਰਸ਼, ਸੁਖਵਿੰਦਰ ਰਾਮਪੁਰੀ, ਦਵਿੰਦਰ ਦਮਨ, ਸੁਰਿੰਦਰ ਗਿੱਲ, ਅਤਰਜੀਤ, ਪ੍ਰਗਟ ਸਿੰਘ ਸਿੱਧੂ, ਜੋਗਿੰਦਰ ਸਿੰਘ ਨਿਰਾਲਾ, ਪ੍ਰੋ. ਜਗਮੋਹਨ ਸਿੰਘ ਸਮਰਾਲਾ, ਵਿਦਵਾਨ ਸਿੰਘ ਸੋਨੀ, ਸੁਵਰਨ ਸਿੰਘ ਵਿਰਕ, ਪਿਆਰਾ ਸਿੰਘ ਭੋਗਲ, ਕੇਵਲ ਕਲੋਟੀ, ਕਿਰਪਾਲ ਸਿੰਘ ਜੋਗੀ, ਸੀ. ਮਾਰਕੰਡਾ, ਮੁਖਤਿਆਰ ਸਿੰਘ ਖੰਨਾ, ਕੇਵਲ ਧਾਲੀਵਾਲ, ਜਤਿੰਦਰ ਪੰਨੂ, ਸਤਨਾਮ ਮਾਣਕ, ਹਰਿਭਜਨ ਸਿੰਘ ਭਾਟੀਆ, ਅਨੂਪ ਵਿਰਕ, ਜੋਗਿੰਦਰ ਅਮਰ, ਸੁਲੱਖਣ ਸਰਹੱਦੀ, ਰਿਪੁਦਮਨ ਸਿੰਘ ਰੂਪ, ਕੇ.ਐਲ. ਗਰਗ, ਮਨਜੀਤ ਔਲਖ, ਜਸਬੀਰ ਕੇਸਰ, ਤਾਰਨ ਗੁਜਰਾਲ, ਕਾਨ੍ਹਾ ਸਿੰਘ, ਸੁਰਜੀਤ ਕੌਰ ਬੈਂਸ, ਮਨਜੀਤ ਇੰਦਰਾ, ਓਮ ਪ੍ਰਕਾਸ਼ ਗਾਸੋ, ਹਰਮਿੰਦਰ ਕੁਹਾਰਵਾਲਾ, ਸਰੂਪ ਸਿਆਲਵੀ, ਗੁਰਦਿਆਲ ਦਲਾਲ, ਅਵਤਾਰ ਬਿਲਿੰਗ, ਕੁਲਬੀਰ ਸਿੰਘ ਸੂਰੀ, ਹਿਰਦੇਪਾਲ ਸਿੰਘ ਪ੍ਰੀਤਲੜੀ, ਇਕਬਾਲ ਕੌਰ ਸੌਂਧ, ਰਾਮ ਸਰੂਪ ਰਿਖੀ, ਗੁਰਨਾਮ ਕੰਵਲ, ਤਰਸੇਮ ਬਾਹੀਆ, ਰਵਿੰਦਰ ਨਾਥ ਸ਼ਰਮਾ, ਜਗਦੀਸ਼ ਘਈ, ਜਸਬੀਰ ਸਿੰਘ ਸਿੱਧੂ, ਬਲਬੀਰ ਮਾਧੋਪੁਰੀ, ਮਨਮੋਹਨ ਸਿੰਘ ਦਾਊਂ, ਸੁਰਜੀਤ ਬਰਾੜ, ਹਰਸ਼ਿੰਦਰ ਕੌਰ, ਹਰਬੰਸ ਅਖਾੜਾ, ਦਰਸ਼ਨ ਸਿੰਘ ਓਬਰਾਏ, ਹਰਕੋਮਲ ਬਰਿਆੜ, ਸੁਖਦੇਵ ਸਿੰਘ ਪ੍ਰੇਮੀ, ਦਵਿੰਦਰ ਦੀਦਾਰ, ਸੂਬਾ ਸੁਰਿੰਦਰ ਕੌਰ ਖਰਲ, ਸਤਿੰਦਰ ਨੰਦਾ, ਸੇਵੀ ਰਾਇਤ, ਸਤਨਾਮ ਜੱਸਲ, ਨਿਰਮਲਪ੍ਰੀਤ ਸਿੰਘ, ਜਸਵੰਤ ਦਮਨ, ਸਤਨਾਮ ਚਾਨਾ, ਬਲਬੀਰ ਪਰਵਾਨਾ, ਡਾ. ਹੇਮ ਕਿਰਨ, ਮੇਘ ਰਾਜ ਮਿੱਤਰ, ਗੁਰਿੰਦਰ ਸਿੰਘ ਪ੍ਰੀਤ, ਪਰਮਜੀਤ ਮਾਨ ਬਰਨਾਲਾ, ਗੁਰਮੀਤ ਕੱਲਰਮਾਜਰੀ, ਗੁਰਮੀਤ ਕੜਿਆਲਵੀ, ਅਜੀਤ ਪਿਆਸਾ, ਖੁਸ਼ਵੰਤ ਬਰਗਾੜੀ, ਰਾਜਪਾਲ ਸਿੰਘ, ਡਾ. ਸੁਰਜੀਤ ਭੱਟੀ, ਡਾ. ਹਰਵਿੰਦਰ ਭੱਟੀ, ਨਰਭਿੰਦਰ, ਸੁਖਵਿੰਦਰ ਸਿੰਘ ਪਠਾਨਕੋਟ (ਡਾ.), ਡਾ. ਸਤੀਸ਼ ਕੁਮਾਰ ਵਰਮਾ, ਮਦਨ ਵੀਰਾ, ਮਲਕੀਤ ਬਸਰਾ, ਮਨਜੀਤ ਮੀਤ, ਪਰਮਜੀਤ ਸਿੰਘ ਕਲਸੀ, ਸੇਵਾ ਸਿੰਘ ਭਾਸੋ, ਗੁਰਪ੍ਰੀਤ ਮਾਨਸਾ, ਜਸਵਿੰਦਰ ਰੋਪੜ, ਡਾ. ਭੀਮ ਇੰਦਰ ਸਿੰਘ, ਮੋਹਨ ਤਿਆਗੀ, ਸੰਤੋਖ ਸੁੱਖੀ, ਡਾ. ਯੋਗਰਾਜ ਅੰਗਰਿਸ਼, ਡਾ. ਸੁਰਜੀਤ ਸਿੰਘ, ਕੁਲਦੀਪ ਪੁਰੀ, ਜਸਵੰਤ ਹਾਂਸ, ਬਲਕਾਰ ਸਿੱਧੂ, ਪਰਮਵੀਰ ਬਾਠ, ਲਛਮਣ ਸਿੰਘ ਮਲੂਕਾ, ਹਰੀਸ਼ ਜੈਨ, ਤਰਸੇਮ ਬਰਨਾਲਾ, ਸੁਖਵਿੰਦਰ ਅੰਮ੍ਰਿਤ, ਪਾਲ ਕੌਰ, ਰਤਨ ਸਿੰਘ ਢਿੱਲੋਂ (ਅੰਬਾਲਾ), ਡਾ. ਰਮੇਸ਼ ਕੁਮਾਰ (ਯਮੁਨਾਨਗਰ), ਜਤਿੰਦਰ ਮਾਹਲ ਰੋਪੜ ਸ਼ਾਮਿਲ ਹਨ।

  ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਸੀਨੀਅਰ ਮੀਤ ਪ੍ਰਧਾਨ ਜੋਗਾ ਸਿੰਘ, ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ, ਕੇਂਦਰੀ ਸਭਾ ਦੀ ਕਾਰਜਕਾਰਨੀ ਵੱਲੋਂ ਸਮੂਹ ਜਥੇਬੰਦੀਆਂ ਦੀ ਪ੍ਰਤੀਨਿਧਤਾ ਕਰਦਿਆਂ ਉਪਰੋਕਤ ਬਿਆਨ ਜਾਰੀ ਕੀਤਾ।
  Published by:Sukhwinder Singh
  First published: