• Home
  • »
  • News
  • »
  • punjab
  • »
  • REVELATIONS IN THE POSTMORTEM REPORT OF KULWINDER KAUR A RESIDENT OF AMRITSAR

ਅੰਮ੍ਰਿਤਸਰ ਦੀ ਵਿਆਹੁਤਾ ਦੀ ਪੋਸਟਮਾਰਟਮ ਦੀ ਰਿਪੋਰਟ 'ਚ ਹੋਏ ਕਈ ਖੁਲਾਸੇ

ਅੰਮ੍ਰਿਤਸਰ ਦੀ ਵਿਆਹੁਤਾ ਦੀ ਪੋਸਟਮਾਰਟਮ ਦੀ ਰਿਪੋਰਟ 'ਚ ਹੋਏ ਕਈ ਖੁਲਾਸੇ

ਅੰਮ੍ਰਿਤਸਰ ਦੀ ਵਿਆਹੁਤਾ ਦੀ ਪੋਸਟਮਾਰਟਮ ਦੀ ਰਿਪੋਰਟ 'ਚ ਹੋਏ ਕਈ ਖੁਲਾਸੇ

  • Share this:
    ਅੰਮ੍ਰਿਤਸਰ ਦੇ ਪਿੰਡ ਘਨੁਪੁਰ ਕਾਲੇ ਦੀ ਰਹਿਣ ਵਾਲੀ ਕੁਲਵਿੰਦਰ ਕੌਰ ਦੀ ਮੌਤ ਦੇ ਤਿੰਨ ਮਹੀਨਿਆ ਤੋਂ ਬਾਅਦ ਪੋਸਟਮਾਰਟਮ ਦੀ ਰਿਪੋਰਟ ਨੇ ਕਈ ਖੁਲਾਸੇ ਕੀਤੇ ਹਨ। ਪੁਲਿਸ ਇਸ ਦੀ ਮੌਤ ਨੂੰ ਕੁਦਰਤੀ ਮੌਤ ਸਮਝ ਰਹੀ ਸੀ ਪਰ ਮਾਮਲਾ ਹੁਣ ਕੁੱਝ ਹੋਰ ਨਿਕਲਿਆ। ਮ੍ਰਿਤਕਾਂ ਦਾ ਪਰਿਵਾਰ ਨੇ ਇਲਜਾਮ ਲਗਾਏ ਸਨ ਕਿ ਸਹੁਰੇ ਪਰਿਵਾਰ ਨੇ ਕੁਲਵਿੰਦਰ ਕੌਰ ਨੂੰ ਮਾਰਿਆ ਹੈ। ਪੁਲਿਸ ਨੂੰ ਪੋਸਟਮਾਰਟਮ ਦੀ ਰਿਪੋਰਟ ਤੋਂ ਪਤਾ ਲੱਗਿਆ ਕਿ ਕੁਲਵਿੰਦਰ ਕੌਰ ਦਾ ਕਤਲ ਕੀਤਾ ਗਿਆ ਹੈ। ਪੁਲਿਸ ਨੇ ਸਹੁਰੇ ਪਰਿਵਾਰ ਉਤੇ ਕੇਸ ਦਰਜ ਕਰ ਲਿਆ ਹੈ।

    ਸਹੁਰਾ ਪਰਿਵਾਰ ਦਾਜ ਦੀ ਮੰਗ ਕਰ ਰਿਹਾ ਸੀ ਅਤੇ ਦਾਜ ਲਈ ਉਸ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਅਤੇ ਕੁਲਵਿੰਦਰ ਨੇ ਇਕ ਧੀ ਨੂੰ ਜਨਮ ਦਿੱਤਾ। ਉਸ ਤੋਂ ਬਾਅਦ ਕੁਲਵਿੰਦਰ ਨੂੰ ਗਲਾ ਘੁੱਟ ਕੇ ਮਾਰਿਆ ਹੈ ਅਤੇ ਇਸ ਦੀ ਮੌਤ ਨੂੰ ਕੁਦਰਤੀ ਮੌਤ ਸਾਬਤ ਕਰਨ ਦੀ ਕੌਸ਼ਿਸ ਕੀਤੀ ਜਾ ਰਹੀ ਸੀ।



    ਪੁਲਿਸ ਦੇ ਅਧਿਕਾਰੀਆ ਦੇ ਮੁਤਾਬਿਕ 21 ਅਪ੍ਰੈਲ ਨੂੰ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਕੁਲਵਿੰਦਰ ਕੌਰ ਪਤਨੀ ਤਜਿੰਦਰ ਸਿੰਘ ਦੀ ਮੌਤ ਹੋ ਗਈ ਹੈ। ਇਸ ਤੋਂ ਬਾਅਦ ਕੁਲਵਿੰਦਰ ਕੌਰ ਦਾ ਪੋਸਟਮਾਰਟਮ ਕਰਵਾਇਆ ਗਿਆ। ਹੁਣ ਪੋਸਟਮਾਰਟਮ ਦੀ ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ ਉਸਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਹੈ।ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਮ੍ਰਿਤਕ ਦੇ ਪਤੀ, ਸਹੁਰਾ, ਅਤੇ ਦਿਉਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਬਾਕੀ ਪਰਿਵਾਰ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
    Published by:Sukhwinder Singh
    First published: