ਸਿੱਧੂ ਦੀਆਂ ਮੁਸ਼ਕਲਾਂ ਵਧੀਆਂ, ਮੁੜ ਖੁੱਲ੍ਹੇਗਾ ਰੋਡਰੇਜ ਦਾ ਮਾਮਲਾ


Updated: September 12, 2018, 6:46 PM IST
ਸਿੱਧੂ ਦੀਆਂ ਮੁਸ਼ਕਲਾਂ ਵਧੀਆਂ, ਮੁੜ ਖੁੱਲ੍ਹੇਗਾ ਰੋਡਰੇਜ ਦਾ ਮਾਮਲਾ

Updated: September 12, 2018, 6:46 PM IST
ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਰੋਡਰੇਜ ਦਾ ਮਾਮਲਾ ਮੁੜ ਖੋਲ੍ਹਿਆ ਜਾ ਰਿਹਾ ਹੈ। ਸਿੱਧੂ ਇਸ ਕੇਸ ਵਿਚੋਂ ਬਰੀ ਹੋ ਚੁੱਕੇ ਹਨ। 1988 ਦੇ ਮਾਮਲੇ ਵਿਚ ਸੜਕ 'ਤੇ ਹੋਈ ਬਹਿਸਬਾਜ਼ੀ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਤੇ ਨਵਜੋਤ ਸਿੱਧੂ ਇਸ ਕੇਸ ਦੇ ਮੁਲਜ਼ਮ ਸਨ। ਇਸੇ ਮਾਮਲੇ ਵਿਚ ਅਦਾਲਤ ਨੇ ਸਿੱਧੂ ਨੂੰ ਨੋਟਿਸ ਜਾਰੀ ਕੀਤਾ ਹੈ। 20 ਸਾਲ ਪਹਿਲਾਂ 27 ਦਸੰਬਰ 1998 ਨੂੰ ਵਾਪਰੀ ਘਟਨਾ ਦੇ ਮਾਮਲੇ ਕੇਸ ਵਿਚ ਮਾਰੇ ਗਏ ਵਿਅਕਤੀ ਦੇ ਪਰਿਵਾਰ ਵੱਲੋਂ ਸੁਪਰੀਮ ਕੋਰਟ ਵਿੱਚ ਮੁੜ ਵਿਚਾਰਨ ਲਈ ਪਹੁੰਚ ਕੀਤੀ ਗਈ ਹੈ।

ਇਸੇ ਸਾਲ ਮਈ ਵਿਚ ਉਹ ਸਿੱਧੂ ਨੂੰ ਸਿਰਫ 1000 ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾ ਕੇ ਬਰੀ ਕਰ ਦਿੱਤਾ ਸੀ। ਬੁੱਧਵਾਰ ਨੂੰ ਸੁਪਰੀਮ ਕੋਰਟ ਨੇ ਪੀੜਤ ਪਰਿਵਾਰ ਦੀ ਮੁੜ ਵਿਚਾਰ ਸਬੰਧੀ ਪਟੀਸ਼ਨ ਨੂੰ ਮਨਜ਼ੂਰ ਕਰ ਲਿਆ ਹੈ।
ਸੁਪਰੀਮ ਕੋਰਟ ਦੇ ਬੈਂਚ ਨੇ ਨਵਜੋਤ ਸਿੱਧੂ ਨੂੰ ਨੋਟਿਸ ਜਾਰੀ ਕਰ ਜਵਾਬ ਮੰਗਿਆ ਹੈ ਕਿ ਉਨ੍ਹਾਂ ਨੂੰ ਇਸ ਤੋਂ ਸਖ਼ਤ ਸਜ਼ਾ ਕਿਉਂ ਨਾਲ ਦਿੱਤੀ ਜਾਵੇ। ਸੁਪਰੀਮ ਕੋਰਟ ਹੁਣ ਇਸ ਗੱਲ 'ਤੇ ਵਿਚਾਰ ਕਰੇਗੀ ਕਿ ਸਿੱਧੂ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਜਾਵੇ ਜਾਂ ਨਹੀਂ।

ਦੇਸ਼ ਦੀ ਸਰਵਉੱਚ ਅਦਾਲਤ ਵੱਲੋਂ ਸਿੱਧੂ ਨੂੰ ਜਾਰੀ ਨੋਟਿਸ ਦਾ ਵਿਸ਼ਾ ਸਜ਼ਾ ਬਾਰੇ ਮੁੜ ਵਿਚਾਰ ਲਿਖਿਆ ਗਿਆ ਹੈ, ਜਿਸ ਦਾ ਮਤਲਬ ਹੈ ਕਿ ਗ਼ੈਰ ਇਰਾਦਤਨ ਹੱਤਿਆ (ਧਾਰਾ 304) ਮਾਮਲੇ ਵਿੱਚ ਸੁਣਵਾਈ ਨਹੀਂ ਹੋਵੇਗੀ। ਨਵਜੋਤ ਸਿੱਧੂ ਕੁੱਟਮਾਰ ਕਰਨ (ਧਾਰਾ 323) ਮਾਮਲੇ ਵਿੱਚ ਦੋਸ਼ੀ ਹਨ ਅਤੇ ਇਨ੍ਹਾਂ ਵਿੱਚ ਹੀ ਸਜ਼ਾ ਵਧਾਏ ਜਾਣ 'ਤੇ ਸੁਣਵਾਈ ਹੋਵੇਗੀ। ਜ਼ਿਕਰਯੋਗ ਹੈ ਕਿ 323 ਵਿੱਚ ਵੱਧ ਤੋਂ ਵੱਧ ਇੱਕ ਸਾਲ ਦੀ ਸਜ਼ਾ ਹੋ ਸਕਦੀ ਹੈ।
First published: September 12, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...