• Home
  • »
  • News
  • »
  • punjab
  • »
  • ROBBERS SNATCH CASH BAG FROM WOMAN JUMP OUT OF MOVING TRAIN AND ESCAPE IN CHANDIGARH RAILWAY STATION

ਲੁਟੇਰੇ ਔਰਤ ਤੋਂ ਨਕਦੀ ਵਾਲਾ ਬੈਗ ਖੋਹ ਕੇ ਚੱਲਦੀ ਟਰੇਨ 'ਚੋਂ ਛਾਲ ਮਾਰ ਕੇ ਹੋਏ ਫਰਾਰ

ਲੁਟੇਰੇ ਔਰਤ ਤੋਂ ਨਕਦੀ ਵਾਲਾ ਬੈਗ ਖੋਹ ਕੇ ਚੱਲਦੀ ਟਰੇਨ 'ਚੋਂ ਛਾਲ ਮਾਰ ਕੇ ਹੋਏ ਫਰਾਰ

ਲੁਟੇਰੇ ਔਰਤ ਤੋਂ ਨਕਦੀ ਵਾਲਾ ਬੈਗ ਖੋਹ ਕੇ ਚੱਲਦੀ ਟਰੇਨ 'ਚੋਂ ਛਾਲ ਮਾਰ ਕੇ ਹੋਏ ਫਰਾਰ

  • Share this:
ਮਨੋਜ ਰਾਠੀ

ਚੰਡੀਗੜ੍ਹ- ਬੇਖੌਫ ਲੁਟੇਰਿਆਂ ਨੇ ਰੇਲਵੇ ਦੀ ਸੁਰੱਖਿਆ ਵਿਵਸਥਾ ਦੀ ਪੋਲ ਖੋਲ੍ਹ ਦਿੱਤੀ ਹੈ। ਚੰਡੀਗੜ੍ਹ ਵਿੱਚ ਦੋ ਲੁਟੇਰਿਆਂ ਨੇ ਚਲਦੀ ਟਰੇਨ 'ਚ ਔਰਤ ਤੋਂ 1.25 ਲੱਖ ਰੁਪਏ ਵਾਲਾ ਬੈਗ ਖੋਹ ਲਿਆ ਅਤੇ ਚੱਲਦੀ ਟਰੇਨ 'ਚੋਂ ਛਾਲ ਮਾਰ ਕੇ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਕਾਲਕਾ ਦੇ ਰਹਿਣ ਵਾਲੇ ਅਮਿਤ ਸੁਖੀਜਾ ਅਤੇ ਚਾਰੂ ਸੁਖੀਜਾ ਆਪਣੇ ਪਰਿਵਾਰ ਸਮੇਤ ਕਾਲਕਾ ਤੋਂ ਜੰਮੂ ਜਾ ਰਹੇ ਸਨ। ਉਨ੍ਹਾਂ ਨਾਲ 3 ਬੱਚੇ ਵੀ ਸਨ। ਇਹ ਸਾਰੇ ਜੰਮੂ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਦੇ ਵਿਆਹ ਕਾਰਨ ਨਾਨਕੀ ਛੱਕ ਲੈ ਰਹੇ ਸਨ। 7 ਵਜੇ ਦੇ ਕਰੀਬ ਕਾਲਕਾ ਰੇਲਵੇ ਸਟੇਸ਼ਨ ਤੋਂ ਜੰਮੂ ਜਾਣ ਵਾਲੀ ਟਰੇਨ ਵਿੱਚ ਬੈਠ ਗਏ। ਕਰੀਬ ਸਾਢੇ ਸੱਤ ਵਜੇ ਜਿਵੇਂ ਹੀ ਰੇਲਗੱਡੀ ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 4 'ਤੇ ਪਹੁੰਚੀ ਤਾਂ ਉਥੇ ਉਸ ਦੀ ਬੋਗੀ 'ਚ ਬੈਠੇ ਅਣਪਛਾਤੇ ਨੌਜਵਾਨਾਂ ਨੇ ਔਰਤ ਦੇ ਹੱਥ 'ਤੇ ਵਾਰ ਕਰਕੇ ਬੈਗ ਖੋਹ ਲਿਆ ਅਤੇ ਚੱਲਦੀ ਟਰੇਨ 'ਚੋਂ ਛਾਲ ਮਾਰ ਕੇ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਫ਼ਰਾਰ ਹੋ ਗਏ। ਜਿਸ ਤੋਂ ਬਾਅਦ ਮਹਿਲਾ ਦੇ ਪਰਿਵਾਰਕ ਮੈਂਬਰਾਂ ਨੇ ਐਮਰਜੈਂਸੀ ਚੇਨ ਖਿੱਚੀ ਪਰ ਐਮਰਜੈਂਸੀ ਚੇਨ ਨਾ ਚੱਲਣ ਕਾਰਨ ਟਰੇਨ ਨਹੀਂ ਰੁਕੀ। ਜਿਸ ਤੋਂ ਬਾਅਦ ਇਸ ਦੀ ਸੂਚਨਾ ਦੂਸਰੀ ਬੋਗੀ ਵਿੱਚ ਟਿਕਟ ਦੀ ਚੈਕਿੰਗ ਕਰ ਰਹੇ ਟੀਟੀ ਨੂੰ ਦਿੱਤੀ ਗਈ ਅਤੇ ਤੁਰੰਤ ਟੀਟੀ ਜੀਆਰਪੀ ਚੰਡੀਗੜ੍ਹ ਅਤੇ ਅੰਬਾਲਾ ਨੂੰ ਸੂਚਿਤ ਕਰਕੇ ਮਾਮਲੇ ਦੀ ਰਿਪੋਰਟ ਦਰਜ ਕਰਵਾਈ।

ਚੰਡੀਗੜ੍ਹ ਜੀਆਰਪੀ ਪੁਲੀਸ ਹੁਣ ਰੇਲਵੇ ਸਟੇਸ਼ਨ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ ਅਤੇ ਉਨ੍ਹਾਂ ਤਸਵੀਰਾਂ ਰਾਹੀਂ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਜਲਦੀ ਹੀ ਉਸ ਨੂੰ ਸਲਾਖਾਂ ਪਿੱਛੇ ਧੱਕਣ ਦੀ ਗੱਲ ਕਰ ਰਹੀ ਹੈ।

ਹੈਰਾਨੀ ਦੀ ਗੱਲ ਇਹ ਹੈ ਕਿ ਲੁੱਟ ਦੀ ਇਸ ਵਾਰਦਾਤ ਤੋਂ ਬਾਅਦ ਇਹ ਟਰੇਨ ਕੁਰਾਲੀ ਵਿਖੇ ਰੁਕੀ ਅਤੇ ਇਸ ਘਟਨਾ ਦੀ ਜਾਣਕਾਰੀ ਵੀ ਮਿਲੀ, ਪਰ ਜਿਸ ਤਰ੍ਹਾਂ ਔਰਤ ਅਤੇ ਉਸ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਕਿ ਜੇਕਰ ਟਰੇਨ ਦੀ ਐਮਰਜੈਂਸੀ ਚੇਨ ਖਿੱਚਣ ਦੇ ਬਾਵਜੂਦ ਵੀ ਰੇਲ ਗੱਡੀ ਨਹੀਂ ਰੁੱਕੀ। ਜੇਕਰ ਅਜਿਹੀ ਕੋਈ ਹੋਰ ਘਟਨਾ ਵਾਪਰਦੀ ਹੈ ਤਾਂ ਉਸ ਨੂੰ ਕਿਵੇਂ ਹੱਲ ਕੀਤਾ ਜਾਵੇਗਾ ਅਤੇ ਇਸ ਨੂੰ ਕਿਵੇਂ ਰੋਕਿਆ ਜਾਵੇਗਾ।
Published by:Ashish Sharma
First published: