ਪੰਜਾਬ ’ਚ ਬੇਖੌਫ ਲੁਟੇਰਿਆਂ ਦੀ ਦਹਿਸ਼ਤ ਲਗਾਤਾਰ ਵਧਦੀ ਜਾ ਰਹੀ ਹੈ। ਤਾਜ਼ਾ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ ਜਿਥੇ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਲੱਕੜੀ ਦੇ ਕਾਰੋਬਾਰੀ ਨੂੰ ਆਪਣਾ ਸ਼ਿਕਾਰ ਬਣਾਇਆ ਤੇ ਪੈਸਿਆ ਨਾਲ ਭਰਿਆ ਬੈਗ ਖੋ ਕੇ ਫਰਾਰ ਹੋ ਗਏ।
ਲੁੱਟ ਦੀ ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ। ਪੀੜਤ ਕਾਰੋਬਾਰੀ ਦੇ ਭਰਾ ਮੁਤਾਬਕ ਜਦੋਂ ਉਹ ਆੜ੍ਹਤੀ ਨੂੰ ਪੈਸੇ ਦੇਣ ਲਈ ਜਾ ਰਿਹਾ ਸੀ ਤਾਂ ਅਚਾਨਕ ਕੁਝ ਨਕਾਬਪੋਸ਼ ਲੁਟੇਰਿਆ ਨੇ ਉਸ ਉਤੇ ਹਮਲਾ ਕਰ ਦਿੱਤਾ। ਇਹ ਲੁਟੇਰੇ ਪਹਿਲਾਂ ਹੀ ਘਰ ਦੇ ਬਾਹਰ ਲੁੱਟ ਦੇ ਇਰਾਦੇ ਨਾਲ ਖੜੇ ਸਨ, ਜੋ ਕਾਰੋਬਾਰੀ ਤੋਂ 3 ਲੱਖ 15 ਹਜ਼ਾਰ ਦੀ ਨਗਦੀ ਵਾਲਾ ਬੈਗ ਖੋਹ ਫਰਾਰ ਹੋ ਗਏ। ਲੁੱਟ ਦੀ ਇਹ ਪੂਰੀ ਵਾਰਦਾਤ ਸੀਸੀਟੀਵੀ ਵਿਚ ਕੈਦ ਹੋ ਗਈ।
ਇਸ ਸੀਸੀਟੀਵੀ ਫੁਟੇਜ ਵਿਚ ਸਾਫ ਦੇਖਿਆ ਜਾ ਸਕਦਾ ਕਿ ਕਿਵੇਂ ਇਹ ਲੁਟੇਰੇ ਕਾਫੀ ਸਮੇਂ ਤੋਂ ਗੱਡੀ ਦੀ ਆੜ ਲੈ ਲੁਕੇ ਬੈਠੇ ਸਨ ਤੇ ਜਿਵੇਂ ਹੀ ਕਾਰੋਬਾਰੀ ਪੈਸਿਆ ਦਾ ਭਰਿਆ ਬੈਗ ਲੈ ਕੇ ਘਰੋਂ ਨਿਕਲਿਆ ਤਾਂ ਲੁਟੇਰਿਆਂ ਨੇ ਉਸ ਉਤੇ ਹਮਲਾ ਕਰ ਆਪਣੇ ਖਤਰਨਾਕ ਮਨਸੂਬਿਆਂ ਨੂੰ ਅੰਜਾਮ ਦੇ ਦਿੱਤਾ। ਕਾਬਲੇਗੌਰ ਹੈ ਕਿ ਇਕ ਮਹੀਨੇ ਦੇ ਅੰਦਰ ਲੁਟੇਰਿਆ ਨੇ ਇਲਾਕੇ ’ਚ ਲੁੱਟ ਦੀ ਚੌਥੀ ਘਟਨਾ ਨੂੰ ਅੰਜਾਮ ਦਿੱਤਾ ਹੈ। ਲੋਕਾਂ ’ਚ ਸਹਿਮ ਦਾ ਮਾਹੌਲ ਹੈ ਜਦੋਂਕਿ ਹਮੇਸ਼ ਚੌਕਸ ਹੋਣ ਦੇ ਦਾਅਵਾ ਕਰਨ ਵਾਲੀ ਸਾਡੀ ਪੁਲਿਸ ਦੇ ਹੱਥ ਅਜੇ ਤੱਕ ਖਾਲੀ ਹਨ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।