ਅਮਲੋਹ ਰੋਡ 'ਤੇ ਮਿਲਟਰੀ ਗਰਾਊਂਡ ਵਿਚੋਂ ਮਿਲੇ ਰਾਕਟ ਲਾਂਚਰ ਦੇ ਗੋਲੇ, ਪੁਲਿਸ ਜਾਂਚ 'ਚ ਜੁਟੀ

News18 Punjabi | News18 Punjab
Updated: July 17, 2020, 2:53 PM IST
share image
ਅਮਲੋਹ ਰੋਡ 'ਤੇ ਮਿਲਟਰੀ ਗਰਾਊਂਡ ਵਿਚੋਂ ਮਿਲੇ ਰਾਕਟ ਲਾਂਚਰ ਦੇ ਗੋਲੇ, ਪੁਲਿਸ ਜਾਂਚ 'ਚ ਜੁਟੀ
ਅਮਲੋਹ ਰੋਡ 'ਤੇ ਮਿਲਟਰੀ ਗਰਾਊਂਡ ਵਿਚੋਂ ਮਿਲੇ ਰਾਕਟ ਲਾਂਚਰ ਦੇ ਗੋਲੇ, ਪੁਲਿਸ ਜਾਂਚ 'ਚ ਜੁਟੀ

  • Share this:
  • Facebook share img
  • Twitter share img
  • Linkedin share img
ਗੁਰਦੀਪ ਸਿੰਘ

ਸ਼ਹਿਰ ਦੇ ਅਮਲੋਹ ਰੋਡ 'ਤੇ ਮਿਲਿਟਰੀ ਗਰਾਊਂਡ ਵਿੱਚ ਸਬਜ਼ੀ ਮੰਡੀ ਦੇ ਨਾਲ ਦੋ ਰਾਕੇਟ ਲਾਂਚਰ  ਦੇ ਗੋਲੇ ਮਿਲੇ ਹਨ।  ਪੁਲਿਸ ਅਧਿਕਾਰੀਆਂ ਨੇ ਮੌਕੇ ਉਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ। ਗਰਾਊਂਡ ਵਿਚੋਂ ਮਿਲੇ ਇਹ ਗੋਲੇ ਕਬਾੜ ਦੀ ਹਾਲਾਤ ਵਿੱਚ ਸਨ।  ਸ਼ੁਰੂਆਤੀ ਜਾਂਚ ਵਿੱਚ ਇਹੀ ਲੱਗ ਰਿਹਾ ਹੈ ਕਿ ਇਹ ਗੋਲੇ ਕਬਾੜ ਜਾਂ ਸਕਰੈਪ ਵਿੱਚ ਆ ਗਏ ਹੋਣਗੇ।  ਇਹ ਗੋਲੇ ਮਿਲਿਟਰੀ ਗਰਾਊਂਡ ਵਿੱਚ ਸੁੰਨਸਾਨ ਜਗ੍ਹਾ ਉੱਤੇ ਸੁੱਟ ਦਿੱਤੇ ।  ਫਿਲਹਾਲ ਪੁਲਿਸ ਨੇ ਇਹ ਦੋ ਗੋਲੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।

ਮਿਲੀ ਜਾਣਕਾਰੀ ਦੇ ਅਨੁਸਾਰ ਸਬਜ਼ੀ ਮੰਡੀ ਦੇ ਨੇੜੇ ਮਿਲਟਰੀ ਗਰਾਊਂਡ ਵਿੱਚ ਸਵੇਰੇ ਕੂੜਾ ਇਕੱਠਾ ਵਾਲੀ ਇੱਕ ਔਰਤ ਕੂੜਾ ਚੁੱਕ ਰਹੀ ਸੀ। ਇਸ ਦੌਰਾਨ ਉਸਨੂੰ ਉੱਥੇ ਦੋ ਗੋਲੇ ਪਏ ਵਿਖਾਈ ਦਿੱਤੇ। ਇਸ ਦੀ ਜਾਣਕਾਰੀ ਉਸਨੇ ਸਬਜ਼ੀ ਮੰਡੀ ਵਿੱਚ ਮਾਰਕੀਟ ਕਮੇਟੀ  ਦੇ ਕਰਮਚਾਰੀਆਂ ਨੂੰ ਦਿੱਤੀ । ਕਰਮਚਾਰੀਆਂ ਨੇ ਇਸ ਬਾਰੇ ਤੁਰੰਤ ਸੂਚਨਾ ਥਾਣਾ ਸਿਟੀ 2 ਪੁਲਿਸ ਨੂੰ ਦਿੱਤੀ। ਮੌਕੇ ਉੱਤੇ ਐਸਐਚਓ  ਸਿਟੀ 2 ਹਰਵਿੰਦਰ ਸਿੰਘ ਖਹਿਰਾ ਆਪਣੀ ਟੀਮ ਦੇ ਨਾਲ ਪੁੱਜੇ ਅਤੇ ਦੋਵੇਂ ਗੋਲੇ ਚੁੱਕ ਕੇ ਮਾਰਕੀਟ ਕਮੇਟੀ ਦਫਤਰ ਦੇ ਇੱਕ ਕੋਨੇ ਵਿੱਚ ਟੋਆ ਪੁੱਟ ਕੇ ਰੱਖ ਰੱਖ ਦਿੱਤੇ ।
ਦੱਸਿਆ ਜਾਂਦਾ ਹੈ ਕਿ ਦੋਵੇਂ ਹੀ ਗੋਲੇ ਡਿਫਿਊਜ ਹਨ, ਫਿਰ ਵੀ ਪੁਲਿਸ ਵਲੋਂ ਸਾਵਧਾਨੀ ਨਾਲ ਇਹਨਾਂ ਨੂੰ ਰੱਖਿਆ ਗਿਆ ਹੈ ਅਤੇ ਮੌਕੇ ਉੱਤੇ ਗਾਰਦ ਨੂੰ ਵੀ ਤਾਇਨਾਤ ਕੀਤਾ ਗਿਆ ਹੈ।  ਪੁਲਿਸ ਵਲੋਂ ਖੋਜੀ ਕੁੱਤੇ ਦੀ ਮਦਦ ਨਾਲ ਮਿਲੀਟਰੀ ਗਰਾਊਂਡ ਦੀ ਤਲਾਸ਼ੀ ਵੀ ਲਈ, ਪਰ ਗਰਾਊਂਡ ਵਿਚੋਂ ਹੋਰ ਕੁੱਝ ਨਹੀਂ ਮਿਲਿਆ ।
Published by: Ashish Sharma
First published: July 17, 2020, 2:21 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading