ਨੌਦੀਪ ਕੌਰ ਗੰਧੜ ਦੀ ਰਿਹਾਈ ਲਈ ਖੇਤ ਮਜ਼ਦੂਰਾਂ ਦੀ ਅਗਵਾਈ 'ਚ ਰੋਹਲਾ ਮਾਰਚ

News18 Punjabi | News18 Punjab
Updated: February 9, 2021, 7:10 PM IST
share image
ਨੌਦੀਪ ਕੌਰ ਗੰਧੜ ਦੀ ਰਿਹਾਈ ਲਈ ਖੇਤ ਮਜ਼ਦੂਰਾਂ ਦੀ ਅਗਵਾਈ 'ਚ ਰੋਹਲਾ ਮਾਰਚ
ਮਜ਼ਦੂਰ ਆਗੂ ਨੌਦੀਪ ਕੌਰ ਦੀ ਰਿਹਾਈ ਲਈ ਰੋਸ ਮਾਰਚ ਕਰਦੇ ਖੇਤ ਮਜ਼ਦੂਰ,ਕਿਸਾਨ, ਔਰਤਾਂ ਤੇ ਹੋਰ ਇਨਸਾਫ਼ ਪਸੰਦ ਲੋਕ।

ਆਗੂਆਂ ਨੇ ਸਪੱਸ਼ਟ ਕੀਤਾ ਕਿ ਨੌਦੀਪ ਕੌਰ ਗੰਧੜ ਦਾ ਇਹੋ ਕਸੂਰ ਹੈ ਕਿ ਉਹ ਫੈਕਟਰੀ ਮਜ਼ਦੂਰ ਆਗੂ ਹੈ ਤੇ ਰਾਜਧਾਨੀ ਦੇ ਕਿਸਾਨ ਸੰਘਰਸ਼ ਵਿੱਚ ਸ਼ਾਮਲ ਸੀ।ਜਿੱਥੋਂ ਪੁਲਿਸ ਨੇ ਉਸਨੂੰ ਸੰਗੀਨ ਧਾਰਾਵਾਂ ਤਹਿਤ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ।

  • Share this:
  • Facebook share img
  • Twitter share img
  • Linkedin share img

ਸ਼੍ਰੀ ਮੁਕਤਸਰ ਸਾਹਿਬ : ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ ਨੇੜਲੇ ਪਿੰਡ ਗੰਧੜ ਦੀ ਬਿਨਾਂ ਕਸੂਰ ਜੇਲ੍ਹ ਡੱਕੀ ਧੀ ਨੌਦੀਪ ਕੌਰ ਦੀ ਰਿਹਾਈ ਲਈ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ।ਜਿਸ ਵਿੱਚ ਮਜ਼ਦੂਰਾਂ, ਕਿਸਾਨਾਂ ਤੋਂ ਇਲਾਵਾ ਬਿਜਲੀ ਕਾਮੇ, ਅਧਿਆਪਕ, ਨੌਜਵਾਨ ਤੇ ਔਰਤਾਂ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ।ਸਥਾਨਕ ਗੁਰੂ ਗੋਬਿੰਦ ਸਿੰਘ ਪਾਰਕ ਵਿੱਚ ਜੁੜੇ ਇਨਸਾਫਪਸੰਦ ਲੋਕਾਂ ਨੂੰ ਸੰਬੋਧਨ ਕਰਦਿਆਂ ਤਰਸੇਮ ਸਿੰਘ ਖੁੰਡੇ ਹਲਾਲ,ਅਮਰਜੀਤ ਪਾਲ ਸ਼ਰਮਾ ਤੇ ਹਰਫੂਲ ਸਿੰਘ ਭਾਗਸਰ ਨੇ ਆਖਿਆ ਕਿ ਕੇਂਦਰ ਦੀ ਮੋਦੀ ਹਕੂਮਤ ਕਿਰਤੀ, ਕਿਸਾਨਾਂ,ਦਲਿਤਾਂ ਤੇ ਹੋਰ ਹੱਕ ਮੰਗਦੇ ਲੋਕਾਂ ਤੇ ਤਸ਼ੱਦਦ ਕਰਨ ਤੇ ਉੱਤਰ ਆਈ ਹੈ, ਜਿਸਦਾ ਮੁਕਾਬਲਾ ਵਿਸ਼ਾਲ ਏਕੇ ਤੇ ਸੰਘਰਸ਼ ਨਾਲ ਕੀਤਾ ਜਾਵੇਗਾ।ਆਗੂਆਂ ਨੇ ਸਪੱਸ਼ਟ ਕੀਤਾ ਕਿ ਨੌਦੀਪ ਕੌਰ ਗੰਧੜ ਦਾ ਇਹੋ ਕਸੂਰ ਹੈ ਕਿ ਉਹ ਫੈਕਟਰੀ ਮਜ਼ਦੂਰ ਆਗੂ ਹੈ ਤੇ ਰਾਜਧਾਨੀ ਦੇ ਕਿਸਾਨ ਸੰਘਰਸ਼ ਵਿੱਚ ਸ਼ਾਮਲ ਸੀ।ਜਿੱਥੋਂ ਪੁਲਿਸ ਨੇ ਉਸਨੂੰ ਸੰਗੀਨ ਧਾਰਾਵਾਂ ਤਹਿਤ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ। ਇਸ ਮੌਕੇ ਬੋਲਦਿਆਂ ਇਨਕਲਾਬੀ ਗਾਇਕ ਜਗਸੀਰ ਜੀਦਾ,ਹਰਚਰਨ ਸਿੰਘ ਲੱਖੇਵਾਲੀ ਤੇ ਜਸਵਿੰਦਰ ਸਿੰਘ ਝਬੇਲਵਾਲੀ ਨੇ ਆਖਿਆ ਕਿ ਮੋਦੀ ਸਰਕਾਰ ਜ਼ਬਰ ਤੇ ਤਾਨਾਸ਼ਾਹੀ ਢੰਗ ਨਾਲ ਲੋਕ ਘੋਲਾਂ ਨੂੰ ਦਬਾ ਕੇ ਕਾਰਪੋਰੇਟ ਘਰਾਣਿਆਂ ਨੂੰ ਮਾਲਾ ਮਾਲ ਕਰਨਾ ਲੋਚਦੀ ਹੈ।ਅਜਿਹੀਆਂ ਲੋਕ ਦੋਖੀ ਨੀਤੀਆਂ ਨੂੰ ਹਰਗਿਜ਼ ਪ੍ਰਵਾਨ ਨਹੀ ਕੀਤਾ ਜਾਵੇਗਾ।
ਆਗੂਆਂ ਨੇ ਐਲਾਨ ਕੀਤਾ ਕਿ ਔਰਤਾਂ,ਦਲਿਤਾਂ ਤੇ ਕਿਰਤੀਆਂ ਨਾਲ ਬੇਇਨਸਾਫ਼ੀ ਸਹਿਣ ਨਹੀਂ ਕੀਤੀ ਜਾਵੇਗੀ।ਨੌਦੀਪ ਕੌਰ ਦੀ ਬਿਨਾ ਸ਼ਰਤ ਰਿਹਾਈ ਤੇ ਦੋਸ਼ੀ ਪੁਲਿਸ ਅਫ਼ਸਰਾਂ ਖਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਇਨਸਾਫ਼ ਪਸੰਦ ਕਾਫ਼ਲੇ ਨੇ ਸ਼ਹਿਰ ਵਿੱਚ ਰੋਹ ਭਰਪੂਰ ਮਾਰਚ ਕੀਤਾ।ਰੋਸ ਮਾਰਚ ਵਿੱਚ ਹੋਰਨਾਂ ਤੋਂ ਇਲਾਵਾ ਗਗਨ ਸੰਗਰਾਮੀ,ਲਖਵੀਰ ਸਿੰਘ ਹਰੀਕੇ, ਪਿਆਰੇ ਲਾਲ ਦੋਦਾ,ਕਾਕਾ ਸਿੰਘ ਖੁੰਡੇ ਹਲਾਲ, ਸਤਵੀਰ ਕੌਰ, ਜਗਸੀਰ ਸਿੰਘ ਲੱਖੇਵਾਲੀ,ਬੱਲਾ ਸਿੰਘ,ਸਿਮਰਜੀਤ ਕੌਰ, ਲਵਪ੍ਰੀਤ ਕੌਰ ਤੇ ਇੰਦਰਜੀਤ ਸਿੰਘ ਵੀ ਮੌਜੂਦ ਸਨ।

Published by: Sukhwinder Singh
First published: February 9, 2021, 7:10 PM IST
ਹੋਰ ਪੜ੍ਹੋ
ਅਗਲੀ ਖ਼ਬਰ