Home /News /punjab /

ਰੁੜਕੀ ਪਿੰਡ ਦੇ ਸਰਪੰਚ ਤੇ ਪਰਿਵਾਰ ਉਤੇ ਹਮਲਾ, ਕਈ ਜਖਮੀ

ਰੁੜਕੀ ਪਿੰਡ ਦੇ ਸਰਪੰਚ ਤੇ ਪਰਿਵਾਰ ਉਤੇ ਹਮਲਾ, ਕਈ ਜਖਮੀ

ਰੁੜਕੀ ਪਿੰਡ ਦੇ ਸਰਪੰਚ ਤੇ ਪਰਿਵਾਰ ਉਤੇ ਹਮਲਾ, ਕਈ ਜਖਮੀ

ਰੁੜਕੀ ਪਿੰਡ ਦੇ ਸਰਪੰਚ ਤੇ ਪਰਿਵਾਰ ਉਤੇ ਹਮਲਾ, ਕਈ ਜਖਮੀ

  • Share this:
ਮਨੋਜ ਸ਼ਰਮਾ

ਪਟਿਆਲਾ ਜਿਲ੍ਹੇ ਦੇ ਪਿੰਡ ਰੁੜਕੀ ਵਿਖੇ ਸਰਪੰਚ ਸੁਰਜੀਤ ਸਿੰਘ ਸਮੇਤ ਉਸ ਦੇ ਪਰਿਵਾਰ ਉਤੇ ਜਾਨਲੇਵਾ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਥਾਣੇ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਰੁੜਕੀ ਦੇ ਬਿਆਨਾਂ ਉਤੇ ਦਰਜ ਹੋਏ ਮੁਕੱਦਮੇ ਵਿਚ ਆਈ.ਪੀ.ਸੀ. ਦੀ ਧਾਰਾ 307,452,323,506,148,149 ਤਹਿਤ 14 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ।

ਇਸ ਵਿਚ ਹਰਮੇਲ ਸਿੰਘ ਪੁੱਤਰ ਚੰਨਣ ਸਿੰਘ, ਜਗਦੀਪ ਸਿੰਘ ਪੁੱਤਰ ਹਰਮੇਲ ਸਿੰਘ, ਬਲਦੇਵ ਸਿੰਘ ਪੁੱਤਰ ਚੰਨਣ ਸਿੰਘ, ਦਲੇਰ ਸਿੰਘ ਪੁੱਤਰ ਬਲਦੇਵ ਸਿੰਘ, ਸਿਕੰਦਰ ਸਿੰਘ ਪੁੱਤਰ ਚੰਨਣ ਸਿੰਘ, ਮੰਗਾ ਸਿੰਘ, ਸੰਦੀਪ ਸਿੰਘ ਪੁੱਤਰਾਨ ਸਿਕੰਦਰ ਸਿੰਘ, ਮਨਦੀਪ ਸਿੰਘ ਪੁੱਤਰ ਧਰਮ ਸਿੰਘ, ਵਰਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ, ਜਗਤਾਰ ਸਿੰਘ ਪੁੱਤਰ ਸੁਖਦੇਵ ਸਿੰਘ, ਸੁਰਿੰਦਰ ਸਿੰਘ ਪੁੱਤਰ ਜਗਤਾਰ ਸਿੰਘ, ਬਲਕਾਰ ਸਿੰਘ ਪੁੱਤਰ ਅਜਮੇਰ ਸਿੰਘ, ਹਰਿੰਦਰ ਸਿੰਘ ਪੁੱਤਰ ਬਲਕਾਰ ਸਿੰਘ, ਖੁਸ਼ਦੀਪ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀਆਨ ਪਿੰਡ ਰੁੜਕੀ ਦੇ ਨਾਮ ਸ਼ਾਮਲ ਹਨ।

ਮੁਦਈ ਨੇ ਜਾਣਕਾਰੀ ਦਿੱਤੀ ਕਿ ਉਹ ਆਪਣੇ ਡੰਗਰਾਂ ਵਾਲੇ ਵਾੜੇ ਵਿੱਚ ਸੀ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਨੇ ਮੁਦਈ ਅਤੇ ਉਸਦੇ ਤਾਏ ਦੇ ਲੜਕੇ ਗੁਰਵਿੰਦਰ ਸਿੰਘ ਨੂੰ ਗਾਲਾਂ ਕੱਢ ਰਹੇ ਸਨ। ਮੁਦਈ ਨੇ ਦੱਸਿਆ ਕਿ ਜਦੋਂ ਕਥਿਤ ਦੋਸ਼ੀਆਂ ਨੂੰ ਗਾਲਾ ਕੱਢਣ ਤੋਂ ਰੋਕਿਆ ਤਾਂ ਉਨ੍ਹਾਂ ਨੇ ਮੁਦਈ ਦੀ ਜਾਨੋਂ ਮਾਰਨ ਦੀ ਨਿਯਤ ਨਾਲ ਕੁੱਟਮਾਰ ਕੀਤੀ। ਜੋ ਕਥਿਤ ਦੋਸ਼ੀ ਮੰਗੇ ਸਿੰਘ ਨੇ ਨੁਕੀਲੀ ਚੀਜ ਸਿਰ ਵਿੱਰ ਮਾਰੀ, ਅਤੇ ਛੁਡਾਉਣ ਆਏ ਮੁਦਈ ਦੇ ਪਿਤਾ ਰਣਜੀਤ ਸਿੰਘ ਪੁੱਤਰ ਹੇਮਰਾਜ ਸਿੰਘ, ਭਰਾ ਰੁਪਿੰਦਰ ਸਿੰਘ, ਤਾਇਆ ਸੁਰਜੀਤ ਸਿੰਘ ਪੁੱਤਰ ਹੇਮਰਾਜ ਸਿੰਘ ਅਤੇ ਤਾਏ ਦਾ ਲੜਕਾ ਗੁਰਵਿੰਦਰ ਸਿੰਘ ਦੀ ਵੀ ਬੁਰੀ ਤਰ੍ਹਾ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।

ਸਰਪੰਚ ਦਾ ਭਰਾ ਅਤੇ ਸਰਪੰਚ ਦਾ ਲੜਕਾ ਗੁਰਵਿਦਰ ਸਿੰਘ ਪੀ.ਜੀ.ਆਈ. ਚੰਡੀਗੜ੍ਹ ਦਾਖਲ ਹਨ ਅਤੇ ਬਾਕੀ ਏ.ਪੀ.ਜੈਨ. ਹਸਪਤਾਲ ਰਾਜਪੁਰਾ ਦਾਖਲ ਹਨ। ਖ਼ਬਰ ਲਿਖੇ ਜਾਣ ਤੱਕ ਕਿਸੇ ਪ੍ਰਕਾਰ ਦੀ ਗ੍ਰਿਫਤਾਰੀ ਦੀ ਜਾਣਕਾਰੀ ਪ੍ਰਾਪਤ ਨਹੀਂ। ਮਾਮਲੇ ਦੇ ਤਫਤੀਸ਼ੀ ਅਫ਼ਸਰ ਸਹਾਇਕ ਥਾਣੇਦਾਰ ਬਲਜੀਤ ਨੇ ਦੱਸਿਆ ਕੇ ਪੁਲਸਿ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ।
Published by:Gurwinder Singh
First published:

Tags: Crime

ਅਗਲੀ ਖਬਰ