Home /News /punjab /

Ropar: 9ਵੀਂ ਦੇ ਵਿਦਿਆਰਥੀ ਨੇ ਨਹਿਰ 'ਚ ਮਾਰੀ ਛਾਲ, ਪਿਤਾ ਨਾਲ ਜਾ ਰਿਹਾ ਸੀ ਪ੍ਰੀਖਿਆ ਦੇਣ

Ropar: 9ਵੀਂ ਦੇ ਵਿਦਿਆਰਥੀ ਨੇ ਨਹਿਰ 'ਚ ਮਾਰੀ ਛਾਲ, ਪਿਤਾ ਨਾਲ ਜਾ ਰਿਹਾ ਸੀ ਪ੍ਰੀਖਿਆ ਦੇਣ

Ropar: 9ਵੀਂ ਦੇ ਵਿਦਿਆਰਥੀ ਨੇ ਨਹਿਰ 'ਚ ਮਾਰੀ ਛਾਲ, ਪਿਤਾ ਨਾਲ ਜਾ ਰਿਹਾ ਸੀ ਪ੍ਰੀਖਿਆ ਦੇਣ (ਸੰਕੇਤਿਕ ਤਸਵੀਰ)

Ropar: 9ਵੀਂ ਦੇ ਵਿਦਿਆਰਥੀ ਨੇ ਨਹਿਰ 'ਚ ਮਾਰੀ ਛਾਲ, ਪਿਤਾ ਨਾਲ ਜਾ ਰਿਹਾ ਸੀ ਪ੍ਰੀਖਿਆ ਦੇਣ (ਸੰਕੇਤਿਕ ਤਸਵੀਰ)

 • Share this:
  ਰੂਪਨਗਰ- ਅੱਜ ਬੁੱਧਵਾਰ ਸਵੇਰੇ ਕਰੀਬ ਸਾਢੇ ਅੱਠ ਵਜੇ ਆਪਣੇ ਪਿਉ ਨਾਲ ਸਕੂਲ ਜਾ ਰਹੇ ਇੱਕ ਵਿਦਿਆਰਥੀ ਨੇ ਸਰਹਿੰਦ ਨਹਿਰ ਦੇ ਲੋਹੇ ਵਾਲੇ ਪੁਲ ਤੋਂ ਛਾਲ ਮਾਰ ਦਿੱਤੀ। ਪਾਣੀ ਦਾ ਤੇਜ਼  ਵਹਾਅ ਹੋਣ ਕਰਕੇ ਵਿਦਿਆਰਥੀ ਪਾਣੀ ਵਿੱਚ ਰੁੜ ਗਿਆ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ।

  ਮਿਲੀ ਜਾਣਕਾਰੀ ਅਨੁਸਾਰ ਵਿਦਿਆਰਥੀ ਦੀ ਪਹਿਚਾਣ ਸੁਖਪ੍ਰੀਤ ਸਿੰਘ (15) ਪੁੱਤਰ ਹਰਮਨਜੀਤ ਸਿੰਘ ਨਿਵਾਸੀ ਗੁਰੂ ਨਗਰ ਰੂਪਨਗਰ ਵਜੋਂ ਹੋਈ ਹੈ। ਉਹ  ਸ਼ਿਵਾਲਿਕ ਪਬਲਿਕ ਸਕੂਲ ਵਿਦਿਆਰਥੀ ਸੀ ਅਤੇ  9ਵੀਂ ਵਿੱਚ ਪੜਦਾ ਸੀ। ਅੱਜ ਸਵੇਰੇ ਉਹ ਆਪਣੇ ਪਿਉ ਨਾਲ ਸਕੂਟਰ ਦੇ ਪਿਛੇ ਬੈਠ ਕੇ ਸਕੂਲ ਜਾ ਰਿਹਾ। ਅਚਾਨਕ ਉਸ ਨੇ ਸਕੂਟਰ ਰੁਕਵਾਇਆ ਅਤੇ ਛਾਲ ਮਾਰ ਦਿੱਤੀ।   ਸੂਚਨਾ ਮਿਲਦਿਆਂ ਹੀ  ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਗੋਤਾਂਖੋਰਾਂ ਦੀ ਮਦਦ ਨਾਲ ਤਲਾਸ਼ ਸ਼ੁਰੂ ਕਰ ਦਿੱਤੀ ਹੈ।
  Published by:Ashish Sharma
  First published:

  Tags: Ropar, Student, Suicide

  ਅਗਲੀ ਖਬਰ