ਮੁੜ ਸੁਰਖੀਆਂ ’ਚ ਰੋਪੜ ਜੇਲ੍ਹ, 25 ਦਿਨਾਂ ’ਚ 34 ਫੋਨ ਬਰਾਮਦ

News18 Punjabi | News18 Punjab
Updated: January 11, 2020, 11:56 AM IST
share image
ਮੁੜ ਸੁਰਖੀਆਂ ’ਚ ਰੋਪੜ ਜੇਲ੍ਹ, 25 ਦਿਨਾਂ ’ਚ 34 ਫੋਨ ਬਰਾਮਦ
ਝੂਠੀਆਂ ਡੌਪ ਟੈਸਟ ਰਿਪੋਰਟਾਂ, ਫਰਜੀ ਹੈਂਡੀਕੈਪਡ ਸਰਟੀਫੀਕੇਟ ਤੇ ਐਮ.ਐਲ.ਆਰ. ਦੇਣ ਵਾਲੇ ਤਿੰਨ ਕਰਮਚਾਰੀ ਕਾਬੂ

  • Share this:
  • Facebook share img
  • Twitter share img
  • Linkedin share img
ਰੋਪੜ ਜੇਲ੍ਹ ਦੀ ਸੁਰੱਖਿਆ ਲਗਾਤਾਰ ਸਵਾਲਾਂ ਦੇ ਘੇਰੇ ’ਚ ਆ ਰਹੀ ਹੈ। ਜੇਲ੍ਹ ਅੰਦਰੋਂ 25 ਦਿਨਾਂ ’ਚ 34 ਮੋਬਾਇਲ ਫੋਨ ਬਰਾਮਦ ਹੋਏ ਹਨ। ਜਸਵੰਤ ਸਿੰਘ ਥਿੰਦ ਜੇਲ੍ਹ ਦੇ ਨਵੇਂ ਸੁਪਰੀਟੇਂਡੇਂਟ ਬਣੇ ਹਨ। ਉਨ੍ਹਾਂ ਵੱਲੋਂ ਲਗਾਤਾਰ ਜੇਲ੍ਹ ਅੰਦਰ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਨਾਲ ਜੇਲ੍ਹ ਦੇ ਅੰਦਰੋਂ ਕੈਦੀਆਂ ਵੱਲੋਂ ਨਾਜਾਇਜ਼ ਤਰੀਕੇ ਨਾਲ ਲਿਜਾਏ ਗਏ ਮੋਬਾਇਲ ਬਰਾਮਦ ਕੀਤਾ ਜਾ ਰਹੇ ਹਨ।

15 ਦਸੰਬਰ ਤੋਂ ਲੈ ਕੇ 10 ਜਨਵਰੀ ਤੱਕ ਯਾਨੀ 25 ਦਿਨਾਂ ਵਿਚ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਪੁਲਿਸ ਨੇ 34 ਮੋਬਾਇਲ ਫੋਨ ਬਰਾਮਦ ਕੀਤੇ। ਮੋਬਾਇਲ ਫੋਨ ਦੇ ਨਾਲ ਨਾਲ ਪੁਲਿਸ ਨੇ ਭਾਰੀ ਮਾਤਰਾ ਵਿਚ ਨਸ਼ੀਲਾ ਪਦਾਰਥ ਵੀ ਬਰਾਮਦ ਕੀਤਾ। ਜੇਲ੍ਹ ਸੁਪਰੀਡੈਂਟ ਜਸਵਿੰਦਰ ਥਿੰਦ ਨੇ ਦੱਸਿਆ ਹੈ ਕਿ ਜੇਲ੍ਹ ਪ੍ਰਸਾਸ਼ਨ ਵੱਲੋਂ ਲਗਾਤਾਰ ਜੇਲ੍ਹ ਵਿਚ ਬੰਦ ਕੈਦੀਆਂ ਦੀ ਤਲਾਸ਼ੀ ਲਈ ਜਾ ਰਹੀ ਹੈ। ਜਿਨ੍ਹਾਂ ਤੋਂ ਹੁਣ ਤੱਕ 34 ਫੋਨ ਬਰਾਮਦ ਕੀਤੇ ਹਨ। ਇਸ ਦੇ ਨਾਲ ਹੀ ਕਈ ਨਸ਼ੀਲਾ ਪਦਾਰਥ ਵੀ ਬਰਾਮਦ ਕੀਤਾ ਹੈ।

ਸੁਪਰੀਡੈਂਟ ਦਾ ਇਹ ਵੀ ਕਹਿਣਾ ਹੈ ਕਿ ਰੋਪੜ ਜੇਲ੍ਹ ਦੇ ਬਾਹਰ ਤੋਂ ਸ਼ਰਾਰਤੀ ਅਨਸਰ ਜੇਲ੍ਹ ਦੀ ਕੰਧ ਤੋਂ ਨਸ਼ਾ ਜਾਂ ਫਿਰ ਮੋਬਾਇਲ ਆਦਿ ਚੀਜ਼ਾ ਸੁੱਟ ਦਿੰਦੇ ਹਨ। ਇੰਨਾ ਹੀ ਨਹੀਂ ਜਦੋਂ ਕੈਦੀ ਬਾਹਰ ਤਰੀਕ ਭੁਗਤਣ ਜਾਂਦੇ ਹਨ ਤਾਂ ਉਹ ਮੋਬਾਇਲ ਲੁਕੋ ਕੇ ਲੈ ਜਾਂਦੇ ਹਨ। ਪਰ ਹੁਣ ਉਹ ਇਸ ਮੁਹਿੰਮ ਦੁਆਰਾ ਜੇਲ੍ਹ ਵਿਚੋਂ ਨਸ਼ਾਂ ਤੇ ਮੋਬਾਇਲ ਫੋਨ ਨੂੰ ਬਾਹਰ ਕੱਢਣਾ ਹੀ ਮੁੱਖ ਟਿੱਚਾ ਹੈ। ਦੂਜੇ ਪਾਸੇ ਜਿਹਨਾਂ ਕੋਲੋਂ ਮੋਬਾਇਲ ਬਰਾਮਦ ਹੋਏ ਹਨ, ਉਹਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
First published: January 11, 2020, 11:56 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading