Home /News /punjab /

ਪੁਲਿਸ ਨੇ ਇੱਕ ਨੌਜਵਾਨ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ, ਪੁੱਛਗਿੱਛ 'ਤੇ ਇਹ ਸਨਸਨੀਖੇਜ ਖੁਲਾਸਾ..

ਪੁਲਿਸ ਨੇ ਇੱਕ ਨੌਜਵਾਨ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ, ਪੁੱਛਗਿੱਛ 'ਤੇ ਇਹ ਸਨਸਨੀਖੇਜ ਖੁਲਾਸਾ..

ਰੋਪੜ ਪੁਲਿਸ ਨੇ ਇੱਕ ਨੌਜਵਾਨ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ-

ਰੋਪੜ ਪੁਲਿਸ ਨੇ ਇੱਕ ਨੌਜਵਾਨ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ-

Punjab news-ਇਸ ਦੌਰਾਨ ਗ੍ਰਿਫਤਾਰੀ ਮੁਲਜ਼ਮ ਨੇ ਸਰਸਰੀ ਪੁੱਛਗਿੱਛ ਤੇ ਇਹ ਸਨਸਨੀਖੇਜ ਪ੍ਰਗਟਾਵਾ ਕੀਤਾ ਕਿ ਹਥਿਆਰਾ ਦੀ ਖੇਪ ਦੋਸ਼ੀ ਸਰਵੰਤ ਸਿੰਘ ਉਕਤ ਨੇ ਗੈਗਸਟਰਜ ਜਗਦੀਪ ਸਿੰਘ ਕਾਕਾ ਪੁੱਤਰ ਕਿੰਦਰ ਸਿੰਘ ਵਾਸੀ ਹਰੀ ਨੌਂ ਰੋਡ ਕੋਟਕਪੂਰਾ ਅਤੇ ਸੁਖਦੀਪ ਸਿੰਘ ਟੋਨੀ ਪੁੱਤਰ ਦਰਸ਼ਨ ਸਿੰਘ ਵਾਸੀ ਬਾਹਮਣ ਵਾਲਾ ਰੋਡ ਕੋਟਕਪੂਰਾ ਦੇ ਕਹਿਣ ਪਰ ਹਾਸਲ ਕੀਤੀ ਸੀ। ਇਹ ਸਾਰੇ ਇਸ ਵਕਤ ਸੈਂਟਰਲ ਜੇਲ੍ਹ ਪਟਿਆਲਾ ਵਿਖੇ ਬੰਦ ਹਨ।

ਹੋਰ ਪੜ੍ਹੋ ...
  • Share this:

ਰੋਪੜ ਪੁਲਿਸ ਨੇ ਇੱਕ ਨੌਜਵਾਨ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਉਸ ਕੋਲੋਂ 4 ਪਿਸਤੌਲ ਅਤੇ 3 ਦੇਸੀ ਪਿਸਤੌਲ ਸਮੇਤ 15 ਜਿੰਦਾ ਕਾਰਤੂਸ ਫੜੇ ਗਏ। ਗ੍ਰਿਫ਼ਤਾਰ ਨੌਜਵਾਨ ਦੀ ਪਛਾਣ ਫਰੀਦਕੋਟ ਜ਼ਿਲੇ ਦੇ ਰਹਿਣ ਵਾਲੇ ਸਰਵੰਤ ਸਿੰਘ ਵੱਜੋਂ ਹੋਈ ਹੈ।

ਰੂਪਨਗਰ ਸੀਨੀਅਰ ਕਪਤਾਨ ਪੁਲਿਸ ਆਈ.ਪੀ.ਐਸ. ਸੰਦੀਪ ਕੁਮਾਰ ਗਰਗ ਵਲੋਂ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰਬੀਰ ਸਿੰਘ ਅਟਵਾਲ, ਪੀ.ਪੀ.ਐਸ, ਕਪਤਾਨ ਪੁਲਿਸ (ਡਿਟੇਕਟਿਵ) ਅਤੇ ਜਰਨੈਲ ਸਿੰਘ, ਪੀ.ਪੀ.ਐਸ, ਉਪ ਕਪਤਾਨ ਪੁਲਿਸ (ਡਿਟੇਕਟਿਵ) ਰੂਪਨਗਰ ਦੀ ਅਗਵਾਈ ਹੇਠ ਬੀਤੇ ਦਿਨ 12.5.2022 ਨੂੰ ਇੰਸਪੈਕਟਰ ਸਤਨਾਮ ਸਿੰਘ ਇੰਚਾਰਜ ਸੀ.ਆਈ.ਏ. ਰੂਪਨਗਰ ਦੀ ਟੀਮ ASI ਬਲਬੀਰ ਸਿੰਘ ਸਮੇਤ ਪੁਲਿਸ ਪਾਰਟੀ ਜਦੋਂ ਪਟਵਾਰਖਾਨਾ ਚੌਕ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਸਰਵੰਤ ਸਿੰਘ ਰਿੱਕੀ ਪੁੱਤਰ ਸੁਰਜੀਤ ਸਿੰਘ ਵਾਸੀ ਸ੍ਰੀ ਗੁਰੂ ਤੇਗ ਬਹਾਦਰ ਨਗਰ (ਨਾਈਆ ਵਾਲੀ ਬਸਤੀ) ਬੈਕ ਸਾਈਡ ਸਰਕਾਰੀ ਪ੍ਰਾਈਮਰੀ ਸਕੂਲ ਕੋਟਕਪੂਰਾ ਥਾਣਾ ਸਿਟੀ ਕੋਟਕਪੂਰਾ ਜਿਲ੍ਹਾ ਫਰੀਦਕੋਟ ਜੋ ਕਿ ਨਜਾਇਜ ਅਸਲਾ ਐਮੋਨੀਸ਼ਨ ਸਪਲਾਈ ਕਰਨ ਦਾ ਕੰਮ ਕਰਦਾ ਹੈ। ਉਹ ਅੱਜ ਵੀ NCC ਅਕੈਡਮੀ ਵੱਲ ਤੋਂ ਪੁਰਾਣਾ ਬੱਸ ਸਟੈਂਡ ਵੱਲ ਨੂੰ ਪੈਦਲ ਆ ਰਿਹਾ ਹੈ ਅਤੇ ਉਸ ਨੇ ਕਾਲੇ ਰੰਗ ਦਾ ਤਣੀਦਾਰ ਬੈਗ ਚੁੱਕਿਆ ਹੋਇਆ ਸੀ।

ਜਿਸ ਤੇ ਮੁਕੱਦਮਾ ਨੰਬਰ 71 ਮਿਤੀ 12.5.2022 ਅ/ਧ 25/54/59 A,Act ਥਾਣਾ ਸਿਟੀ ਰੂਪਨਗਰ ਦਰਜ ਰਜਿਸਟਰ ਕਰਾਇਆ ਗਿਆ ਅਤੇ ਦੌਰਾਨੇ ਤਫਤੀਸ਼ ਦੋਸ਼ੀ ਸਰਵੰਤ ਸਿੰਘ ਉਕਤ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਉਸ ਦੇ ਬੈਗ ਵਿੱਚੋਂ 04 ਪਿਸਟਲ ਦੇਸੀ 32 ਬੋਰ, 01 ਦੇਸੀ ਪਿਸਤੌਲ 315 ਬੋਰ, 02 ਦੇਸੀ ਪਿਸਤੌਲ 12 ਬੋਰ ਸਮੇਤ 10 ਕਾਰਤੂਸ ਜਿੰਦਾ 32 ਬੋਰ, 02 ਕਾਰਤੂਸ ਜਿੰਦਾ 315 ਬੋਰ ਅਤੇ 03 ਕਾਰਤੂਸ ਜਿੰਦਾ 12 ਬੋਰ ਬ੍ਰਾਮਦ ਹੋਏ।

ਇਸ ਦੌਰਾਨ ਗ੍ਰਿਫਤਾਰੀ ਮੁਲਜ਼ਮ ਨੇ ਸਰਸਰੀ ਪੁੱਛਗਿੱਛ ਤੇ ਇਹ ਸਨਸਨੀਖੇਜ ਪ੍ਰਗਟਾਵਾ ਕੀਤਾ ਕਿ ਹਥਿਆਰਾ ਦੀ ਖੇਪ ਦੋਸ਼ੀ ਸਰਵੰਤ ਸਿੰਘ ਉਕਤ ਨੇ ਗੈਗਸਟਰਜ ਜਗਦੀਪ ਸਿੰਘ ਕਾਕਾ ਪੁੱਤਰ ਕਿੰਦਰ ਸਿੰਘ ਵਾਸੀ ਹਰੀ ਨੌਂ ਰੋਡ ਕੋਟਕਪੂਰਾ ਅਤੇ ਸੁਖਦੀਪ ਸਿੰਘ ਟੋਨੀ ਪੁੱਤਰ ਦਰਸ਼ਨ ਸਿੰਘ ਵਾਸੀ ਬਾਹਮਣ ਵਾਲਾ ਰੋਡ ਕੋਟਕਪੂਰਾ ਦੇ ਕਹਿਣ ਪਰ ਹਾਸਲ ਕੀਤੀ ਸੀ। ਇਹ ਸਾਰੇ ਇਸ ਵਕਤ ਸੈਂਟਰਲ ਜੇਲ੍ਹ ਪਟਿਆਲਾ ਵਿਖੇ ਬੰਦ ਹਨ।

ਜੋ ਕਿ ਉਕਤਾਨ ਗੈਗਸਟਰਜ ਜਿਹਨਾਂ ਤੇ ਪਹਿਲਾਂ ਵੀ ਕਈ ਸੁਪਾਰੀ ਕਿਲਿੰਗਜ ਦੇ ਪਰਚੇ ਦਰਜ ਹਨ ਨੇ ਆਪਣੇ ਸ਼ਹਿਰ ਕੋਟਕਪੂਰਾ ਦੇ ਹੀ ਇੱਕ ਉੱਘੇ ਕਾਰੋਬਾਰੀ/ਵਪਾਰੀ ਨੂੰ ਕਤਲ ਕਰਨ ਦੀ ਪਲਾਨਿੰਗ ਤਿਆਰ ਕੀਤੀ ਹੋਈ ਸੀ ਮੁਕਾਮੀ ਪੁਲਿਸ ਦੀ ਇਸ ਸਮੇਂ ਸਿਰ ਕੀਤੀ ਕਾਰਵਾਈ ਅਤੇ ਬ੍ਰਾਮਦਗੀ ਜੋ ਕਿ ਕਤਲ ਦੀ ਵਾਰਦਾਤ ਅੰਜਾਮ ਦੇਣ ਤੋਂ ਬਚਾਇਆ ਗਿਆ ਹੈ।

ਗੈਂਗਸਟਰਜ ਜਗਦੀਪ ਸਿੰਘ ਕਾਕਾ ਅਤੇ ਸੁਖਦੀਪ ਸਿੰਘ ਟੋਨੀ ਨੂੰ ਵੀ ਉਕਤ ਮੁਕੱਦਮਾ ਵਿੱਚ ਨਾਮਜਦ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਇਸ ਸਬੰਧੀ ਸਖਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਜਿਹਨਾਂ ਪਾਸੋਂ ਵੀ ਇਸ ਸਬੰਧੀ ਅਹਿਮ ਖੁਲਾਸੇ ਹੋਣ ਦੀ ਆਸ ਹੈ।

ਮੁਲਜ਼ਮ ਸਰਵੰਤ ਸਿੰਘ ਉਕਤ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਜੋ ਦੌਰਾਨੇ ਰਿਮਾਂਡ ਦੋਸ਼ੀ ਪਾਸੋਂ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ, ਜਿਸ ਪਾਸੋਂ ਹੋਰ ਅਹਿਮ ਖੁਲਾਸੇ ਹੋਣ ਦੀ ਆਸ ਹੈ। ਇਸ ਦੇ ਖਿਲਾਫ ਪਹਿਲਾਂ ਵੀ ਮੁਕੱਦਮਾ ਨੰਬਰ 166 ਮਿਤੀ 26 11 2017 2 333 353 186 34 iPr ਥਾਣਾ ਸਿਟੀ ਕੋਟਕਪਰਾ ਜ਼ਿਲਾ ਫਰੀਦਕੋਟ ਦਰਜ ਰਜਿਸਟਰ ਹੈ।

Published by:Sukhwinder Singh
First published:

Tags: Crime news, Drugs, Punjab Police, Roper