Home /News /punjab /

ਰੋਪੜ ਦੇ ਕਈ ਢਾਬੇ ਅਤੇ ਹੋਟਲ ਬਣੇ ਦੇਹ ਵਪਾਰ ਦੇ ਅੱਡੇ, ਧੰਦੇ 'ਚ ਲਿਪਤ ਕੁੜੀਆਂ ਤੇ ਔਰਤਾਂ

ਰੋਪੜ ਦੇ ਕਈ ਢਾਬੇ ਅਤੇ ਹੋਟਲ ਬਣੇ ਦੇਹ ਵਪਾਰ ਦੇ ਅੱਡੇ, ਧੰਦੇ 'ਚ ਲਿਪਤ ਕੁੜੀਆਂ ਤੇ ਔਰਤਾਂ

ਬਰਨਾਲੇ ਵਿੱਚ ਦੇਹ ਵਪਾਰ ਦੇ ਧੰਦੇ ਵਿੱਚ ਗ੍ਰਿਫਤਾਰੀ ਔਰਤਾਂ ਦੀ ਫਾਈਲ ਫੋਟੋ।

ਬਰਨਾਲੇ ਵਿੱਚ ਦੇਹ ਵਪਾਰ ਦੇ ਧੰਦੇ ਵਿੱਚ ਗ੍ਰਿਫਤਾਰੀ ਔਰਤਾਂ ਦੀ ਫਾਈਲ ਫੋਟੋ।

ਰੂਪਨਗਰ ਜਿਲ੍ਹੇ ਵਿੱਚੋਂ ਲੰਘਦੇ ਨੈਸ਼ਨਲ ਹਾਈਵੇ ਦੇ ਦੋਵੇਂ ਕਿਨਾਰੇ ਅਨੇਕਾਂ ਢਾਬੇ ਅਤੇ ਹੋਟਲ ਹਨ । ਜਿੱਥੇ ਇਸ ਹਾਈਵੇ ਤੇ ਆਉਣ ਜਾਣ ਵਾਲੇ ਰਾਹਗੀਰ ਅਤੇ ਸੈਲਾਨੀ ਖਾਣ ਪਾਣ ਲਈ ਰੁਕਦੇ ਹਨ । ਪਰੰਤੂ ਹਾਈਵੇ ਦੇ ਦੋਵੇਂ ਕਿਨਾਰੇ ਇਨ੍ਹਾਂ ਢਾਬਿਆਂ ਅਤੇ ਹੋਟਲਾਂ ਦੀ ਆੜ ਵਿੱਚ ਕੁਝ ਅਜੇਹੇ ਢਾਬੇ ਅਤੇ ਹੋਟਲ ਵੀ ਹਨ ਜੋ ਦੇਹ ਵਪਾਰ ਦੇ ਅੱਡੇ ਚਲਾ ਰਹੇ ਹਨ ।

ਹੋਰ ਪੜ੍ਹੋ ...
 • Share this:

  ਅਵਤਾਰ ਸਿੰਘ ਕੰਬੋਜ਼

  ਰੂਪਨਗਰ ਜਿਲ੍ਹੇ ਵਿਚਲੇ ਕਈ ਢਾਬੇ ਅਤੇ ਹੋਟਲ ਦੇਹ ਵਪਾਰ ਦੇ ਅੱਡੇ ਬਣੇ ਹੋਏ ਹਨ। ਇਨ੍ਹਾਂ ਦੇਹ ਵਪਾਰ ਦੇ ਟਿਕਾਣਿਆਂ ਤੇ ਸਵੇਰ ਵੇਲੇ ਤੋਂ ਹੀ ਦੇਹ ਵਪਾਰ ਦੇ ਧੰਦੇ ਵਿੱਚ ਲਿਪਤ ਕੁੜੀਆਂ ਤੇ ਔਰਤਾਂ ਪਹੁੰਚ ਜਾਂਦੀਆਂ ਹਨ ਅਤੇ ਸ਼ਾਮ ਨੂੰ ਆਪੋ ਆਪਣੇ ਘਰਾਂ ਨੂੰ ਪਰਤ ਜਾਂਦੀਆਂ ਹਨ। ਇਨ੍ਹਾਂ ਟਿਕਾਣਿਆਂ ਤੇ ਗ੍ਰਾਹਕਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਅਤੇ ਹੋਟਲ- ਢਾਬਿਆਂ ਦੇ ਮਾਲਕ, ਪ੍ਰਬੰਧਕ ਇਸ ਗੈਰ ਕਾਨੂੰਨੀ ਧੰਦੇ ਨੂੰ ਬੇਖੌਫ ਚਲਾਉਂਦੇ ਹਨ ਪਰੰਤੂ ਪੁਲਿਸ ਦੀ ਨਜ਼ਰ ਇਨ੍ਹਾਂ ਤੇ ਨਹੀਂ ਪੈਂਦੀ ਜੋ ਕਈ ਤਰ੍ਹਾਂ ਦੇ ਸਵਾਲ ਪੈਦਾ ਕਰਦੀ ਹੈ।

  ਰੂਪਨਗਰ ਜਿਲ੍ਹੇ ਵਿੱਚੋਂ ਲੰਘਦੇ ਨੈਸ਼ਨਲ ਹਾਈਵੇ ਦੇ ਦੋਵੇਂ ਕਿਨਾਰੇ ਅਨੇਕਾਂ ਢਾਬੇ ਅਤੇ ਹੋਟਲ ਹਨ । ਜਿੱਥੇ ਇਸ ਹਾਈਵੇ ਤੇ ਆਉਣ ਜਾਣ ਵਾਲੇ ਰਾਹਗੀਰ ਅਤੇ ਸੈਲਾਨੀ ਖਾਣ ਪਾਣ ਲਈ ਰੁਕਦੇ ਹਨ । ਪਰੰਤੂ ਹਾਈਵੇ ਦੇ ਦੋਵੇਂ ਕਿਨਾਰੇ ਇਨ੍ਹਾਂ ਢਾਬਿਆਂ ਅਤੇ ਹੋਟਲਾਂ ਦੀ ਆੜ ਵਿੱਚ ਕੁਝ ਅਜੇਹੇ ਢਾਬੇ ਅਤੇ ਹੋਟਲ ਵੀ ਹਨ ਜੋ ਦੇਹ ਵਪਾਰ ਦੇ ਅੱਡੇ ਚਲਾ ਰਹੇ ਹਨ ।

  ਇਨ੍ਹਾਂ ਟਿਕਾਣਿਆਂ ਤੇ ਮੌਜ ਮਸਤੀ ਕਰਨ ਲਈ ਆਉਣ ਵਾਲੇ ਮਰਦਾਂ ਨੂੰ ਢਾਬਿਆਂ ਤੇ ਹੋਟਲ ਮਾਲਕਾਂ ਜਾਂ ਪ੍ਰਬੰਧਕਾਂ ਵੱਲੋਂ ਧੰਦੇ ਵਿੱਚ ਲਿਪਤ ਇਨ੍ਹਾਂ ਕੁੜੀਆਂ ਨੂੰ ਪੇਸ਼ ਕੀਤਾ ਜਾਂਦਾ ਹੈ ਅਤੇ ਮੌਜ ਮਸਤੀ ਦਾ ਮੁੱਲ ਦੱਸਕੇ (ਜੋ ਆਮ ਤੌਰ ਤੇ ਇੱਕ ਹਜ਼ਾਰ ਜਾਂ ਬਾਰਾਂ ਸੌ ਹੁੰਦਾ ਹੈ, ਇਸ ਵਿਚੋਂ ਅੱਧੇ ਪੈਸੇ ਪ੍ਰਬੰਧਕਾਂ ਜਾਂ ਹੋਟਲ ਮਾਲਕਾਂ ਦੇ ਹੁੰਦੇ ਹਨ ਅਤੇ ਅੱਧੇ ਪੈਸੇ ਕੁੜੀਆਂ ਨੂੰ ਦਿੱਤੇ ਜਾਂਦੇ ਹਨ ) ਢਾਬੇ ਅਤੇ ਹੋਟਲ ਵਿਚਲੇ ਕਮਰਿਆਂ ਵਿੱਚ ਚੰਦ ਮਿੰਟਾਂ ਲਈ ਭੇਜਿਆ ਜਾਂਦਾ ਹੈ। ਜੇਕਰ ਪੂਰੀ ਰਾਤ ਲਈ ਇੱਛਾ ਹੋਵੇ ਤਾਂ ਮੋਟੀ ਰਕਮ ਵਸੂਲੀ ਜਾਂਦੀ ਹੈ।ਸਾਰਾ ਦਿਨ ਇਨ੍ਹਾਂ ਅੱਡਿਆਂ ਤੇ ਕਈ ਕੁੜੀਆਂ ਮੌਜੂਦ ਰਹਿੰਦੀਆਂ ਹਨ।

  ਇਨ੍ਹਾਂ ਟਿਕਾਣਿਆਂ ਤੇ ਮੌਜ ਮਸਤੀ ਲਈ ਆਉਣ ਵਾਲੇ ਮਰਦ ਇਥੇ ਪਹੁੰਚ ਕੇ ਪ੍ਰਬੰਧਕਾਂ ਨੂੰ ਕੁੜੀਆਂ ਦੀ ਮੌਜੂਦਗੀ ਵਾਰੇ ਪੁੱਛਦੇ ਹਨ ਅਤੇ ਢਾਬੇ ਜਾਂ ਹੋਟਲ ਪ੍ਰਬੰਧਕ ਕੁੜੀਆਂ ਦੇ ਕੋਲ ਲੈ ਜਾਂਦੇ ਹਨ ਅਤੇ ਕੁੜੀਆਂ ਦਾ ਮੁੱਲ ਦੱਸਿਆ ਜਾਂਦਾ ਹੈ।

  ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਮਰਜ਼ੀ ਇਨ੍ਹਾਂ ਟਿਕਾਣਿਆਂ ਤੇ ਦੇਹ ਵਪਾਰ ਦਾ ਧੰਦਾ ਚਲਦਾ ਵੇਖਿਆ ਜਾ ਸਕਦਾ ਹੈ ਪਰੰਤੂ ਰੂਪਨਗਰ ਪੁਲਿਸ ਨੂੰ ਇਸ ਵਾਰੇ ਕੋਈ ਜਾਣਕਾਰੀ ਨਹੀਂ। ਇਸ ਸਬੰਧੀ ਜਦੋਂ ਐਸਐਸਪੀ ਰੂਪਨਗਰ ਸ੍ਰੀ ਅਖਿਲ ਚੌਧਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਾਂਚ ਕਰਵਾ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

  Published by:Sukhwinder Singh
  First published:

  Tags: Hotel, Prostitution, Roper, Sex