ਜੇਲ੍ਹ ਅੰਦਰੋਂ ਕੈਦੀ ਦਾ facebook live, ਜੇਲ੍ਹ ਅਧਿਆਰੀਆਂ ਬਾਰੇ ਕੀਤੇ ਵੱਡੇ ਖੁਲਾਸੇ

ਕੈਦੀ ਦਾ ਕਹਿਣਾ ਹੈ ਕਿ ਜੇਲ੍ਹ ਸੁਪਰਡੰਟ ਵੱਲੋਂ ਉਸਤੇ ਸਮਾਨ ਵੇਚਣ ਦਾ ਦਬਾਅ ਬਣਾਇਆ ਜਾ ਰਿਹਾ ਹੈ ਅਤੇ ਅਜਿਹਾ ਨਾ ਕਰਨ ਤੇ ਉਸਤੋਂ ਲੱਖਾਂ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ। ਹੁਣ ਇਹ ਸਮਾਨ ਕੀ ਹੈ....ਇਹ ਪੰਜਾਬ ਦੀ ਜਨਤਾ ਭਲੀ-ਭਾਂਤੀ ਜਾਣਦੇ ਹੋ।

ਜੇਲ੍ਹ ਅੰਦਰੋਂ ਕੈਦੀ ਦਾ facebook live, ਜੇਲ੍ਹ ਅਧਿਆਰੀਆਂ ਬਾਰੇ ਕੀਤੇ ਵੱਡੇ ਖੁਲਾਸੇ

 • Share this:
  ਪੰਜਾਬ ਦੀਆਂ ਜੇਲ੍ਹਾਂ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਇਸ ਵਾਰ ਮਾਮਲਾ ਰੋਪੜ ਜੇਲ੍ਹ ਦਾ ਹੈ, ਜਿੱਥੇ ਜੇਲ੍ਹ ਅੰਦਰੋਂ ਕੈਦੀ ਦੀ ਇੱਕ ਵੀਡੀਓ ਵਾਇਰਲ ਹੋਈ ਹੈ ਅਤੇ ਇਹ ਕੈਦੀ ਜੇਲ੍ਹ ਸੁਪਰਡੰਟ ਤੇ ਗੰਭੀਰ ਇਲਜ਼ਾਮ ਲਗਾਉਂਦਾ ਨਜ਼ਰ ਆ ਰਿਹਾ ਹੈ। ਕੈਦੀ ਦਾ ਕਹਿਣਾ ਹੈ ਕਿ ਜੇਲ੍ਹ ਸੁਪਰਡੰਟ ਵੱਲੋਂ ਉਸਤੇ ਸਮਾਨ ਵੇਚਣ ਦਾ ਦਬਾਅ ਬਣਾਇਆ ਜਾ ਰਿਹਾ ਹੈ ਅਤੇ ਅਜਿਹਾ ਨਾ ਕਰਨ ਤੇ ਉਸਤੋਂ ਲੱਖਾਂ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ। ਹੁਣ ਇਹ ਸਮਾਨ ਕੀ ਹੈ....ਇਹ ਪੰਜਾਬ ਦੀ ਜਨਤਾ ਭਲੀ-ਭਾਂਤੀ ਜਾਣਦੇ ਹੋ।


  ਉਧਰ ਕੈਦੀ ਦੇ ਇਲਜ਼ਾਮਾਂ ਨੂੰ ਜੇਲ੍ਹ ਪ੍ਰਸ਼ਾਸਨ ਸਿਰੇ ਤੋਂ ਖਾਰਜ ਕਰਦਾ ਨਜ਼ਰ ਆ ਰਿਹਾ ਹੈ। ਡਿਪਟੀ ਜੇਲ੍ਹ ਸੁਪਰਡੰਟ ਦਾ ਕਹਿਣਾ ਹੈ ਕਿ ਜੇਲ੍ਹ ਅੰਦਰ ਪ੍ਰਸ਼ਾਸਨ ਵੱਲੋਂ ਸਖਤੀ ਵਰਤੀ ਜਾ ਰਹੀ ਹੈ। ਜਾਂਚ ਦੌਰਾਨ ਇਸ ਕੈਦੀ ਕੋਲੋਂ ਮੋਬਾਇਲ ਬਰਾਮਦ ਹੋਇਆ ਸੀ। ਇਸਲਈ ਉਹ ਅਜਿਹੇ ਇਲਜ਼ਾਮ ਲਗਾ ਰਿਹਾ ਹੈ।

  ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਰੋਪੜ ਜੇਲ੍ਹ ਦੇ ਇੱਕ ਕੈਦੀ ਨੇ ਜੇਲ੍ਹ ਅਧਿਕਾਰੀਆਂ ਤੇ ਅਜਿਹੇ ਹੀ ਇਲਜ਼ਾਮ ਲਗਾਏ ਸਨ। ਅਕਤੂਬਰ ਮਹੀਨੇ ਵਾਇਰਲ ਹੋਈ ਵੀਡੀਓ ਚ ਕੈਦੀ ਨੇ ਜੇਲ੍ਹ ਅਧਿਕਾਰੀਆਂ ਤੇ ਹੀ ਜੇਲ੍ਹ ਅੰਦਰ ਮੋਬਾਈਲ ਅਤੇ ਨਸ਼ਾ ਵੇਚਣ ਲਈ ਮਜਬੂਰ ਕੀਤੇ ਜਾਣ ਦੇ ਇਲਜ਼ਾਮ ਲਗਾਏ ਸਨ।

  ਇੱਕ ਹੀ ਜੇਲ੍ਹ ਦੇ ਦੋ ਕੈਦੀਆਂ ਵੱਲੋਂ ਅਜਿਹੇ ਇਲਜ਼ਾਮ ਲੱਗਣੇ ਜੇਲ੍ਹ ਪ੍ਰਸ਼ਾਸਨ ਨੂੰ ਸਵਾਲਾਂ ਦੇ ਘੇਰੇ ਚ ਖੜ੍ਹਾ ਕਰ ਦਿੰਦੇ ਹਨ। ਸਵਾਲ ਇਹ ਵੀ ਹੈ ਕਿ ਜੇਕਰ ਜੇਲ੍ਹਾਂ ਅੰਦਰ ਵਾਰ-ਵਾਰ ਸਰਚ ਆਪਰੇਸ਼ਨ ਚਲਾਏ ਜਾ ਰਹੇ ਹਨ ਤਾਂ ਕੈਦੀਆਂ ਕੋਲੋਂ ਵਾਰ-ਵਾਰ ਮੋਬਾਇਲ ਕਿਵੇਂ ਬਰਾਮਦ ਹੋ ਰਹੇ ਹਨ। ਇਸ ਮਾਮਲੇ ਵਿੱਚ ਜੇਲ੍ਹ ਅਧਿਕਾਰੀਆਂ ਦੀ ਭੁਮਿਕਾ ਸ਼ੱਕ ਦੇ ਘੇਰੇ ਚ ਜ਼ਰੂਰ ਆ ਜਾਂਦੀ ਹੈ।
  Published by:Sukhwinder Singh
  First published:
  Advertisement
  Advertisement