
ਖੇਤ ਮਜ਼ਦੂਰ ਦੇ ਘਰ ਲੱਗੀ ਅੱਗ 'ਚ ਡੇਢ ਲੱਖ ਰੁਪਏ ਦੀ ਨਗਦੀ ਤੇ ਘਰੇਲੂ ਵਰਤੋਂ ਦਾ ਸਮਾਨ ਸੜ ਕੇ ਸੁਆਹ
ਮੁਨੀਸ਼ ਗਰਗ
ਤਲਵੰਡੀ ਸਾਬੋ: ਤਲਵੰਡੀ ਸਾਬੋ ਨਗਰ ਦੇ ਵਾਰਡ ਨੰ:4 ਵਿੱਚ ਰਹਿੰਦੇ ਖੇਤ ਮਜ਼ਦੂਰ ਪਰਿਵਾਰ ਦੇ ਘਰ ਸ਼ਾਮ ਸਮੇ ਅਚਾਨਕ ਅੱਗ ਲੱਗਣ ਨਾਲ ਖੇਤ ਮਜ਼ਦੂਰ ਦੇ ਸਮੁੱਚੇ ਪਰਿਵਾਰ ਵੱਲੋਂ ਨਰਮੇ ਦੀ ਚੁਗਾਈ ਕਰਕੇ ਇਕੱਠੇ ਕੀਤੇ ਡੇਢ ਲੱਖ ਰੁਪਏ ਸਮੇਤ ਘਰੇਲੂ ਵਰਤੋਂ ਦਾ ਕਾਫੀ ਮਾਤਰਾ ਵਿੱਚ ਸਮਾਨ ਸੜ ਕੇ ਸੁਆਹ ਹੋ ਗਿਆ ਹੈ, ਹਾਲਾਂਕਿ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਮੁਹਤਬਰਾਂ ਨੇ ਸਰਕਾਰ ਤੋਂ ਪੀੜਿਤ ਪਰਿਵਾਰ ਲਈ ਆਰਥਿਕ ਸਹਾਇਤਾ ਦੀ ਮੰਗ ਕੀਤੀ ਹੈ।
ਪੀੜਿਤ ਸੋਹਣ ਸਿੰਘ ਪੁੱਤਰ ਵਜ਼ੀਰ ਸਿੰਘ ਦੇ ਦੱਸਣ ਅਨੁਸਾਰ ਉਹ ਵਾਰਡ ਨੰ:4 ਦੇ ਛੋਟੇ ਜਿਹੇ ਘਰ ਵਿੱਚ ਆਪਣੇ ਤਿੰਨ ਪੁੱਤਰਾਂ ਦਰਬਾਰਾ ਸਿੰਘ,ਬੱਗੜ ਸਿੰਘ ਅਤੇ ਜੋਗਿੰਦਰ ਸਿੰਘ ਦੇ ਪਰਿਵਾਰਾਂ ਸਮੇਤ ਰਹਿੰਦਾ ਹੈ ਅਤੇ ਸਮੁੱਚਾ ਪਰਿਵਾਰ ਖੇਤ ਮਜ਼ਦੂਰੀ ਰਾਹੀਂ ਆਪਣਾ ਪੇਟ ਪਾਲਦਾ ਹੈ।
ਉਨਾਂ ਦੱਸਿਆ ਕਿ ਸ਼ਾਮ ਅਚਾਨਕ ਕਮਰੇ ਵਿੱਚੋਂ ਧੂੰਆ ਨਿਕਲਣ ਲੱਗਾ ਅਤੇ ਦੇਖਦਿਆਂ ਹੀ ਦੇਖਦਿਆਂ ਅੱਗ ਦੀਆਂ ਲਾਟਾਂ ਨਿਕਲਣ ਲੱਗੀਆਂ।ਮੁਹੱਲਾ ਵਾਸੀਆਂ ਨੇ ਮਿਲ ਕੇ ਅੱਗ ਤੇ ਕਾਬੂ ਤਾਂ ਪਾ ਲਿਆ ਪਰ ਪਰਿਵਾਰ ਮੁਤਾਬਿਕ ਉਨਾਂ ਵੱਲੋਂ ਨਰਮੇ ਦੀ ਚੁਗਾਈ ਕਰਕੇ ਪਾਈ ਪਾਈ ਜੋੜ ਕੇ ਇਕੱਠਾ ਕੀਤਾ ਕਰੀਬ ਡੇਢ ਲੱਖ ਰੁਪਿਆ ਜਿਸਨੂੰ ਉਨਾਂ ਨੇ ਘਰ ਹੀ ਇੱਕ ਗੱਲੇ ਵਿੱਚ ਰੱਖਿਆ ਹੋਇਆ ਸੀ,ਕੱਪੜਾ ਲੀੜਾ ਅਤੇ ਘਰੇਲੂ ਵਰਤੋਂ ਦਾ ਹੋਰ ਕਾਫੀ ਸਮਾਨ ਸੜ ਕੇ ਸੁਆਹ ਹੋ ਗਿਆ ਹੈ।
ਉੱਧਰ ਘਟਨਾ ਦਾ ਪਤਾ ਲੱਗਦਿਆਂ ਹੀ ਵਾਰਡ ਨੰ:4 ਦੇ ਕੌਂਸਲਰ ਅਜ਼ੀਜ ਖਾਂ ਨੇ ਪੀੜਿਤ ਪਰਿਵਾਰ ਦੇ ਘਰ ਪੁੱਜ ਕੇ ਘਟਨਾ ਦਾ ਜਾਇਜ਼ਾ ਲਿਆ ਅਤੇ ਪੀੜਿਤ ਪਰਿਵਾਰ ਨੂੰ ਸਰਕਾਰ ਵੱਲੋਂ ਮਿਲਦੀ ਹਰ ਸਹਾਇਤਾ ਦਵਾਉਣ ਦਾ ਭਰੋਸਾ ਦਿੱਤਾ।ਦੂਜੇ ਪਾਸੇ ਮੁਹੱਲਾ ਵਾਸੀਆਂ ਨੇ ਵੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਗਰੀਬ ਖੇਤ ਮਜ਼ਦੂਰ ਦੇ ਹੋਏ ਵੱਡੇ ਆਰਥਿਕ ਨੁਕਸਾਨ ਨੂੰ ਦੇਖਦਿਆਂ ਉਸਦੀ ਆਰਥਿਕ ਮਦੱਦ ਕੀਤੀ ਜਾਵੇ। ਫੋਟੋ ਅੱਗ ਲੱਗਣ ਕਾਰਣ ਸੜੇ ਘਰ ਦੇ ਸਮਾਨ ਦਾ ਜਾਇਜ਼ਾ ਲੈਣ ਮੌਕੇ ਕੌਂਸਲਰ ਅਜ਼ੀਜ ਖਾਂ ਅਤੇ ਹੋਰ
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।